ਟੀਪੂ ਸੁਲਤਾਨ ਜੈਯੰਤੀ ਤੇ ਕਰਨਾਟਕ ਵਿਚ ਧਾਰਾ 144 ਲਾਗੂ 
Published : Nov 10, 2018, 12:14 pm IST
Updated : Nov 10, 2018, 12:14 pm IST
SHARE ARTICLE
Tipu Sultan
Tipu Sultan

ਕਰਨਾਟਕ ਪੁਰਾਣੇ ਮੈਸੂਰ ਸਾਮਰਾਜ ਦੇ ਸ਼ਾਸਕ ਰਹੇ ਟੀਪੂ ਸੁਲਤਾਨ ਦੀ ਜੈਯੰਤੀ 'ਤੇ ਸਿਆਸੀ ਛਿੜੀ ਹੋਈ ਹੈ।ਦੱਸ ਦਈਏ ਕਿ ਮੈਡੀਕੇਰੀ ਵਿਚ ਟੀਪੂ ਜੈਯੰਤੀ ਮਨਾਏ ...

ਬੈਂਗਾਲੁਰੂ (ਭਾਸ਼ਾ): ਕਰਨਾਟਕ ਪੁਰਾਣੇ ਮੈਸੂਰ ਸਾਮਰਾਜ ਦੇ ਸ਼ਾਸਕ ਰਹੇ ਟੀਪੂ ਸੁਲਤਾਨ ਦੀ ਜੈਯੰਤੀ 'ਤੇ ਸਿਆਸੀ ਛਿੜੀ ਹੋਈ ਹੈ। ਦੱਸ ਦਈਏ ਕਿ ਮੈਡੀਕੇਰੀ ਵਿਚ ਟੀਪੂ ਜੈਯੰਤੀ ਮਨਾਏ ਜਾਣ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ। ਜ਼ਿਕਰਯੋਗ ਹੈ ਕਿ ਵਿਰੋਧੀ ਭਾਜਪਾ ਦੇ ਵਿਰੋਧ ਦੇ ਬਾਵਜੂਦ ਕਰਨਾਟਕ ਸਰਕਾਰ ਸ਼ਨੀਵਾਰ ਭਾਵ ਅੱਜ ਟੀਪੂ ਜੈਯੰਤੀ ਮਨਾਉਣ ਜਾ ਰਹੀ ਹੈ

144Karnataka

ਜਦੋਂ ਕਿ ਸਿਹਤ ਕਾਰਨਾ ਕਰਕੇ ਮੁੱਖ ਮੰਤਰੀ ਐਚਡੀ ਕੁਮਾਰਸਵਾਮੀ ਨੇ ਖੁਦ ਨੂੰ ਇਸ ਸਮਾਰੋਹ ਤੋਂ ਵੱਖ ਕਰ ਲਿਆ ਹੈ ਅਤੇ ਨਾਲ ਹੀ ਉਨ੍ਹਾਂ ਦੀ ਪਾਰਟੀ ਜਨਤਾ ਦਲ-ਸੈਕੁਲਰ ਵੀ ਸਮਾਰੋਹ ਤੋਂ ਦੂਰੀ ਬਣਾਏ ਕੇ ਰਖੀ ਹੋਈ ਹੈ। ਉਪ ਮੁੱਖਮੰਤਰੀ ਅਤੇ ਕਾਂਗਰਸ ਨੇਤਾ ਜੀ ਪਰਮੇਸ਼ਵਰਾ ਰਾਜ ਸਕੱਤਰ ਵਿਚ ਸਮਾਰੋਹ ਦਾ ਉਦਘਾਟਨ ਕਰਨਗੇ। ਦੂਜੇ ਪਾਸੇ ਭਾਜਪਾ ਜਿਲਾ ਸਕੱਤਰ ਸੱਜਲ ਕ੍ਰਿਸ਼ੰਣ ਨੇ ਕਿਹਾ ਕਿ ਟੀਪੂ ਜੈਯੰਤੀ ਦੇ ਨਾਮ 'ਤੇ ਸਰਕਾਰ ਜਨਤਾ ਦਾ ਪੈਸਾ ਬਰਬਾਦ ਕਰ ਰਹੀ ਹੈ।

144Karnataka 

ਉਨ੍ਹਾਂ ਕਿਹਾ ਕਿ ਟੀਪੂ ਕੋਈ ਯੋਧਾ ਨਹੀਂ ਸੀ ਉਸ ਨੇ ਕਈ ਹਿੰਦੂਆਂ ਨੂੰ ਮਾਰਿਆ ਅਤੇ ਮੰਦਿਰਾਂ ਤੇ ਹਮਲਾ ਕੀਤਾ ਸੀ। ਅਜਿਹੇ ਵਿਅਕਤੀ ਨੂੰ ਅਸੀ ਮਹਾਨ ਕਿਉਂ ਦੱਸ ਰਹੇ ਹਨ? ਇਹ ਸਿਰਫ ਵੋਟ ਬੈਂਕ ਦੀ ਰਾਜਨੀਤੀ ਹੈ। ਕੋਡਾਗੁ ਵਿਚ ਸਾਰੇ ਇਸਦੇ ਵਿਰੋਧ 'ਚ ਹਨ। ਦੱਸ ਦਈਏ ਕਿ ਟੀਪੂ ਜੈਯੰਤੀ ਅਤੇ ਭਾਜਪਾ ਦੇ ਵਿਰੋਧ ਨੂੰ ਵੇਖਦੇ ਹੋਏ ਪੂਰੇ ਰਾਜ ਵਿਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ।

ਨਾਲ ਹੀ ਗਲ ਕੀਤੀ ਜਾਵੇ ਪੁਲਿਸ ਦੀ ਤਾਂ ਪੁਲਿਸ ਦੇ ਇਕ ਮੁੱਖ ਅਧਿਕਾਰੀ ਨੇ ਦੱਸਿਆ ਕਿ ਟੀਪੂ ਸੁਲਤਾਨ ਦੀ ਜੈਯੰਤੀ ਨੂੰ ਸ਼ਾਂਤੀਪੂਰਨ ਢੰਗ ਨਾਲ ਪੂਰਾ ਕਰਾਨ ਲਈ ਬੈਂਗਲੁਰੂ, ਮੈਸੂਰ, ਕੋਡਾਗੂ ਅਤੇ ਮੰਗਲੁਰੂ ਵਿਚ ਭਾਰੀ ਪੁਲਿਸ ਬਲ ਤੈਨਾਤ ਕੀਤਾ ਗਿਆ ਹੈ ਅਤੇ ਇਸ ਤੋਂ ਇਲਾਵਾ ਕੋਡਾਗੂ, ਹੁਬਲੀ ਅਤੇ ਧਾਰਵੜ ਵਿਚ 10 ਨਵੰਬਰ ਦੀ ਸਵੇਰੇ 6 ਵਜੇ ਤੋਂ ਲੈ ਕੇ 11 ਨਵੰਬਰ ਦੀ ਸਵੇਰੇ 7 ਵਜੇ ਤੱਕ ਲਈ ਧਾਰਾ 144 ਲਗਾ ਦਿਤੀ ਗਈ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement