
ਭਾਰਤ ਨੇ ਨੇਪਾਲ ਨਾਲ ਸਹਯੋਗ ਵਧਾਉਣ ਤੇ ਜਤਾਈ ਸਹਮਿਤੀ
ਕਾਠਮਾਂਡੂ, 27 ਨਵੰਬਰ : ਭਾਰਤੀ ਵਿਦੇਸ਼ੀ ਸਕੱਤਰ ਹਰਸ਼ ਵਰਧਨ ਸ਼੍ਰੀਗਲਾ ਨੇ ਨੇਪਾਲ ਦੇ ਉੱਚ ਪੱਧਰੀ ਨੇਤਾਵਾਂ ਨਾਲ ਮੁਲਾਕਾਤ ਕੀਤੀ। ਦੋਵੇਂ ਦੇਸ਼ਾਂ 'ਚ ਆਪਸੀ ਸਹਿਯੋਗ ਵਧਾਉਣ ਦੀ ਦਿਸ਼ਾ 'ਚ ਕੰਮ ਕਰਨ 'ਤੇ ਸਹਿਮਤੀ ਜਤਾਈ। ਇਸ ਦੌਰਾਨ ਸ਼੍ਰੀਗਲਾ ਨੇ ਆਪਣੇ ਨੇਪਾਲੀ ਹਮਾਇਤੀ ਨਾਲ ਸਾਰਥਕ ਗੱਲਬਾਤ ਕੀਤੀ। ਉਹ ਵਿਦੇਸ਼ ਸਕੱਤਰ ਭਾਰਤ ਰਾਜ ਪੌਡਿਆਲ ਦੇ ਸੱਦੇ 'ਤੇ ਆਏ ਸਨ। ਪ੍ਰਧਾਨ ਮੰਤਰੀ ਨਾਲ ਪ੍ਰੈੱਸ ਸਲਹਕਾਰ ਸੂਰਯਾ ਥਾਪਾ ਦੇ ਮੁਤਾਬਕ ਸ਼੍ਰੀਗਲਾ ਨੇ ਪ੍ਰਧਾਨਮੰਤਰੀ ਕੇ.ਪੀ. ਸ਼ਰਮਾ ਓਲੀ ਨਾਲ ਉਨ੍ਹਾਂ ਦੇ ਸਰਕਾਰੀ ਰਿਹਾਇਸ਼ 'ਚ ਉਨ੍ਹਾ ਨਾਲ ਮੁਲਾਕਾਤ ਕੀਤੀ । ਸ਼੍ਰੀਗਲਾ ਨੇ ਨੇਪਾਲ ਦੇ ਵਿਦੇਸ਼ ਮੰਤਰੀ ਪ੍ਰਦੀਪ ਕੁਮਾਰ ਗਿਆਵਲੀ ਨਾਲ ਵੀ ਮੁਲਾਕਾਤ ਕੀਤੀ ਅਤੇ ਕੋਵਿਡ-19 ਮਹਾਮਾਰੀ ਨੂੰ ਰੋਕਣ 'ਚ ਮਦਦ ਕਰਨ ਲਈ ਭਾਰਤ ਦੀ ਸਹਾਇਤਾ ਅਧੀਨ ਐਂਟੀ-ਵਾਇਰਸ ਦਵਾਈ ਰੇਮੇਡਿਸਵਿਰ ਦੀ 2,000 ਤੋਂ ਵੱਧ ਸ਼ੀਸ਼ੀਆਂ ਉਨ੍ਹਾਂ ਨੂੰ ਸੌਂਪੀਆਂ। ਕਾਠਮਾਂਡੂ 'ਚ ਸਥਿਤ ਭਾਰਤੀ ਦੂਤਾਵਾਸ ਨੇ ਟਵੀਟ ਕਰ ਕੇ ਕਿਹਾ ਕਿ, 'ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰੀਗਲਾ ਅਤੇ ਭਾਰਤ ਰਾਜ ਪੋਂਡਿਆਲ 'ਚ ਸਾਰਥਕ ਗੱਲਬਾਤ ਹੋਈ।'
ਮੀਟਿੰਗ 'ਚ ਉਨ੍ਹਾਂ ਨੇ ਦੁਵੱਲੇ ਸਹਿਯੋਗ ਦੀ ਸਮੀਖਿਆ ਕੀਤੀ ਅਤੇ ਆਪਸੀ ਦਿਲਚਸਪੀ ਨਾਲ ਜੁੜੇ ਮੁੱਦਿਆਂ 'ਚ ਵਟਾਂਦਰੇ ਸਾਂਝੇ ਕੀਤੇ।“ਦੂਤਾਵਾਸ ਨੇ ਇਕ ਹੋਰ ਟਵੀਟ 'ਚ ਕਿਹਾ ਕਿ,“ਦੋਵੇਂ ਧਿਰਾਂ ਨੇ ਵੱਖ-ਵੱਖ ਦੁਵੱਲੀ ਪ੍ਰਾਜੈਕਟਾਂ ਅਤੇ ਪਹਿਲਕਦਮੀਆਂ 'ਚ ਹੋਈ ਪ੍ਰਗਤੀ ਸ਼ਲਾਘਾ ਕੀਤੀ। ਆਪਸੀ ਸਹਿਯੋਗ ਵਧਾਉਣ ਲਈ ਕੰਮ ਕਰਨ ਲਈ ਸਹਿਮਤੀ ਜਤਾਈ ਗਈ।ਨੇਪਾਲੀ ਵਿਦੇਸ਼ ਮੰਤਰਾਲੇ ਨੇ ਟਵੀਟ ਕੀਤਾ ਕਿ, 'ਦੋਵੇਂ ਦੇਸ਼ ਸਕੱਤਰਾਂ ਨੇ ਦੁਵੱਲੇ ਸਬੰਧਾਂ ਨਾਲ ਜੁੜੇ ਵੱਖ-ਵੱਖ ਪਹਿਲੂਆਂ ਬਾਰੇ ਵਿਚਾਰ ਵਟਾਂਦਰੇ ਕੀਤੇ।'' (ਪੀਟੀਆਈ)