
ਸੋਸ਼ਲ ਮੀਡੀਆ ‘ਤੇ ਇੱਕ ਔਰਤ ਦਾ 90 ਫੁੱਟ ਦੀ ਉਚਾਈ ਤੋਂ ਹੇਠਾਂ ਡਿੱਗਣ ਦਾ ਵੀਡੀਓ...
ਇਜਲੁਚਿੰਸਕ: ਸੋਸ਼ਲ ਮੀਡੀਆ ‘ਤੇ ਇੱਕ ਔਰਤ ਦਾ 90 ਫੁੱਟ ਦੀ ਉਚਾਈ ਤੋਂ ਹੇਠਾਂ ਡਿੱਗਣ ਦਾ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਇੱਕ ਔਰਤ ਅਚਾਨਕ 90 ਫੁੱਟ ਦੀ ਉਚਾਈ ਤੋਂ ਹੇਠਾਂ ਡਿੱਗ ਜਾਂਦੀ ਹੈ। ਹਾਲਾਂਕਿ, ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਹੇਠਾਂ ਡਿੱਗਣ ਤੋਂ ਬਾਅਦ ਉਹ ਖੜੀ ਹੋ ਜਾਂਦੀ ਹੈ ਅਤੇ ਚੱਲਣ ਲੱਗਦੀ ਹੈ। ਰਿਪੋਰਟ ਦੇ ਮੁਤਾਬਕ ਇਹ ਘਟਨਾ ਰੂਸ ਦੇ ਇਜਲੁਚਿੰਸਕ ਦੇ ਕੇਂਦਰੀ ਸ਼ਹਿਰ ਵਿੱਚ ਇੱਕ ਅਪਾਰਟਮੇਂਟ ਬਲਾਕ ਦੀ ਹੈ।
Быстрый спуск с 9го этажа на первый через окно и ни одного перелома. Женщина приземлилась в сугроб, отряхнулась и пошла по своим делам. Сейчас правда она в реанимации с ушибами внутренних органов pic.twitter.com/9dPFjUYFQp
— Лента.ру (@lentaruofficial) January 24, 2020
ਵੀਡੀਓ ਵਿੱਚ ਔਰਤ ਇੱਕ ਬਿਲਡਿੰਗ ਦੀ 9ਵੀਂ ਮੰਜਿਲ ਤੋਂ ਡਿੱਗਦੀ ਹੋਈ ਨਜ਼ਰ ਆ ਰਹੀ ਹੈ। ਔਰਤ ਇੰਨੀ ਤੇਜੀ ਨਾਲ ਹੇਠਾਂ ਡਿੱਗਦੀ ਹੈ ਕਿ ਜ਼ਮੀਨ ‘ਤੇ ਜੰਮੀ ਬਰਫ ਉਸਦੇ ਡਿੱਗਣ ਦੇ ਕਾਰਨ ਇੱਕ ਦਮ ਨਾਲ ਉਛਲ ਜਾਂਦੀ ਹੈ।
Women fall
ਇਸਤੋਂ ਬਾਅਦ ਕੁਝ ਸਮੇਂ ਬਾਅਦ ਹੀ ਔਰਤ ਸਹੀ ਹੋ ਜਾਂਦੀ ਹੈ ਪਰ ਉਸਤੋਂ ਤੁਰੰਤ ਬਾਅਦ ਹੀ ਉਹ ਉਠ ਕੇ ਬੈਠ ਜਾਂਦੀ ਹੈ, ਖੜੀ ਹੁੰਦੀ ਹੈ ਅਤੇ ਫਿਰ ਚੱਲਣ ਲੱਗਦੀ ਹੈ। ਘਟਨਾ ਦੌਰਾਨ ਡਿੱਗਣ ਵਾਲੀ ਔਰਤ ਦੇ ਨਾਮ ਦਾ ਖੁਲਾਸਾ ਨਹੀਂ ਹੋਇਆ ਹੈ। ਹਾਲਾਂਕਿ, ਉਹ ਤੁਰੰਤ ਹੀ ਆਪਣੇ ਗੁਆਂਢੀਆਂ ਤੋਂ ਮੱਦਦ ਮੰਗਦੀ ਹੈ ਅਤੇ ਉਸਨੂੰ ਹਸਪਤਾਲ ਵਿੱਚ ਲੈ ਜਾਇਆ ਜਾਂਦਾ ਹੈ। ਇਸ ਤੋਂ ਬਾਅਦ ਔਰਤ ਨੂੰ ਇੱਕ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ।
Women
ਡਾਕਟਰਾਂ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਔਰਤ ਨੂੰ ਕਈ ਅੰਦਰੂਨੀ ਸੱਟਾਂ ਵੱਜੀਆਂ ਹਨ, ਲੇਕਿਨ ਡਾਕਟਰ ਵੀ ਹੈਰਾਨ ਹਨ ਕਿ ਇੰਨੀ ਬੁਰੀ ਤਰ੍ਹਾਂ ਡਿੱਗਣ ਤੋਂ ਬਾਅਦ ਵੀ ਉਸਦੀ ਕੋਈ ਹੱਡੀ ਨਹੀਂ ਟੁੱਟੀ। ਰਿਪੋਰਟਸ ਦੇ ਮੁਤਾਬਕ ਇਹ ਘਟਨਾ 22 ਜਨਵਰੀ ਦੀ ਹੈ ਅਤੇ ਉਸ ਦਿਨ ਉੱਥੇ ਦਾ ਤਾਪਮਾਨ -14 ਡਿਗਰੀ ਸੈਲਸੀਅਸ ਸੀ।
Women fall
ਘਟਨਾ ਤੋਂ ਬਾਅਦ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਲੇਕਿਨ ਔਰਤ ਦਾ ਕਹਿਣਾ ਹੈ ਕਿ ਜਿਸ ਸਮੇਂ ਉਹ ਡਿੱਗੀ ਸੀ, ਉਸ ਸਮੇਂ ਉਹ ਘਰ ‘ਤੇ ਇਕੱਲੀ ਸੀ। ਰਿਪੋਰਟਸ ਮੁਤਾਬਕ, ਔਰਤ ਦੇ ਡਿੱਗਣ ਪਿੱਛੇ ਕੋਈ ਵੀ ਆਪਰਾਧਿਕ ਮਕਸਦ ਨਹੀਂ ਸੀ ਲੇਕਿਨ ਕਿਸੇ ਨੂੰ ਇਹ ਸਮਝ ਨਹੀਂ ਆਇਆ ਕਿ ਉਹ ਕਿਵੇਂ ਡਿੱਗੀ।