
ਹੈਂਡ ਸੈਨੀਟਾਈਜ਼ਰ ਪੀਣ ਨਾਲ ਮੈਕਸੀਕੋ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਇਕ ਵਿਅਕਤੀ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਹੈ।
ਮੈਕਸੀਕੋ: ਹੈਂਡ ਸੈਨੀਟਾਈਜ਼ਰ ਪੀਣ ਨਾਲ ਮੈਕਸੀਕੋ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਇਕ ਵਿਅਕਤੀ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਹੈ। ਇਹ ਜਾਣਕਾਰੀ ਨਿਊ ਮੈਕਸੀਕੋ ਦੇ ਸਿਹਤ ਅਧਿਕਾਰੀਆਂ ਨੇ ਦਿੱਤੀ ਹੈ। ਮੀਡੀਆ ਰਿਪੋਰਟ ਅਨੁਸਾਰ ਹੈਂਡ ਸੈਨੀਟਾਈਜ਼ਰ ਪੀਣ ਦੀ ਘਟਨਾ ਤੋਂ ਬਾਅਦ ਤਿੰਨ ਹੋਰ ਲੋਕ ਵੀ ਗੰਭੀਰ ਹਾਲਤ ਵਿਚ ਹਨ।
Hand Sanitizer
ਅਜਿਹਾ ਸਮਝਿਆ ਜਾ ਰਿਹਾ ਹੈ ਕਿ ਸੱਤ ਲੋਕਾਂ ਨੇ ਜੋ ਹੈਂਡ ਸੈਨੀਟਾਈਜ਼ਰ ਪੀਤਾ ਸੀ, ਉਸ ਵਿਚ ਮੈਥਨਾਲ ਸੀ। ਮੈਕਸੀਕੋ ਦੇ ਸਿਹਤ ਸਕੱਤਰ ਕੈਥੀ ਕੁੰਕੇਲ ਨੇ ਕਿਹਾ ਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਮੈਥਨਾਲ ਵਾਲਾ ਹੈਂਡ ਸੈਨੀਟਾਈਜ਼ਰ ਪੀ ਲਿਆ ਹੈ, ਤਾਂ ਤੁਰੰਤ ਮੈਡੀਕਲ ਸਹਾਇਤਾ ਲਓ। ਅਜਿਹਾ ਵੀ ਕਿਹਾ ਜਾ ਰਿਹਾ ਹੈ ਕਿ ਕੁਝ ਲੋਕਾਂ ਨੇ ਸ਼ਰਾਬ ਦੇ ਵਿਕਲਪ ਦੇ ਤੌਰ ‘ਤੇ ਸੈਨੀਟਾਈਜ਼ਰ ਪੀਤਾ ਸੀ।
Hand Sanitizer
ਸਿਹਤ ਸਕੱਤਰ ਨੇ ਕਿਹਾ ਕਿ ਅਜਿਹੀ ਸਥਿਤੀ ਵਿਚ ਜਿੰਨੀ ਜਲਦੀ ਹੋ ਸਕੇ ਹਸਪਤਾਲ ਆਉਣਾ ਚਾਹੀਦਾ ਹੈ। ਦੱਸ ਦਈਏ ਕਿ ਮੈਥਨਾਲ ਦੀ ਜ਼ਿਆਦਾ ਮਾਤਰਾ ਦੇ ਸੰਪਰਕ ਵਿਚ ਆਉਣ ਨਾਲ ਸਿਰ ਦਰਦ, ਉਲਟੀ, ਸਾਫ ਦਿਖਾਈ ਨਾ ਦੇਣਾ, ਕੋਮਾ ਵਿਚ ਜਾਣ ਦਾ ਖਤਰਾ ਹੁੰਦਾ ਹੈ। ਕੋਰੋਨਾ ਮਹਾਂਮਾਰੀ ਤੋਂ ਪਹਿਲਾਂ ਕਈ ਜੇਲ੍ਹਾਂ ਵਿਚ ਸੈਨੀਟਾਈਜ਼ਰ ਦੀ ਵਰਤੋਂ ‘ਤੇ ਪਾਬੰਧੀ ਸੀ।
Sanitizer
ਜੇਲ੍ਹ ਵਿਚ ਇਹ ਡਰ ਬਣਿਆ ਰਹਿੰਦਾ ਸੀ ਕਿ ਕੈਦੀ ਇਸ ਨੂੰ ਪੀ ਜਾਣਗੇ ਜਾਂ ਅੱਗ ਲਗਾਉਣ ਵਿਚ ਵੀ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਹਾਲ ਹੀ ਵਿਚ ਅਮਰੀਕਾ ਦੇ ਫੂਡ ਐਂਡ ਡਰੱਗ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਮੈਕਸੀਕੋ ਦੀ ਕੰਪਨੀ Eskbiochem SA ਦੇ ਬਣਾਏ ਗਏ ਸੈਨੀਟਾਈਜ਼ਰ ਦੀ ਵਰਤੋਂ ਨਾ ਕਰਨ।