
ਫਾਇਰ ਟੀਮਾਂ ਨੇ ਅੱਗ ਬੁਝਾਉਣ ਲਈ ਇਨਫਰਾਰੈੱਡ ਤਕਨਾਲੋਜੀ, ਝੱਗ ਅਤੇ ਪਾਣੀ ਦੀ ਵਰਤੋਂ ਕੀਤੀ
ਫਰਿਜ਼ਨੋ - ਫਲੋਰਿਡਾ ਦੇ ਮਿਆਮੀ ਨੇੜੇ ਰਿਹਾਇਸ਼ੀ ਇਮਾਰਤ ਦੇ ਇਕ ਹਿੱਸੇ ਦੇ ਢਹਿ ਜਾਣ ਕਾਰਨ ਮਰਨ ਵਾਲਿਆਂ ਦੀ ਗਿਣਤੀ 9 ਤੱਕ ਪਹੁੰਚ ਗਈ ਹੈ। ਇਹ ਹਾਦਸਾ ਵਾਪਰਨ ਤੋਂ ਤਕਰੀਬਨ ਤਿੰਨ ਦਿਨ ਬਾਅਦ ਵੀ ਘੱਟੋ ਘੱਟ 9 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ ਅਤੇ 156 ਲੋਕ ਲਾਪਤਾ ਹਨ। ਫਲੋਰਿਡਾ (Florida Building) ਦੇ ਸਰਫਸਾਈਡ ਵਿਚ ਡਿੱਗੀ ਇਸ ਇਮਾਰਤ ਦੀ ਜਗ੍ਹਾ 'ਤੇ ਸ਼ਨੀਵਾਰ ਨੂੰ ਅੱਗ ਲੱਗਣ ਨਾਲ ਸਰਚ ਕੋਸ਼ਿਸ਼ਾਂ ਵਿਚ ਰੁਕਾਵਟ ਪੈਦਾ ਹੋਈ।
Florida Building Collapse Death Count Rises To 9, Says Mayor
ਇਹ ਵੀ ਪੜ੍ਹੋ - Triple Murder: ਬਦਮਾਸ਼ਾਂ ਨੇ ਇਕੋਂ ਪਰਿਵਾਰ ਦੇ 4 ਜੀਆਂ ਨੂੰ ਮਾਰੀ ਗੋਲੀ, 3 ਦੀ ਮੌਤ, 1 ਗੰਭੀਰ
ਫਾਇਰ ਟੀਮਾਂ ਨੇ ਅੱਗ ਬੁਝਾਉਣ ਲਈ ਇਨਫਰਾਰੈੱਡ ਤਕਨਾਲੋਜੀ, ਝੱਗ ਅਤੇ ਪਾਣੀ ਦੀ ਵਰਤੋਂ ਕੀਤੀ। ਇਸ ਦੌਰਾਨ ਧੂੰਏ ਨੇ ਵੀ ਵੱਡੀ ਰੁਕਾਵਟ ਪਾਈ। ਬਚਾਅ ਅਧਿਕਾਰੀਆਂ ਨੂੰ ਉਮੀਦ ਹੈ ਕਿ ਮਲਬੇ ਹੇਠੋਂ ਹੋਰ ਲੋਕਾਂ ਦੇ ਵੀ ਬਚਣ ਦੀ ਉਮੀਦ ਹੈ। ਇਸ ਦਰਦਨਾਕ ਹਾਦਸੇ ਵਿਚ ਮਾਰੇ ਗਏ ਲੋਕਾਂ ਵਿਚੋਂ ਚਾਰ ਦੀ ਪਛਾਣ ਸਟੈਸੀ ਡਾਨ ਫੈਂਗ (54), ਐਂਟੋਨੀਓ ਲੋਜ਼ਨੋ( 83)
Florida Building Collapse Death Count Rises To 9, Says Mayor
ਇਹ ਵੀ ਪੜ੍ਹੋ - ਅੰਬ ਦੀਆਂ ਕੀਮਤਾਂ ਘਟਣ 'ਤੇ ਕਿਸਾਨਾਂ ਨੇ ਜ਼ਾਹਿਰ ਕੀਤਾ ਗੁੱਸਾ, ਕਈ ਕੁਇੰਟਲ ਅੰਬ ਸੜਕਾਂ 'ਤੇ ਸੁੱਟੇ
ਗਲੈਡੀਜ਼ ਲੋਜ਼ਨੋ(79) ਅਤੇ ਮੈਨੁਅਲ ਲੈਫੋਂਟ(54) ਵਜੋਂ ਕੀਤੀ ਗਈ ਹੈ। ਸ਼ਨੀਵਾਰ ਨੂੰ ਮਿਆਮੀ-ਡੈੱਡ ਫਾਇਰ ਬਚਾਅ ਅਧਿਕਾਰੀਆਂ ਵੱਲੋਂ ਮਲਬੇ ਹੇਠੋਂ ਇਕ ਹੋਰ ਲਾਸ਼ ਮਿਲਣ ਨਾਲ ਮ੍ਰਿਤਕਾਂ ਦੀ ਗਿਣਤੀ 5 ਹੋ ਗਈ ਸੀ। ਅਧਿਕਾਰੀਆਂ ਵੱਲੋਂ ਇਮਾਰਤ ਦੇ ਮਲਬੇ ਨੂੰ ਹਟਾਉਣ ਅਤੇ ਬਚਾਅ ਕਾਰਜ ਜਾਰੀ ਹਨ।