
ਕਿਸੇ ਸਕੀਮ ਦਾ ਫ਼ਾਇਦਾ ਲੈਣ ਲਈ ਲੋਕ ਕਿਸ ਹੱਦ ਤੱਕ ਚਲੇ ਜਾਂਦੇ ਹਨ, ਇਸਦਾ ਅੰਦਾਜ਼ਾ ਚੀਨ ਵਿਚ ਹਾਲ ਹੀ 'ਚ ਹੋਏ ਇੱਕ ਘੋਟਾਲੇ ਤੋਂ ਲਗਾਇਆ ਜਾ ਸਕਦਾ ਹੈ।
ਬੀਜ਼ਿੰਗ: ਕਿਸੇ ਸਕੀਮ ਦਾ ਫ਼ਾਇਦਾ ਲੈਣ ਲਈ ਲੋਕ ਕਿਸ ਹੱਦ ਤੱਕ ਚਲੇ ਜਾਂਦੇ ਹਨ, ਇਸਦਾ ਅੰਦਾਜ਼ਾ ਚੀਨ ਵਿਚ ਹਾਲ ਹੀ 'ਚ ਹੋਏ ਇੱਕ ਘੋਟਾਲੇ ਤੋਂ ਲਗਾਇਆ ਜਾ ਸਕਦਾ ਹੈ। ਚੀਨ 'ਚ ਇੱਕ ਹੀ ਪਰਿਵਾਰ ਦੇ 11 ਮੈਂਬਰਾਂ ਨੇ ਮਹੀਨੇ 'ਚ 23 ਵਿਆਹ ਕੀਤੇ ਤੇ ਫੇਰ ਤਲਾਕ ਲੈ ਲਿਆ। ਸਥਾਨਕ ਮੀਡੀਆ ਮੁਤਾਬਕ ਘਟਨਾ ਝੇਜਿਯਾਂਗ ਖੇਤਰ ਦੀ ਹੈ ਜਿੱਥੇ ਸਰਕਾਰ ਨੇ ਵਿਕਾਸ ਯੋਜਨਾ ਸ਼ੁਰੂ ਕੀਤੀ ਹੈ ਜਿਸ ‘ਚ ਪੁਰਾਣੇ ਮਕਾਨ ਤਬਾਹ ਕੀਤੇ ਜਾਣਗੇ।
Chinese family members
ਇਸ ਯੋਜਨਾ ਦਾ ਫਾਇਦਾ ਲੈਣ ਲਈ ਇੱਕ ਪਰਿਵਾਰ ਨੇ ਆਪਸ ‘ਚ ਫਰਜ਼ੀ ਵਿਆਹ ਕੀਤੇ ਤੇ ਫੇਰ ਤਲਾਕ ਲੈ ਲਿਆ। ਇੱਥੇ ਪੈਨ ਨਾਂ ਦੇ ਵਿਅਕਤੀ ਨੇ ਆਪਣੀ ਸਾਬਕਾ ਪਤਨੀ ਸ਼ੀ ਨਾਲ ਵਿਆਹ ਕੀਤਾ ਜੋ ਉਸ ਗ੍ਰਾਮੀਣ ਖੇਤਰ ਦੀ ਨਾਗਰਿਕ ਹੈ ਜਿੱਥੇ ਘਰ ਮਿਲ ਰਹੇ ਸੀ। ਘਰ ਦੇ ਦਸਤਾਵੇਜ਼ ਮਿਲਣ ਤੋਂ ਛੇ ਦਿਨ ‘ਚ ਦੋਵਾਂ ਨੇ ਤਲਾਕ ਲੈ ਲਿਆ। ਪੈਨ ਸਰਕਾਰੀ ਯੋਜਨਾ ਦਾ ਫਾਇਦਾ ਲੈਣਾ ਚਾਹੁੰਦਾ ਸੀ।
Chinese family members
ਇਸ ਲਈ ਉਸ ਨੇ ਆਪਣੀ ਭਾਬੀ ਨਾਲ ਵੀ ਵਿਆਹ ਕਰ ਬਾਅਦ 'ਚ ਤਲਾਕ ਲੈ ਲਿਆ। ਇਸ ਤੋਂ ਬਾਅਦ 15 ਦਿਨਾਂ ‘ਚ ਉਸ ਨੇ ਆਪਣੀ ਭਾਬੀ ਦੀ ਭੈਣ ਨਾਲ ਵੀ ਵਿਆਹ ਕਰ ਤਲਾਕ ਲੈ ਲਿਆ। ਉਸ ਦੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਨੇ ਵੀ ਇਸੇ ਤਰ੍ਹਾਂ ਆਪਣੇ 'ਚ ਵਿਆਹ ਕੀਤਾ ਤੇ ਤਲਾਕ ਲੈ ਲਿਆ। ਹੁਣ ਪੁਲਿਸ ਇਸ ਮਾਮਲੇ ‘ਚ ਛਾਣ-ਬੀਨ ਕਰ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ