
ਕੈਂਬ੍ਰਿਜ ਐਨਾਲਿਟਿਕਾ ਸਕੈਂਡਲ ਮਾਮਲੇ ਵਿਚ ਵਾਸ਼ਿੰਗਟਨ ਦਾ ਸੀਨੀਅਰ ਵਕੀਲ ਫ਼ੇਸਬੁਕ 'ਤੇ ਮੁਕੱਦਮਾ ਦਰਜ ਕਰ ਰਿਹਾ ਹੈ। ਵਾਸ਼ਿੰਗਟਨ ਪੋਸਟ ਦੇ ਮੁਤਾਬਕ...
ਵਾਸ਼ਿੰਗਟਨ : (ਪੀਟੀਆਈ) ਕੈਂਬ੍ਰਿਜ ਐਨਾਲਿਟਿਕਾ ਸਕੈਂਡਲ ਮਾਮਲੇ ਵਿਚ ਵਾਸ਼ਿੰਗਟਨ ਦਾ ਸੀਨੀਅਰ ਵਕੀਲ ਫ਼ੇਸਬੁਕ 'ਤੇ ਮੁਕੱਦਮਾ ਦਰਜ ਕਰ ਰਿਹਾ ਹੈ। ਵਾਸ਼ਿੰਗਟਨ ਪੋਸਟ ਦੇ ਮੁਤਾਬਕ, ਡਿਸਟ੍ਰਿਕਟ ਔਫ਼ ਕੋਲੰਬੀਆ ਦੇ ਅਟੌਰਨੀ ਜਨਰਲ ਕਾਰਲ ਰੇਸਿਨ ਨੇ ਬੁੱਧਵਾਰ ਨੂੰ ਫ਼ੇਸਬੁਕ ਖਿਲਾਫ਼ ਮੁਕੱਦਮਾ ਦਰਜ ਕੀਤਾ। ਕੋਲੰਬੀਆ ਦੇ ਅਟੌਰਨੀ ਜਨਰਲ ਕਾਰਲ ਰੇਸਿਨ ਨੇ ਫ਼ੇਸਬੁਕ 'ਤੇ ਅਪਣੇ ਕਰੋਡ਼ਾਂ ਯੂਜ਼ਰਸ ਦੇ ਨਿਜੀ ਡੇਟਾ ਵਿਚ ਸੰਨ੍ਹ ਕਰਨ ਦੀ ਮਨਜ਼ੂਰੀ ਦੇਣ ਦਾ ਇਲਜ਼ਾਮ ਲਗਾਇਆ।
Mark Zuckerberg
ਫ਼ੇਸਬੁਕ ਦੇ ਬੁਲਾਰੇ ਨੇ ਦਸਿਆ ਕਿ ਅਸੀਂ ਇਸ ਸ਼ਿਕਾਇਤ ਦੀ ਸਮਿਖਿਆ ਕਰ ਰਹੇ ਹਾਂ ਅਤੇ ਵਾਸ਼ਿੰਗਟਨ ਅਤੇ ਹੋਰ ਥਾਵਾਂ ਉਤੇ ਅਟੌਰਨੀ ਜਨਰਲ ਦੇ ਨਾਲ ਸਾਡੀ ਚਰਚਾ ਅੱਗੇ ਵਧਾਉਣਾ ਜਾਰੀ ਰੱਖਾਂਗੇ। ਫ਼ੇਸਬੁਕ ਦੀ ਸਿਕਆਰਿਟੀਜ਼ ਐਂਡ ਐਕਸਚੇਂਜ ਕਮਿਸ਼ਨ, ਫ਼ੈਡਰਲ ਟ੍ਰੇਡ ਕਮਿਸ਼ਨ ਅਤੇ ਨੀਆਂ ਵਿਭਾਗ ਵੀ ਜਾਂਚ ਕਰ ਰਿਹਾ ਹੈ। ਬ੍ਰੀਟੇਨ ਵਿਚ ਕੰਪਨੀ 'ਤੇ ਕੈਂਬ੍ਰਿਜ ਐਨਾਲਿਟਿਕਾ ਸਕੈਂਡਲ ਮਾਮਲੇ ਵਿਚ 500,000 ਪਾਉਂਡ ਦਾ ਜੁਰਮਾਨਾ ਲਗਾਇਆ ਗਿਆ ਹੈ। ਧਿਆਨ ਯੋਗ ਹੈ ਕਿ ਹਾਲ ਹੀ ਵਿਚ ਬ੍ਰੀਟੇਨ ਦੀ ਸੰਸਦ ਨੇ ਕੈਂਬ੍ਰਿਜ ਐਨਾਲਿਟਿਕਾ ਨਾਲ ਜੁਡ਼ੇ ਮਾਮਲੇ ਵਿਚ ਫ਼ੇਸਬੁਕ ਦੇ ਕੁੱਝ ਨਿਜੀ ਦਸਤਾਵੇਜ਼ ਜ਼ਬਤ ਕੀਤੇ ਹਨ।
Karl Racine, District of Columbia attorney general
ਇਕ ਅਖ਼ਬਾਰ 'ਚ ਛੱਪੀ ਖ਼ਬਰ ਮੁਤਾਬਕ, ਇਹਨਾਂ ਦਸਤਾਵੇਜਾਂ ਵਿਚ ਫ਼ੇਸਬੁਕ ਦੇ ਸੀਈਓ ਮਾਰਕ ਜ਼ੁਕਰਬਰਗ ਅਤੇ ਕੰਪਨੀ ਦੇ ਸੀਨੀਅਰ ਅਧਿਕਾਰੀਆਂ ਵਿਚਕਾਰ ਦੇ ਈਮੇਲ ਵੀ ਸ਼ਾਮਿਲ ਹਨ। ਹਾਲ ਹੀ 'ਚ ਸੀਬੀਆਈ ਨੇ ਵੀ ਸੋਸ਼ਲ ਨੈਟਵਰਕਿੰਗ ਪਲੇਟਫ਼ਾਰਮ ਤੋਂ ਭਾਰਤੀ ਨਾਗਰਿਕਾਂ ਦੇ ਨਿਜੀ ਡੇਟਾ ਨੂੰ ਗ਼ੈਰਕਾਨੂੰਨੀ ਤੌਰ 'ਤੇ ਇੱਕਠਾ ਦੇ ਮਾਮਲੇ ਵਿਚ ਫ਼ੇਸਬੁਕ, ਕੈਂਬ੍ਰਿਜ ਐਨਾਲਿਟਿਕਾ ਅਤੇ ਗਲੋਬਲ ਸਾਈਨਸ ਰਿਸਰਚ ਨੂੰ ਪੱਤਰ ਲਿਖਿਆ ਹੈ।
Facebook
ਕੰਪਨੀਆਂ ਨੂੰ ਭੇਜੇ ਗਏ ਪੱਤਰਾਂ ਵਿਚ ਜਾਂਚ ਏਜੰਸੀ ਨੇ ਉਨ੍ਹਾਂ ਵਲੋਂ ਇਕਠੇ ਕੀਤੇ ਗਏ ਡੇਟਾ ਲਈ ਅਪਣਾਏ ਗਏ ਤਰੀਕੇ ਦਾ ਵੇਰਵਾ ਮੰਗਿਆ ਹੈ। ਦੱਸ ਦਈਏ ਕਿ ਕਾਨੂੰਨ ਅਤੇ ਆਈਟੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਜੁਲਾਈ ਵਿਚ ਰਾਜ ਸਭਾ ਨੂੰ ਦੱਸਿਆ ਸੀ ਕਿ ਡੇਟਾ ਚੋਰੀ ਦੀ ਜਾਂਚ ਸੀਬੀਆਈ ਨੂੰ ਸੌਂਪੀ ਜਾਵੇਗੀ। ਫ਼ੇਸਬੁਕ ਦੇ ਭਾਰਤ ਵਿਚ 20 ਕਰੋਡ਼ ਤੋਂ ਜ਼ਿਆਦਾ ਖ਼ਪਤਕਾਰ ਹਨ।