ਨੇਪਾਲ ਹੁਣ ਭਾਰਤ ਨਾਲੋਂ ਸਭਿਆਚਾਰਕ ਸਾਂਝ ਤੋੜਨ ਲਈ ਤਤਪਰ
Published : Jun 28, 2020, 7:35 am IST
Updated : Jun 28, 2020, 7:35 am IST
SHARE ARTICLE
KP Sharma Oli
KP Sharma Oli

ਦੇਸ਼ ਵਿਚ ਹਿੰਦੀ ਭਾਸ਼ਾ ਉਤੇ ਪਾਬੰਦੀ ਲਾਉਣ ਦੀ ਤਿਆਰੀ.........

ਨਵੀਂ ਦਿੱਲੀ : ਨੇਪਾਲ ਦਾ ਭਾਰਤ ਵਿਰੋਧੀ ਰੁਖ਼ ਲਗਾਤਾਰ ਸਾਹਮਣੇ ਆ ਰਿਹਾ ਹੈ। ਪਹਿਲਾਂ ਤਾਂ ਉਸ ਦੇ ਕੇਵਲ ਭਾਰਤ ਨਾਲ ਸਿਆਸੀ ਮਤਭੇਦ ਸਨ ਪਰ ਹੁਣ ਉਹ ਭਾਰਤ ਨਾਲ ਸਭਿਆਚਾਰਕ ਸਾਂਝ ਵੀ ਨਹੀਂ ਰਖਣਾ ਚਾਹੁੰਦਾ।

Prime Minister Narendra Modi and Nepal's Prime Minister KP Sharma OliPrime Minister Narendra Modi and Nepal's Prime Minister KP Sharma Ol

ਨਵੇਂ ਰਾਜਨੀਤਕ ਨਕਸ਼ੇ ਵਿਚ ਉਤਰਾਖੰਡ ਦੇ ਤਿੰਨ ਖਿੱਤਿਆਂ ਨੂੰ ਅਪਣੇ ਦੱਸਣ ਤੋਂ ਬਾਅਦ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਸਰਕਾਰ ਨੇ ਸੰਸਦ ਵਿਚ ਹਿੰਦੀ 'ਤੇ ਪਾਬੰਦੀ ਲਗਾਉਣ ਬਾਰੇ ਗੱਲ ਕਰਨੀ ਸ਼ੁਰੂ ਕਰ ਦਿਤੀ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕੋਰੋਨਾ ਨਾਲ ਬਣੇ ਹਾਲਾਤ ਕਾਰਨ ਪ੍ਰਧਾਨ ਮੰਤਰੀ ਬੁਰੀ ਤਰ੍ਹਾਂ ਘਿਰੇ ਹੋਏ ਹਨ, ਲੋਕਾਂ ਦਾ ਧਿਆਨ ਇਸ ਮੁੱਦੇ ਤੋਂ ਹਟਾਉਣ ਲਈ ਇਸ ਤਰ੍ਹਾਂ ਦੇ ਫ਼ੈਸਲੇ ਲਏ ਜਾ ਰਹੇ ਹਨ।

Nepal IndiaNepal India

ਹੈਰਾਨੀ ਦੀ ਗੱਲ ਹੈ ਕਿ ਹੁਣ ਤਕ ਨੇਪਾਲ ਦੀ ਭਾਰਤ ਨਾਲ 'ਰੋਟੀ-ਬੇਟੀ' ਦਾ ਰਿਸ਼ਤਾ ਰਿਹਾ ਪਰ ਹੁਣ ਉਹ ਚੀਨ ਦਾ ਝੋਲੀ ਚੁਕ ਬਣ ਕੇ ਭਾਰਤ ਨਾਲ ਰਿਸ਼ਤੇ ਤੋੜਨ ਲਈ ਕੋਈ ਵੀ ਪ੍ਰਾਪੇਗੰਡਾ ਕਰਨ ਲਈ ਤਿਆਰ ਬੈਠਾ ਹੈ।

Nepal IndiaNepal India

ਹਾਲਾਂਕਿ ਜਿਵੇਂ ਹੀ ਸੰਸਦ ਵਿਚ ਪ੍ਰਸਤਾਵ ਪੇਸ਼ ਕੀਤਾ ਗਿਆ, ਅਪਣੀ ਪਾਰਟੀ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਦਾ ਵਿਰੋਧ ਕਰਨਾ ਸ਼ੁਰੂ ਕਰ ਦਿਤਾ। ਇਸ ਦਾ ਕਾਰਨ ਇਹ ਹੈ ਕਿ ਨੇਪਾਲ ਵਿਚ ਇਕ ਵੱਡੀ ਆਬਾਦੀ ਹਿੰਦੀ ਬੋਲਦੀ ਹੈ। ਖ਼ਾਸ ਕਰ ਕੇ ਜਿਹੜੇ ਲੋਕ ਤਰਾਈ ਵਿਚ ਰਹਿੰਦੇ ਹਨ, ਉਹ ਸਿਰਫ਼ ਹਿੰਦੀ, ਭੋਜਪੁਰੀ ਜਾਂ ਮੈਥਿਲੀ ਬੋਲਦੇ ਹਨ।

IndiaIndia

ਜ਼ਿਕਰਯੋਗ ਹੈ ਕਿ ਨੇਪਾਲ ਦੇ ਨੀਵੇਂ ਇਲਾਕਿਆਂ ਵਿਚ ਰਹਿਣ ਵਾਲੇ ਲੋਕ ਹਿੰਦੀ ਬੋਲਦੇ ਹਨ। ਇਹ ਪ੍ਰਗਟਾਵਾ ਨੇਪਾਲ ਵਿਚ ਸਾਲ 2011 ਵਿਚ ਕੀਤੀ ਗਈ ਮਰਦਮਸ਼ੁਮਾਰੀ ਤੋਂ ਹੋਇਆ ਸੀ। ਭਾਰਤ ਦੀ ਸਰਹੱਦ ਨਾਲ ਲਗਦੇ ਇਨ੍ਹਾਂ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਦੀ ਕੁੱਲ ਸੰਖਿਆ 77,569 ਹੈ।

ਇਸ ਦਾ ਅਰਥ ਹੈ ਕਿ ਇਹ ਨੇਪਾਲ ਦੀ ਆਬਾਦੀ ਦਾ ਲਗਭਗ 0.29 ਫ਼ੀ ਸਦੀ ਹੈ। ਇਸ ਤੋਂ ਬਾਅਦ ਵੀ ਨੇਪਾਲ ਦੇ ਵੱਡੇ ਹਿੱਸਿਆਂ ਵਿਚ ਲੋਕ ਹਿੰਦੀ ਬੋਲਦੇ ਅਤੇ ਸਮਝਦੇ ਹਨ। ਇਹ ਭਾਰਤ ਅਤੇ ਨੇਪਾਲ ਵਿਚਾਲੇ ਚੰਗੇ ਸੰਬੰਧਾਂ ਅਤੇ ਇਕ ਦੇਸ਼ ਤੋਂ ਦੂਜੇ ਦੇਸ਼ ਵਿਚ ਆਵਾਜਾਈ ਦੀ ਸੌਖ ਦੇ ਕਾਰਨ ਹੈ।

ਇਕ ਹੋਰ ਕਾਰਨ ਬਾਲੀਵੁੱਡ ਸਿਨੇਮਾ ਵੀ ਹੈ, ਜਿਸ ਦੀ ਨੇਪਾਲ ਵਿਚ ਬਹੁਤ ਪ੍ਰਸਿੱਧੀ ਹੈ। ਅਗਰ ਅਜਿਹਾ ਹੋ ਜਾਂਦਾ ਹੈ ਤਾਂ ਭਾਰਤ ਤੇ ਨੇਪਾਲ ਵਿਚਕਾਰ ਆਉਣ ਵਾਲੇ ਕੁੱਝ ਸਾਲਾਂ ਬਾਅਦ ਹਰ ਪ੍ਰਕਾਰ ਦੀ ਸਾਂਝ ਖ਼ਤਮ ਹੋ ਜਾਵੇਗੀ।    

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement