
ਚੀਨ ਦੇ ਨਾਲ ਭਾਰਤ ਦੇ ਚੱਲ ਰਹੇ ਵਿਵਾਦ ਦੇ ਵਿਚ ਨੇਪਾਲ ਆਪਣਾ ਫਾਇਦਾ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ।
ਨਵੀਂ ਦਿੱਲੀ : ਚੀਨ ਦੇ ਨਾਲ ਭਾਰਤ ਦੇ ਚੱਲ ਰਹੇ ਵਿਵਾਦ ਦੇ ਵਿਚ ਨੇਪਾਲ ਆਪਣਾ ਫਾਇਦਾ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਿਸ ਤੇ ਨੇਪਾਲ ਚੀਨ ਨਾਲ ਆਪਣੀ ਸਾਂਝ ਦਿਖਾਉਂਦਿਆ ਭਾਰਤ ਨਾਲ ਹਮਲਾਵਰ ਨੀਤੀਆਂ ਦਾ ਰੁਖ ਅਪਣਾ ਰਿਹਾ ਹੈ। ਨੇਪਾਲ ਵੱਲੋਂ ਸੁਰੱਖਿਆ ਦਸਤ ਕਈ ਵਾਰ ਵਧੀਕੀ ਕਰ ਚੁੱਕੇ ਹਨ। ਨੇਪਾਲ ਵੱਲੋਂ ਸਰਹੱਦ ਨਾਲ ਲੱਗਦੇ ਭਾਰਤੀ ਇਲਾਕਿਆਂ ਤੇ ਆਪਣਾ ਹੱਕ ਜਤਾਇਆ ਜਾ ਰਿਹਾ ਹੈ।
China Army
ਜਿਸ ਦੇ ਤਹਿਤ ਉਤਰਾਖੰਡ ਦੇ ਨਾਲ ਲੱਗਦੇ ਲਿਪੁਲੇਖ, ਕਲਾਪਾਨੀ ਤੇ ਲਿਮਪਿਯਾਧੁਰਾ ਵਿਚਾਲੇ ਭਾਰਤੀ ਸਰਹੱਦ ਤੇ ਨੇਪਾਲ ਹੱਕ ਜਮਾਂ ਰਿਹਾ ਹੈ। ਮਹਾਰਾਜਗੰਜ ਦੀ ਸਰਹੱਦ ਨਾਲ ਲੱਗਦੀ ਨੇਪਾਲ ਦੀ ਸਰਹੱਦ ਤੇ ਸੁਰੱਖਿਆ ਸਖਤ ਹੈ। ਉਧਰ ਨੇਪਾਲ ਪੁਲਿਸ ਅਤੇ ਉਤਰ ਪ੍ਰਦੇਸ਼ ਪੁਲਿਸ ਸਰਹੱਦ ਤੇ ਹਨ। ਨੇਪਾਲ ਦੇ ਪਾਸੇ ਵੱਲ 200-200 ਮੀਟਰ ਦੀ ਵਿੱਥ ਤੇ ਹਥਿਆਰਾਂ ਨਾਲ ਲੈਸ ਗਾਰਡ ਦੀ ਫੌਜ ਤਾਇਨਾਇਤ ਕੀਤੀ ਹੋਈ ਹੈ।
Indian Army
ਦੱਸ ਦੱਈਏ ਕਿ ਉਤਰਾਖੰਡ ਵਿਚ ਸਰਹੱਦੀ ਵਿਵਾਦ ਦਾ ਅਸਰ ਭਾਰਤ ਅਤੇ ਨੇਪਾਲ ਦੀਆਂ ਹੋਰਨਾਂ ਸਰਹੱਦਾਂ ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਹੁਣ ਨੇਪਾਲ ਤੋਂ ਭਾਰਤ ਆਉਂਣ ਵਾਲੇ ਟਰੱਕ ਟਰੱਕ ਮਹਾਰਾਜਾਗੰਜ ਦੀ ਨੇਪਾਲ ਸਰਹੱਦ ਤੱਕ ਖੜੇ ਹਨ। ਪਹਿਲਾਂ ਜੋ ਭਾਰਤ ਨੇਪਾਲ ਸਰਹੱਦ ਹਮੇਸ਼ਾਂ ਖੁੱਲੀ ਰਹਿੰਦੀ ਸੀ, ਹੁਣ ਉਸ ਨੂੰ ਬੰਦ ਰੱਖਿਆ ਗਿਆ ਹੈ।
army
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।