
ਪੁਲਿਸ ਨੇ 28 ਸਾਲਾ ਮਹਿਲਾ ਸ਼ੂਟਰ ਨੂੰ ਕੀਤਾ ਢੇਰ
ਵਾਸ਼ਿੰਗਟਨ: ਅਮਰੀਕਾ ਵਿਚ ਇਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਸੋਮਵਾਰ ਨੂੰ ਇਕ ਮਹਿਲਾ ਹਮਲਾਵਰ ਨੇ ਨੈਸ਼ਵਿਲ ਦੇ ਇਕ ਐਲੀਮੈਂਟਰੀ ਸਕੂਲ ਵਿਚ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਨੈਸ਼ਵਿਲ ਪੁਲਿਸ ਵੱਲੋਂ ਕਿਹਾ ਗਿਆ ਹੈ ਕਿ 28 ਸਾਲਾ ਮਹਿਲਾ ਸ਼ੂਟਰ ਨੂੰ ਮਾਰ ਦਿੱਤਾ ਗਿਆ ਹੈ। ਹਾਲਾਂਕਿ ਪੁਲਿਸ ਵੱਲੋਂ ਇਸ ਘਟਨਾ ਦੇ ਪਿੱਛੇ ਦੇ ਕਾਰਨਾਂ ਦਾ ਅਜੇ ਤੱਕ ਖੁਲਾਸਾ ਨਹੀਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ‘ਜਥੇਦਾਰ’ ਅਕਾਲ ਤਖ਼ਤ ਨੇ ਸਰਕਾਰਾਂ ਨੂੰ ਬੇਕਸੂਰ ਸਿੱਖ ਨੌਜਵਾਨ 24 ਘੰਟੇ ਵਿਚ ਛੱਡਣ ਦਾ ਦਿਤਾ ਅਲਟੀਮੇਟਮ
ਅਧਿਕਾਰੀਆਂ ਅਤੇ ਮੀਡੀਆ ਰਿਪੋਰਟਾਂ ਮੁਤਾਬਕ ਇਸ ਘਟਨਾ 'ਚ ਤਿੰਨ ਬੱਚਿਆਂ ਸਮੇਤ 6 ਦੀ ਮੌਤ ਹੋ ਗਈ ਹੈ। ਜਿਸ ਸਕੂਲ ਵਿਚ ਇਹ ਘਟਨਾ ਵਾਪਰੀ ਉਹ ਪ੍ਰੀ ਸਕੂਲ ਸੀ। ਇਸ ਵਿਚ ਪੜ੍ਹ ਰਹੇ ਸਾਰੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਸਨ।
ਇਹ ਵੀ ਪੜ੍ਹੋ: ਸਰਕਾਰ ਨੂੰ ਨੌਜਵਾਨਾਂ ਬਾਰੇ ਉਨ੍ਹਾਂ ਦੇ ਮਾਪਿਆਂ ਤੇ ਚਿੰਤਾ-ਗ੍ਰਸਤ ਲੋਕਾਂ ਦੇ ਡਰ ਨੂੰ ਖ਼ਤਮ ਕਰਨਾ ਚਾਹੀਦਾ ਹੈ
ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ ਕਰੀਬ 10 ਵਜੇ ਪਹਿਲੀ ਐਮਰਜੈਂਸੀ ਕਾਲ ਆਈ। 15 ਮਿੰਟ ਦੇ ਅੰਦਰ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਸੁਰੱਖਿਆ ਬਲਾਂ ਨੇ ਗੋਲੀਬਾਰੀ ਕਰਨ ਵਾਲੀ ਮਹਿਲਾ ਨੂੰ ਮਾਰ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਪਿੱਛੇ ਔਰਤ ਦਾ ਮਕਸਦ ਕੀ ਸੀ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।ਦੱਸ ਦੇਈਏ ਕਿ ਅਮਰੀਕਾ ਵਿਚ ਅਕਸਰ ਗੋਲੀਬਾਰੀ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ।