
ਦੱਖਣ ਪੱਛਮ ਚੀਨ ਵਿਚ ਇਕ ਗਗਨਚੁੰਬੀ ਇਮਾਰਤ ਜਿਸ ਦੇ ਬਾਰੇ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਵਿਚ ਦੁਨੀਆਂ ਦਾ ਸੱਭ ਤੋਂ ਵੱਡਾ ਮਨੁੱਖ ਨਿਰਮਿਤ ਝਰਨਾ ਹੈ, ਹੁਣ ਚੀਨ...
ਬੀਜਿੰਗ : ਦੱਖਣ ਪੱਛਮ ਚੀਨ ਵਿਚ ਇਕ ਗਗਨਚੁੰਬੀ ਇਮਾਰਤ ਜਿਸ ਦੇ ਬਾਰੇ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਵਿਚ ਦੁਨੀਆਂ ਦਾ ਸੱਭ ਤੋਂ ਵੱਡਾ ਮਨੁੱਖ ਨਿਰਮਿਤ ਝਰਨਾ ਹੈ, ਹੁਣ ਚੀਨ ਦੇ ਰਾਸ਼ਟਰੀ ਉਪਹਾਸ ਦਾ ਕੇਂਦਰ ਬਣ ਗਿਆ ਹੈ। ਦੱਖਣ ਪੱਛਮ ਚੀਨ ਵਿਚ ਗੁਯਾਂਗ ਸ਼ਹਿਰ ਵਿਚ ਟਾਵਰ ਇਕ ਸ਼ਾਨਦਾਰ 108 ਮੀਟਰ ਕਾਸਕੇਡ ਦੇ ਨਾਲ ਬਣਾਇਆ ਗਿਆ ਹੈ ਪਰ ਇਸ ਦਾ ਰੱਖ ਰਖਾਅ ਇਕ ਸਮੱਸਿਆ ਸਾਬਤ ਹੋ ਰਿਹਾ ਹੈ।
Waterfall tower building
ਹਾਲਾਂਕਿ ਚੀਨ ਦੀ ਲਾਇਬਿਅਨ ਇੰਟਰਨੈਸ਼ਨਲ ਬਿਲਡਿੰਗ ਹੁਣੇ ਤੱਕ ਖ਼ਤਮ ਨਹੀਂ ਹੋਈ ਹੈ, ਫਿਰ ਵੀ ਝਰਨਾ ਦੀ ਉਸਾਰੀ ਦੋ ਸਾਲ ਪਹਿਲਾਂ ਪੂਰੀ ਹੋ ਗਈ ਸੀ। ਉਸਾਰੀ ਤੋਂ ਬਾਅਦ ਇਸ ਨੂੰ ਹੁਣੇ ਤੱਕ ਕੁਲ ਛੇ ਵਾਰ ਹੀ ਚਲਾਇਆ ਗਿਆ ਹੈ। ਟਾਵਰ ਦਾ ਮਾਲਿਕ ਪ੍ਰਤੀ ਘੰਟੇ ਇਸ 'ਤੇ ਖਰਚ ਹੋਣ ਵਾਲੀ ਵੱਡੀ ਰਕਮ ਤੋਂ ਪਰੇਸ਼ਾਨ ਹੈ। ਇਸ ਢਾਂਚੇ ਵਿਚ ਪ੍ਰਤੀ ਘੰਟੇ ਪਾਣੀ ਉਤੇ ਚੜਾਉਣ ਵਿਚ 800 ਯੁਆਨ (120 ਅਮਰੀਕੀ ਡਾਲਰ) ਦਾ ਖਰਚ ਆਉਂਦਾ ਹੈ।
Waterfall tower building
ਲੁਡੀ ਇੰਡਸਟਰੀ ਗਰੁਪ ਵਲੋਂ ਨਿਰਮਿਤ, ਇਮਾਰਤ ਵਿਚ ਇਕ ਸ਼ਾਪਿੰਗ ਮਾਲ, ਦਫ਼ਤਰ ਅਤੇ ਇਕ ਲਗਜ਼ਰੀ ਹੋਟਲ ਹੋਵੇਗਾ। ਗਗਨਚੁੰਬੀ ਇਮਾਰਤ ਦੀ ਪਹਿਚਾਣ ਬਣ ਚੁੱਕੇ ਇਸ ਆਰਟੀਫ਼ੀਸ਼ੀਅਲ ਝਰਨੇ ਲਈ ਵਿਸ਼ਾਲ ਭੂਮੀਗਤ ਟੈਂਕਾਂ ਵਿਚ ਇਕੱਠੇ ਮੀਂਹ ਦਾ ਪਾਣੀ ਅਤੇ ਧਰਤੀ ਦੇ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਝਰਨਾ ਸਥਾਨਕ ਖੇਤਰ ਦੀ ਬੰਜਰ ਅਤੇ ਖੁਸ਼ਕ ਜਲ-ਜਵਾ ਨੂੰ ਥੋੜ੍ਹੀ ਸ਼ੀਤਲਤਾ ਦਿੰਦੀ ਹੈ
Waterfall tower building
ਪਰ ਚੀਨੀ ਸੋਸ਼ਲ ਮੀਡੀਆ ਵਿਚ ਇਸ ਪ੍ਰੋਜੈਕਟ ਨੂੰ ਪੈਸੇ ਦੀ ਬਰਬਾਦੀ ਦੇ ਰੂਪ ਵਿਚ ਬਦਨਾਮ ਕਰ ਦਿਤਾ ਗਿਆ ਹੈ। ਲੁਡੀ ਇੰਡਸਟਰੀ ਗਰੁਪ ਵਲੋਂ ਤਿਆਰ ਕੀਤੀ ਗਈ ਇਸ ਇਮਾਰਤ ਵਿਚ ਸ਼ਾਪਿੰਗ ਮਾਲ, ਦਫ਼ਤਰ ਅਤੇ ਲਗਜ਼ਰੀ ਹੋਟਲ ਹੋਣਗੇ। ਦੱਸ ਦਈਏ ਕਿ ਚੀਨ ਦੇ ਤੇਜ਼ੀ ਨਾਲ ਹੋ ਰਹੇ ਆਰਥਕ ਵਿਕਾਸ ਦੇ ਨਾਲ ਇਕ ਉਸਾਰੀ ਕਾਰਜ ਵੀ ਵਾਧੇ 'ਤੇ ਹੈ।