Pakistan News: ਪੇਸ਼ਾਵਰ 'ਚ ਹਕੀਮ 'ਤੇ ਹੋਏ ਹਮਲੇ ਮਗਰੋਂ KPK ਤੋਂ ਦੂਜਾ ਸਿੱਖ ਪਲਾਇਨ ਸ਼ੁਰੂ 
Published : Apr 28, 2024, 3:23 pm IST
Updated : Apr 28, 2024, 3:23 pm IST
SHARE ARTICLE
Pakistan
Pakistan

ਦੋ ਸਾਲਾਂ ਵਿਚ ਹੋਏ ਅਤਿਵਾਦੀ ਹਮਲਿਆਂ ਵਿਚ 18 ਸਿੱਖ ਮਾਰੇ ਗਏ ਹਨ ਅਤੇ 11 ਗੰਭੀਰ ਰੂਪ ਵਿਚ ਜ਼ਖਮੀ ਹੋਏ ਹਨ

Pakistan News:  ਅੰਮ੍ਰਿਤਸਰ: ਇਕ ਸਿੱਖ ਹਕੀਮ 'ਤੇ ਹੋਏ ਹਮਲੇ ਤੋਂ ਬਾਅਦ ਸਿੱਖਾਂ ਨੇ ਪੇਸ਼ਾਵਰ ਅਤੇ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਹੋਰ ਹਿੱਸਿਆਂ ਤੋਂ ਇਕ ਵਾਰ ਫਿਰ ਪਾਕਿਸਤਾਨੀ ਪੰਜਾਬ ਜਾਂ ਭਾਰਤ ਆਉਣਾ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਅਤਿਵਾਦੀ ਸਮੂਹਾਂ ਤੋਂ ਅਪਣੇ ਆਪ ਨੂੰ ਬਚਾਇਆ ਜਾ ਸਕੇ। 

ਖੂਫ਼ੀਆ ਏਜੰਸੀਆਂ ਦੀ ਰਿਪੋਰਟ ਮੁਤਾਬਕ 22 ਅਪ੍ਰੈਲ ਨੂੰ ਅਤਿਵਾਦੀਆਂ ਨੇ ਸੁਰਜੀਤ ਸਿੰਘ ਦੇ ਕਲੀਨਿਕ 'ਚ ਆਏ ਸਨ  ਪਰ ਜਦੋਂ ਉਹ ਉੱਥੋਂ ਭੱਜ ਗਿਆ ਤਾਂ ਉਹਨਾਂ ਨੇ ਸਪਰਜੀਤ ਸਿੰਘ ਦੇ ਗੰਨਮੈਨ ਫਰਹਾਦ ਦੀ ਹੱਤਿਆ ਕਰ ਦਿੱਤੀ। ਸੁਰਜੀਤ ਪੇਸ਼ਾਵਰ ਦੇ ਮਨੁੱਖੀ ਅਧਿਕਾਰ ਕਾਰਕੁੰਨ ਗੁਰਪਾਲ ਸਿੰਘ ਦਾ ਭਰਾ ਹੈ, ਜਿਸ ਨੂੰ ਫਜ਼ਲ-ਉਰ-ਰਹਿਮਾਨ ਦੀ ਇਸਲਾਮਿਕ ਕੱਟੜਪੰਥੀ ਸਿਆਸੀ ਪਾਰਟੀ ਜਮੀਅਤ ਉਲੇਮਾ-ਏ-ਇਸਲਾ ਜਾਂ ਜੇਯੂਆਈ (ਐਫ) ਨੇ ਸੂਬਾਈ ਅਸੈਂਬਲੀ ਲਈ ਨਾਮਜ਼ਦ ਕੀਤਾ ਹੈ।

ਇਕ ਸੂਤਰ ਨੇ ਕਿਹਾ ਕਿ ਪਾਕਿਸਤਾਨ ਨੇ ਬਾਗਬਾਨਾਨ ਬਾਜ਼ਾਰ 'ਚ ਚਾਰ ਗੋਲੀਆਂ ਚਲਾਉਣ ਦੀ ਖ਼ਬਰ ਨੂੰ ਦਬਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਜਿਨ੍ਹਾਂ 'ਚੋਂ ਦੋ ਪੁਲਿਸ ਮੁਲਾਜ਼ਮਾਂ ਨੂੰ ਲੱਗੀ ਅਤੇ ਇਕ ਗੋਲੀ ਜਾਨਲੇਵਾ ਸਾਬਤ ਹੋਈ। ਕੇਪੀਕੇ ਦੇ ਇਕ ਸਿੱਖ ਭਾਈਚਾਰੇ ਦੇ ਨੇਤਾ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਅਤੇ ਦਾਇਸ਼ (ਆਈਐਸਆਈਐਸ) ਦੋਵਾਂ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ

ਪਰ ਕਿਸੇ ਵੀ ਹਮਲਾਵਰ ਦਾ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਕਿਹਾ ਕਿ ਪਿਛਲੇ 2 ਸਾਲਾਂ 'ਚ 250 ਤੋਂ ਵੱਧ ਪਰਿਵਾਰਾਂ ਦੇ 4,000 ਸਿੱਖ ਪਾਕਿਸਤਾਨੀ ਪੰਜਾਬ ਜਾਂ ਭਾਰਤ ਭੱਜ ਗਏ ਹਨ। ਹੁਣ ਦੂਜਾ ਪਲਾਇ ਸ਼ੁਰੂ ਹੋ ਗਿਆ ਹੈ ਕਿਉਂਕਿ ਸਰਕਾਰ ਵੱਲੋਂ ਪ੍ਰਦਾਨ ਕੀਤੀ ਗਈ ਸੁਰੱਖਿਆ ਵੀ ਸਿੱਖ ਦੁਕਾਨਦਾਰਾਂ ਨੂੰ ਬਚਾਉਣ ਵਿਚ ਅਸਫ਼ਲ ਰਹੀ ਹੈ।

ਦੋ ਸਾਲਾਂ ਵਿਚ ਹੋਏ ਅਤਿਵਾਦੀ ਹਮਲਿਆਂ ਵਿਚ 18 ਸਿੱਖ ਮਾਰੇ ਗਏ ਹਨ ਅਤੇ 11 ਗੰਭੀਰ ਰੂਪ ਵਿਚ ਜ਼ਖਮੀ ਹੋਏ ਹਨ। ਕੇਪੀਕੇ ਦੀ ਸਿੱਖ ਆਬਾਦੀ ਘੱਟ ਕੇ 15,000 ਰਹਿ ਗਈ ਹੈ, ਜਿਸ ਵਿਚ ਪੇਸ਼ਾਵਰ ਵਿਚ ਸਿਰਫ਼ 6,500 ਸ਼ਾਮਲ ਹਨ। ਸੂਤਰ ਨੇ ਕਿਹਾ ਕਿ ਅਸੀਂ ਆਪਣੇ ਵਿਦੇਸ਼ੀ ਰਿਸ਼ਤੇਦਾਰਾਂ ਅਤੇ ਭਾਈਚਾਰੇ ਦੇ ਨੇਤਾਵਾਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਸਾਡੀ ਸੁਰੱਖਿਆ ਲਈ ਬੋਲਣ ਲਈ ਕਿਹਾ ਹੈ। 


 

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement