Remittance To India: ਮੈਕਸੀਕੋ-ਚੀਨ ਨੂੰ ਪਛਾੜ ਕੇ ਨੰਬਰ 1 ਬਣਿਆ ਭਾਰਤ! ਵਿਦੇਸ਼ੀ ਭਾਰਤੀਆਂ ਨੇ 2023 ਵਿਚ ਭੇਜੇ 120 ਅਰਬ ਡਾਲਰ
Published : Jun 28, 2024, 10:45 am IST
Updated : Jun 28, 2024, 10:45 am IST
SHARE ARTICLE
India received 120 billion Dollar in remittances in 2023, maximum from US
India received 120 billion Dollar in remittances in 2023, maximum from US

ਵਿਦੇਸ਼ਾਂ ਵਿਚ ਰਹਿੰਦੇ ਭਾਰਤੀਆਂ ਨੇ ਇਕ ਵਾਰ ਫਿਰ ਪੈਸੇ ਭੇਜਣ ਦੇ ਮਾਮਲੇ ਵਿਚ ਸੱਭ ਨੂੰ ਪਿੱਛੇ ਛੱਡ ਦਿਤਾ ਹੈ।

Remittance To India: ਭਾਰਤ ਦੇ ਲੋਕ ਦੁਨੀਆ ਦੇ ਹਰ ਕੋਨੇ ਵਿਚ ਰਹਿੰਦੇ ਹਨ। ਵਿਦੇਸ਼ਾਂ ਵਿਚ ਰਹਿੰਦੇ ਭਾਰਤੀ ਦੇਸ਼ ਦੀ ਆਰਥਿਕਤਾ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਨ੍ਹਾਂ ਵਿਦੇਸ਼ੀ ਭਾਰਤੀਆਂ ਕਾਰਨ ਦੇਸ਼ ਦੀ ਆਰਥਿਕਤਾ ਨੂੰ ਕਾਫੀ ਫਾਇਦਾ ਹੋ ਰਿਹਾ ਹੈ। ਵਿਦੇਸ਼ਾਂ 'ਚ ਰਹਿੰਦੇ ਭਾਰਤੀਆਂ ਨੇ ਇਸ ਵਾਰ ਨਵਾਂ ਰਿਕਾਰਡ ਬਣਾਇਆ ਹੈ। ਉਨ੍ਹਾਂ ਨੇ ਚੀਨ-ਮੈਕਸੀਕੋ ਵਰਗੇ ਦੇਸ਼ਾਂ ਨੂੰ ਪਿੱਛੇ ਛੱਡ ਦਿਤਾ ਹੈ। ਅਸਲ ਵਿਚ ਵਿਦੇਸ਼ਾਂ ਵਿਚ ਰਹਿੰਦੇ ਭਾਰਤੀ ਅਪਣੇ ਦੇਸ਼ ਵਿਚ ਇੰਨਾ ਪੈਸਾ ਭੇਜਦੇ ਹਨ ਜਿਸ ਨਾਲ ਦੇਸ਼ ਦੀ ਆਰਥਿਕਤਾ ਨੂੰ ਹੁਲਾਰਾ ਮਿਲਦਾ ਹੈ। ਵਿਦੇਸ਼ਾਂ ਵਿਚ ਰਹਿੰਦੇ ਭਾਰਤੀਆਂ ਨੇ ਇਕ ਵਾਰ ਫਿਰ ਪੈਸੇ ਭੇਜਣ ਦੇ ਮਾਮਲੇ ਵਿਚ ਸੱਭ ਨੂੰ ਪਿੱਛੇ ਛੱਡ ਦਿਤਾ ਹੈ।

ਵਿਦੇਸ਼ੀ ਭਾਰਤੀਆਂ ਨੇ ਪਿਛਲੇ ਸਾਲ 2023 ਵਿਚ ਭਾਰਤ ਨੂੰ 120 ਅਰਬ ਡਾਲਰ (10 ਲੱਖ ਕਰੋੜ ਰੁਪਏ ਤੋਂ ਵੱਧ) ਭੇਜੇ ਸਨ। ਵਿਸ਼ਵ ਬੈਂਕ ਦੀ ਰਿਪੋਰਟ ਮੁਤਾਬਕ ਵਿਦੇਸ਼ਾਂ 'ਚ ਵਸੇ ਭਾਰਤੀਆਂ ਵੱਲੋਂ ਦੇਸ਼ ਨੂੰ ਭੇਜੇ ਗਏ ਪੈਸੇ ਨੇ ਚੀਨ ਅਤੇ ਮੈਕਸੀਕੋ ਵਰਗੇ ਦੇਸ਼ਾਂ ਨੂੰ ਪਿੱਛੇ ਛੱਡ ਦਿਤਾ ਹੈ। ਇਸ ਤਰ੍ਹਾਂ ਦੇ ਪੈਸੇ ਦੀ ਗੱਲ ਕਰੀਏ ਤਾਂ ਚੀਨ ਕੋਲ ਭਾਰਤ ਦੇ ਮੁਕਾਬਲੇ ਅੱਧੇ ਤੋਂ ਵੀ ਘੱਟ ਰਕਮ ਹੈ। ਪਾਕਿਸਤਾਨ ਦੀ ਗੱਲ ਕਰੀਏ ਤਾਂ ਵਿਦੇਸ਼ਾਂ ਵਿਚ ਰਹਿੰਦੇ ਪਾਕਿਸਤਾਨੀ ਭਾਰਤੀਆਂ ਦੇ ਮੁਕਾਬਲੇ ਇਕ ਚੌਥਾਈ ਪੈਸਾ ਵੀ ਨਹੀਂ ਭੇਜਦੇ। ਪਿਛਲੇ ਸਾਲ, ਵਿਦੇਸ਼ਾਂ ਵਿਚ ਰਹਿ ਰਹੇ ਮੈਕਸੀਕਨਾਂ ਨੇ ਅਪਣੇ ਦੇਸ਼ ਵਿਚ $ 66 ਬਿਲੀਅਨ ਭੇਜੇ। ਅਮਰੀਕਾ 'ਚ ਰਹਿ ਰਹੇ ਭਾਰਤੀਆਂ ਨੇ ਸੱਭ ਤੋਂ ਵੱਧ ਪੈਸੇ ਘਰ ਵਾਪਸ ਭੇਜੇ ਹਨ।

ਵਿਸ਼ਵ ਬੈਂਕ ਵੱਲੋਂ ਵਿਦੇਸ਼ਾਂ ਤੋਂ ਭੇਜੇ ਗਏ ਪੈਸੇ ਦੇ ਅੰਕੜਿਆਂ ਨੂੰ ਲੈ ਕੇ ਇਕ ਰਿਪੋਰਟ ਜਾਰੀ ਕੀਤੀ ਗਈ ਹੈ। ਇਸ ਸੂਚੀ ਦੇ ਅਨੁਸਾਰ, ਵਿਦੇਸ਼ਾਂ ਵਿਚ ਰਹਿਣ ਵਾਲੇ ਭਾਰਤੀਆਂ ਨੇ ਸਾਲ 2023 ਵਿਚ ਭਾਰਤ ਨੂੰ 120 ਬਿਲੀਅਨ ਡਾਲਰ ਯਾਨੀ 10 ਲੱਖ ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਭੇਜੀ ਹੈ। ਭਾਵ ਵਿਦੇਸ਼ਾਂ ਵਿਚ ਰਹਿੰਦੇ ਭਾਰਤੀਆਂ ਨੇ ਹਰ ਮਿੰਟ ਵਿਚ ਲਗਭਗ 2 ਕਰੋੜ ਰੁਪਏ ਦੇਸ਼ ਨੂੰ ਭੇਜੇ। ਇਸੇ ਤਰ੍ਹਾਂ ਮੈਕਸੀਕੋ ਨੂੰ 66 ਬਿਲੀਅਨ ਡਾਲਰ, ਚੀਨ ਨੂੰ 50 ਬਿਲੀਅਨ ਡਾਲਰ, ਫਿਲੀਪੀਨਜ਼ ਨੂੰ 39 ਬਿਲੀਅਨ ਡਾਲਰ ਅਤੇ ਪਾਕਿਸਤਾਨ ਨੂੰ ਸਿਰਫ 27 ਬਿਲੀਅਨ ਡਾਲਰ ਰੈਮਿਟੈਂਸ ਵਜੋਂ ਮਿਲੇ ਹਨ।

ਵਿਦੇਸ਼ਾਂ ਤੋਂ ਪੈਸੇ ਭੇਜਣ ਦੇ ਮਾਮਲੇ 'ਚ ਭਾਰਤੀ ਲਗਾਤਾਰ ਦੂਜੇ ਸਾਲ ਚੋਟੀ 'ਤੇ ਰਹੇ ਹਨ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਰੈਮਿਟੈਂਸ 'ਚ ਵਾਧਾ ਹੋਇਆ ਹੈ, ਭਾਰਤੀਆਂ ਨੇ 2023-24 'ਚ ਰਿਕਾਰਡ 8.95 ਲੱਖ ਕਰੋੜ ਰੁਪਏ ਭੇਜੇ ਹਨ। ਵਿਸ਼ਵ ਬੈਂਕ, ਸੰਯੁਕਤ ਰਾਸ਼ਟਰ ਪ੍ਰਵਾਸ ਏਜੰਸੀ ਅਤੇ ਆਰਬੀਆਈ ਦੀਆਂ ਰਿਪੋਰਟਾਂ ਦੇ ਅਨੁਸਾਰ, ਇਹ ਲਗਾਤਾਰ ਦੂਜਾ ਸਾਲ ਹੈ ਜਦੋਂ ਵਿਦੇਸ਼ਾਂ ਵਿਚ ਰਹਿਣ ਵਾਲੇ ਭਾਰਤੀਆਂ ਨੇ 100 ਬਿਲੀਅਨ ਡਾਲਰ ਤੋਂ ਵੱਧ ਭਾਰਤ ਭੇਜੇ ਹਨ। ਦੱਸ ਦਈਏ ਕਿ ਵਿਦੇਸ਼ਾਂ ਤੋਂ ਭੇਜਿਆ ਗਿਆ ਇਹ ਪੈਸਾ ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਵਧਾਉਣ ਦਾ ਜ਼ਰੀਆ ਹੈ। ਇੰਨਾ ਹੀ ਨਹੀਂ, ਇਹ ਕਈ ਛੋਟੇ ਦੇਸ਼ਾਂ ਲਈ ਘਰੇਲੂ ਆਮਦਨ ਦਾ ਮਹੱਤਵਪੂਰਨ ਸਰੋਤ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement