ਦੁਨੀਆਂ 'ਚ 'ਮੌਕਿਆਂ ਦਾ ਗੇਟਵੇਅ' ਬਣਿਆ ਭਾਰਤ : ਮੋਦੀ
Published : Jun 28, 2019, 8:43 am IST
Updated : Jun 28, 2019, 8:44 am IST
SHARE ARTICLE
PM Modi addresses Indian community in Japan
PM Modi addresses Indian community in Japan

ਸੱਭ ਦੇ ਵਿਸ਼ਵਾਸ ਨੇ ਮੈਨੂੰ ਤਾਕਤ ਦਿਤੀ, ਮੇਰੀ ਚੋਣ ਸਚਾਈ ਦੀ ਜਿੱਤ

ਕੋਬੇ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਾਰ ਤੋਂ ਬੁਲੇਟ ਟ੍ਰੇਨ ਤਕ ਭਾਰਤ-ਜਾਪਾਨ ਸਬੰਧਾਂ ਨੇ ਲੰਮੀ ਦੂਰੀ ਤੈਅ ਕੀਤੀ ਹੈ। ਉਨ੍ਹਾਂ ਕਿਹਾ ਕਿਹਾ ਕਿ ਦੋਹਾਂ ਦੇਸ਼ਾਂ ਨੇ ਕਾਰ ਬਣਾਉਣ ਲਈ ਆਪਸ ਵਿਚ ਸਹਿਯੋਗ ਸ਼ੁਰੂ ਕੀਤਾ ਅਤੇ ਹੁਣ ਦੋਵੇਂ ਮਿਲ ਕੇ ਬੁਲੇਟ ਟ੍ਰੇਨ ਬਣਾ ਰਹੇ ਹਨ। ਉਹ ਕੋਬੇ ਸ਼ਹਿਰ ਵਿਚ ਭਾਰਤੀਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜਾਪਾਨ ਨੇ ਭਾਰਤ ਦੇ ਆਰਥਕ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਈ ਹੈ। ਭਾਰਤ ਅਗਲੇ ਪੰਜ ਸਾਲਾਂ ਵਿਚ ਪੰਜ ਲੱਖ ਕਰੋੜ ਡਾਲਰ ਦੀ ਅਰਥਵਿਵਸਥਾ ਬਣਨ ਦਾ ਟੀਚਾ ਲੈ ਕੇ ਚੱਲ ਰਿਹਾ ਹੈ।

Bullet train Bullet train

ਉਨ੍ਹਾਂ ਕਿਹਾ ਕਿ ਦੋਹਾਂ ਦੇਸ਼ਾਂ ਦੇ ਸਬੰਧ ਪਹਿਲਾਂ ਤੋਂ ਬਿਹਤਰ ਹੋਣ ਵਾਲੇ ਹਨ। ਉਨ੍ਹਾਂ ਕਿਹਾ, 'ਅਜਿਹਾ ਸਮਾਂ ਵੀ ਸੀ ਜਦ ਅਸੀਂ ਕਾਰ ਬਣਾਉਣ ਲਈ ਇਕੱਠੇ ਹੋਏ ਸਨ ਅਤੇ ਹੁਣ ਅਸੀਂ ਬੁਲੇਟ ਟਰੇਨ ਬਣਾਉਣ ਲਈ ਇਕੱਠੇ ਹੋਏ ਹਾਂ। ਅੱਜ ਭਾਰਤ ਵਿਚ ਅਜਿਹਾ ਕੋਈ ਹਿੱਸਾ ਨਹੀਂ ਜਿਥੇ ਜਾਪਾਨ ਦੇ ਪ੍ਰਾਜੈਕਟ ਜਾਂ ਨਿਵੇਸ਼ ਨੇ ਅਪਣੀ ਛਾਪ ਨਾ ਛੱਡੀ ਹੋਵੇ। ਇਸ ਤਰ੍ਹਾਂ ਭਾਰਤ ਦੀ ਪ੍ਰਤਿਭਾ ਨੇ ਜਾਪਾਨ ਨੂੰ ਮਜ਼ਬੂਤ ਕਰਨ ਵਿਚ ਵੀ ਯੋਗਦਾਨ ਦਿਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੁਨੀਆਂ ਵਿਚ ਮੌਕਿਆਂ ਦਾ ਗੇਟਵੇਅ ਬਣਿਆ ਹੈ ਅਤੇ ਸੱਭ ਦੇ ਵਿਸ਼ਵਾਸ ਨੇ ਭਾਰਤ ਨੂੰ ਤਾਕਤ ਦਿਤੀ ਹੈ।

Indian EconomyIndian Economy

ਉਨ੍ਹਾਂ ਕਿਹਾ ਕਿ ਦੁਨੀਆਂ ਦੇ ਸੱਭ ਤੋਂ ਵੱਡੇ ਲੋਕਤੰਤਰ ਨੇ ਉਨ੍ਹਾਂ ਉਤੇ ਪਹਿਲਾਂ ਨਾਲੋਂ ਵੀ ਜ਼ਿਆਦਾ ਭਰੋਸਾ ਪ੍ਰਗਟ ਕੀਤਾ ਹੈ। ਉਨ੍ਹਾਂ ਖ਼ੁਦ ਨੂੰ ਦੁਬਾਰਾ ਪ੍ਰਧਾਨ ਮੰਤਰੀ ਚੁਣੇ ਜਾਣ ਨੂੰ ਸਚਾਈ ਦੀ ਜਿੱਤ ਕਰਾਰ ਦਿਤਾ। ਮੋਦੀ ਨੇ ਕਿਹਾ ਕਿ ਦੁਨੀਆਂ ਅੱਜ ਭਾਰਤ ਨੂੰ ਸੰਭਾਵਨਾਵਾਂ ਦੇ ਗੇਟਵੇਅ ਵਜੋਂ ਵੇਖਦੀ ਹੈ। ਉਨ੍ਹਾਂ ਕਿਹਾ ਕਿ ਭਾਤਰ ਨੇ ਇਸ ਪ੍ਰਧਾਨ ਸੇਵਕ ਉਤੇ ਵਿਸ਼ਵਾਸ ਪ੍ਰਗਟ ਕੀਤਾ। ਮੋਦੀ ਦੇ ਇਸ ਭਾਸ਼ਨ ਮਗਰੋਂ ਜੈ ਸ੍ਰੀ ਰਾਮ ਦੇ ਨਾਹਰੇ ਵੀ ਲੱਗੇ। ਮੋਦੀ ਨੇ ਅਪਣੀ ਜਿੱਤ ਵਿਚ ਪ੍ਰਵਾਸੀ ਭਾਰਤੀਆਂ ਦੇ ਯੋਗਦਾਨ ਲਈ ਵੀ ਧਨਵਾਦ ਦਿਤਾ।

Prime Minister Narendra Modi with his Japanese counterpart in Osaka. Prime Minister Narendra Modi with his Japanese counterpart in Osaka.

ਦੱਸ ਦਈਏ ਕਿ ਇਕ ਮਈ ਨੂੰ ਨਵੇਂ ਸਮਰਾਟ ਨਾਰੂਹਿਤੋ ਦੇ ਅਹੁਦਾ ਸੰਭਾਲਣ ਨਾਲ ਹੀ ਜਾਪਾਨ ਵਿਚ ਰੀਵਾ ਯੁੱਗ ਦੀ ਸ਼ੁਰੂਆਤ ਹੋ ਗਈ। ਜਾਪਾਨ ਵਿਚ ਸਮਰਾਟ ਦੇ ਬਦਲਣ ਨਾਲ ਹੀ ਯੁੱਗ ਬਦਲ ਜਾਂਦਾ ਹੈ। ਰੀਵਾ ਨਵੇਂ ਯੁੱਗ ਲਈ ਵਰਤਿਆ ਜਾਣ ਵਾਲਾ ਸ਼ਬਦ ਹੈ। ਰੀ ਦਾ ਅਰਥ ਹੈ ਚੰਗਾ ਅਤੇ ਵਾ ਦਾ ਅਰਥ ਹੈ ਭਾਈਚਾਰਾ। ਜਾਪਾਨੀ ਭਾਸ਼ਾ ਵਿਚ ਇਹ ਸ਼ਬਦ ਸ਼ਾਂਤੀ ਲਈ ਵਰਤਿਆ ਜਾਂਦਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement