International News: ਦੁਨੀਆਂ ਦੇ ਪੰਜ ਦੇਸ਼ ਜਿਥੇ ਅਨਾਜ ਦਾ ਇਕ ਦਾਣਾ ਵੀ ਪੈਦਾ ਨਹੀਂ ਹੁੰਦਾ
Published : Jun 28, 2024, 8:24 am IST
Updated : Jun 28, 2024, 8:24 am IST
SHARE ARTICLE
Image: For representation purpose only
Image: For representation purpose only

ਦੁਨੀਆ ’ਚ 5 ਅਜਿਹੇ ਦੇਸ਼ ਹਨ ਜਿੱਥੇ ਨਾ ਤਾਂ ਅਨਾਜ ਦਾ ਇੱਕ ਦਾਣਾ ਵੀ ਉਗਾਇਆ ਜਾ ਸਕਦਾ ਹੈ ਅਤੇ ਨਾ ਹੀ ਇੱਥੇ ਫਲ ਜਾਂ ਸਬਜ਼ੀਆਂ ਉਗਾਈਆਂ ਜਾ ਸਕਦੀਆਂ ਹਨ।

International News: ਭਾਰਤ ਨੂੰ ਖੇਤੀ ਪ੍ਰਧਾਨ ਦੇਸ਼ ਕਿਹਾ ਜਾਂਦਾ ਹੈ। ਇਥੋਂ ਦਾ ਪੌਣ-ਪਾਣੀ ਹਰ ਕਿਸਮ ਦੇ ਅਨਾਜ ਉਗਾਉਣ ਲਈ ਢੁਕਵਾਂ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ’ਚ ਕਈ ਅਜਿਹੀਆਂ ਥਾਵਾਂ ਹਨ ਜਿਥੇ ਅਨਾਜ ਦਾ ਇਕ ਦਾਣਾ ਵੀ ਨਹੀਂ ਉਗਾਇਆ ਜਾ ਸਕਦਾ। ਦੁਨੀਆ ’ਚ 5 ਅਜਿਹੇ ਦੇਸ਼ ਹਨ ਜਿੱਥੇ ਨਾ ਤਾਂ ਅਨਾਜ ਦਾ ਇੱਕ ਦਾਣਾ ਵੀ ਉਗਾਇਆ ਜਾ ਸਕਦਾ ਹੈ ਅਤੇ ਨਾ ਹੀ ਇੱਥੇ ਫਲ ਜਾਂ ਸਬਜ਼ੀਆਂ ਉਗਾਈਆਂ ਜਾ ਸਕਦੀਆਂ ਹਨ। ਇਹ ਦੇਸ਼ ਸਿੰਗਾਪੁਰ, ਗ੍ਰੀਨਲੈਂਡ, ਮੋਨਾਕੋ, ਕਤਰ, ਵੈਟੀਕਨ ਸਿਟੀ ਹਨ।

ਸਿੰਗਾਪੁਰ: ਸਿੰਗਾਪੁਰ ਸੰਘਣੀ ਆਬਾਦੀ ਵਾਲਾ ਸ਼ਹਿਰੀ ਦੇਸ਼ ਹੈ। ਇੱਥੇ ਜ਼ਿਆਦਾਤਰ ਇਮਾਰਤਾਂ ਹੀ ਹਨ। ਇਸੇ ਲਈ ਖੇਤੀਬਾੜੀ ਲਈ ਜਗ੍ਹਾ ਘੱਟ ਬਚਦੀ ਹੈ। ਸਿੰਗਾਪੁਰ ਖ਼ੁਰਾਕੀ ਵਸਤਾਂ ਮਲੇਸ਼ੀਆ, ਵੀਅਤਨਾਮ, ਥਾਈਲੈਂਡ ਤੇ ਭਾਰਤ ਤੋਂ ਦਰਾਮਦ ਕਰਦਾ ਹੈ।

ਗ੍ਰੀਨਲੈਂਡ: ਇਸ ਦੇਸ਼ ਦਾ 80 ਫ਼ੀ ਸਦੀ ਹਿੱਸਾ ਸਦਾ ਬਰਫ਼ ਨਾਲ ਢਕਿਆ ਰਹਿੰਦਾ ਹੈ ਤੇ ਆਬਾਦੀ ਵੀ ਬਹੁਤ ਘੱਟ ਹੈ। ਇਸੇ ਲਈ ਇਥੇ ਅਨਾਜ ਉਗਾਉਣਾ ਅਸੰਭਵ ਹੈ।

ਮੋਨਾਕੋ: ਇਹ ਭਾਵੇਂ ਬਹੁਤ ਅਮੀਰ ਦੇਸ਼ ਹੈ ਪਰ ਇਸ ਦਾ ਖੇਤਰਫਲ ਬਹੁਤ ਘੱਟ; ਸਿਰਫ਼ 2 ਵਰਗ ਕਿਲੋਮੀਟਰ ਹੈ। ਇਥੇ ਜ਼ਮੀਨ ਨਾ ਹੋਣ ਕਾਰਣ ਖੇਤੀ ਅਸੰਭਵ ਹੈ।

ਕਤਰ: ਕਤਰ ਇੱਕ ਰੇਗਿਸਤਾਨੀ ਦੇਸ਼ ਹੈ। ਇਥੋਂ ਦੀ ਮਿੱਟੀ ਉਪਜਾਊ ਵੀ ਨਹੀਂ ਹੈ ਤੇ ਪਾਣੀ ਦੀ ਭਾਰੀ ਕਮੀ ਹੈ। ਮੌਸਮ ਵੀ ਬਹੁਤ ਜ਼ਿਆਦਾ ਗਰਮ ਤੇ ਖ਼ੁਸ਼ਕ ਹੁੰਦਾ ਹੈ।

ਵੈਟਿਕਨ ਸਿਟੀ: ਇਹ ਦੁਨੀਆ ਦਾ ਸੱਭ ਤੋਂ ਛੋਟਾ ਦੇਸ਼ ਹੈ ਤੇ ਸਿਰਫ਼ ਇਕ ਸ਼ਹਿਰ ਵਾਲਾ ਦੇਸ਼ ਹੈ। ਇਥੇ ਵੀ ਖੇਤੀਬਾੜੀ ਲਈ ਜ਼ਮੀਨ ਮੌਜੂਦ ਨਹੀਂ ਹੈ।

ਇਹ ਦੇਸ਼  ਅਨਾਜ ਅਤੇ ਭੋਜਨ ਵਰਗੇ ਉਤਪਾਦਾਂ ਲਈ ਦਰਾਮਦ ’ਤੇ ਨਿਰਭਰ ਕਰਦੇ ਹਨ। ਗ੍ਰੀਨਲੈਂਡ ਵਰਗਾ ਦੇਸ਼ ਪੂਰੀ ਤਰ੍ਹਾਂ ਡੈਨਮਾਰਕ, ਯੂਰਪ ਅਤੇ ਉੱਤਰੀ ਅਮਰੀਕਾ ਤੋਂ ਭੋਜਨ ਪ੍ਰਾਪਤ ਕਰਦਾ ਹੈ। ਜਦੋਂ ਕਿ ਮੋਨਾਕੋ ਇਟਲੀ ਅਤੇ ਫਰਾਂਸ ’ਤੇ ਨਿਰਭਰ ਹੈ। ਇਹ ਦੇਖਿਆ ਜਾ ਸਕਦਾ ਹੈ ਕਿ ਵੈਟੀਕਨ ਸਿਟੀ, ਜੋ ਕਿ ਦੁਨੀਆ ਦਾ ਸਭ ਤੋਂ ਛੋਟਾ ਦੇਸ਼ ਹੈ, ਆਪਣੇ ਭੋਜਨ ਉਤਪਾਦਾਂ ਲਈ ਪੂਰੀ ਤਰ੍ਹਾਂ ਇਟਲੀ ’ਤੇ ਨਿਰਭਰ ਹੈ। ਜਦੋਂ ਕਿ ਸਿੰਗਾਪੁਰ ਭਾਰਤ, ਮਲੇਸ਼ੀਆ, ਵੀਅਤਨਾਮ, ਥਾਈਲੈਂਡ ਅਤੇ ਕਤਰ ਵਰਗੇ ਦੇਸ਼ਾਂ ਤੋਂ ਦਰਾਮਦ ਬ੍ਰਾਜ਼ੀਲ, ਆਸਟ?ਰੇਲੀਆ, ਅਮਰੀਕਾ ਅਤੇ ਤੁਰਕੀ ’ਤੇ ਨਿਰਭਰ ਹੈ। ਖਾਸ ਗੱਲ ਇਹ ਹੈ ਕਿ ਸਿੰਗਾਪੁਰ ਅਤੇ ਕਤਰ ਭਾਰਤ ਤੋਂ ਸਭ ਤੋਂ ਵੱਧ ਦਰਾਮਦ ਕਰਦੇ ਹਨ।

2022 ਦੇ ਅੰਕੜਿਆਂ ਅਨੁਸਾਰ, ਸਿੰਗਾਪੁਰ ਮੁੱਖ ਤੌਰ ’ਤੇ ਭਾਰਤ ਤੋਂ ਬੇਕਰੀ ਆਈਟਮਾਂ (ਰੋਟੀ, ਪੇਸਟਰੀ, ਕੇਕ), ਚਾਵਲ, ਸਬਜ਼ੀਆਂ, ਕਣਕ, ਆਟਾ ਆਯਾਤ ਕਰਦਾ ਹੈ। ਇਨ੍ਹਾਂ ਤੋਂ ਇਲਾਵਾ ਚਟਨੀ, ਮੇਵੇ, ਹਰ ਤਰ੍ਹਾਂ ਦੇ ਫਲ, ਦੁੱਧ ਉਤਪਾਦ ਵੀ ਭਾਰਤ ਤੋਂ ਸਿੰਗਾਪੁਰ ਦਰਾਮਦ ਕੀਤੇ ਜਾਂਦੇ ਹਨ। ਕਤਰ ਵੀ ਭਾਰਤ ਤੋਂ ਕਈ ਤਰ੍ਹਾਂ ਦੀਆਂ ਖਾਣ-ਪੀਣ ਦੀਆਂ ਵਸਤੂਆਂ ਜਿਵੇਂ ਕਿ ਬੇਕਰੀ ਆਈਟਮਾਂ, ਸਬਜ਼ੀਆਂ, ਕਣਕ, ਆਟਾ ਅਤੇ ਚਾਵਲ ਆਯਾਤ ਕਰਦਾ ਹੈ।

(For more Punjabi news apart from Five countries of the world where not even a grain is produced, stay tuned to Rozana Spokesman)

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement