ਬ੍ਰਿਟੇਨ 'ਚ ਘਿਨੌਣੇ ਕਤਲ ਦੇ ਦੋਸ਼ੀਆਂ ਨੂੰ ਮਿਲੇਗੀ ਸਖ਼ਤ ਸਜ਼ਾ, ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਕੀਤਾ ਇਹ ਐਲਾਨ
Published : Aug 28, 2023, 1:02 pm IST
Updated : Aug 28, 2023, 1:02 pm IST
SHARE ARTICLE
Rishi Sunak's push for tougher laws in UK: ‘Life means life’
Rishi Sunak's push for tougher laws in UK: ‘Life means life’

ਦੋਸ਼ੀਆਂ ਨੂੰ ਪੈਰੋਲ 'ਤੇ ਛੱਡਣ ਜਾਂ ਛੇਤੀ ਰਿਹਾਈ 'ਤੇ ਵਿਚਾਰ ਕਰਨ ਦੀ ਕੋਈ ਸੰਭਾਵਨਾ ਨਹੀਂ ਹੋਵੇਗੀ।

 

ਲੰਡਨ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਦੇਸ਼ ਵਿਚ ਸਖ਼ਤ ਨਵੇਂ ਕਾਨੂੰਨ ਲਿਆਉਣ ਦੀ ਯੋਜਨਾ ਬਣਾਈ ਹੈ ਜਿਸ ਦਾ ਮਤਲਬ ਇਹ ਹੋਵੇਗਾ ਕਿ ਘਿਨੌਣੇ ਕਤਲਾਂ ਦੇ ਦੋਸ਼ੀ ਪਾਏ ਜਾਣ ਵਾਲਿਆਂ ਨੂੰ ਉਮਰ ਕੈਦ ਦੀ ਸਜ਼ਾ ਹੋਵੇਗੀ। ਅਜਿਹੇ ਮਾਮਲਿਆਂ 'ਚ ਦੋਸ਼ੀਆਂ ਨੂੰ ਪੈਰੋਲ 'ਤੇ ਛੱਡਣ ਜਾਂ ਛੇਤੀ ਰਿਹਾਈ 'ਤੇ ਵਿਚਾਰ ਕਰਨ ਦੀ ਕੋਈ ਸੰਭਾਵਨਾ ਨਹੀਂ ਹੋਵੇਗੀ।  

ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 51,000 ਨਵੇਂ ਭਰਤੀ ਹੋਏ ਕਰਮਚਾਰੀਆਂ ਨੂੰ ਸੌਂਪੇ ਨਿਯੁਕਤੀ ਪੱਤਰ

ਰਿਸ਼ੀ ਸੁਨਕ (43) ਨੇ ਇਕ ਬਿਆਨ ਵਿਚ ਕਿਹਾ ਕਿ "ਜੀਵਨ ਦਾ ਅਰਥ ਹੈ ਜੀਵਨ" ਅਤੇ ਜੱਜਾਂ ਨੂੰ ਸੱਭ ਤੋਂ ਬੇਰਹਿਮ ਕਿਸਮ ਦੇ ਕਤਲ ਦੇ ਦੋਸ਼ੀ ਠਹਿਰਾਏ ਗਏ ਲੋਕਾਂ ਲਈ ਲਾਜ਼ਮੀ ਉਮਰ ਕੈਦ ਦੀ ਸਜ਼ਾ ਦੇਣ ਦੀ ਜ਼ਰੂਰਤ ਹੋਵੇਗੀ। ਨਵਾਂ ਕਾਨੂੰਨ ਕੁੱਝ ਸੀਮਤ ਹਾਲਤਾਂ ਨੂੰ ਛੱਡ ਕੇ, ਉਮਰ ਕੈਦ ਦੀ ਸਜ਼ਾ ਦਾ ਹੁਕਮ ਦੇਣ ਦੀ ਮੰਗ ਕਰੇਗਾ।

ਇਹ ਵੀ ਪੜ੍ਹੋ: ਕੈਨੇਡਾ ਗਏ ਪੰਜਾਬੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ 

ਉਨ੍ਹਾਂ ਕਿਹਾ, "ਮੈਂ ਹਾਲ ਹੀ ਵਿਚ ਸਾਹਮਣੇ ਆਏ ਅਪਰਾਧਾਂ ਦੀ ਬੇਰਹਿਮੀ 'ਤੇ ਜਨਤਾ ਦੇ ਡਰ ਨੂੰ ਸਾਂਝਾ ਕਰਦਾ ਹਾਂ। ਲੋਕ ਸਹੀ ਤੌਰ 'ਤੇ ਉਮੀਦ ਕਰਦੇ ਹਨ ਕਿ ਸੱਭ ਤੋਂ ਗੰਭੀਰ ਮਾਮਲਿਆਂ ਵਿਚ, ਇਕ ਗਾਰੰਟੀ ਹੋਣੀ ਚਾਹੀਦੀ ਹੈ ਕਿ ਜੀਵਨ ਦਾ ਅਰਥ ਜੀਵਨ ਹੋਵੇਗਾ। ਉਹ ਸਜ਼ਾ ਵਿਚ ਨਿਰਪੱਖਤਾ ਦੀ ਉਮੀਦ ਕਰਦੇ ਹਨ।”

ਇਹ ਵੀ ਪੜ੍ਹੋ: ਸਰਕਾਰੀ ਮੁਲਾਜ਼ਮ ਬਣ ਕੇ 98 ਲੋਕਾਂ ਨੇ SBI ਨੂੰ ਲਗਾਇਆ 3.66 ਕਰੋੜ ਰੁਪਏ ਦਾ ਚੂਨਾ

ਉਨ੍ਹਾਂ ਕਿਹਾ, “ਸੱਭ ਤੋਂ ਘਿਨੌਣੇ ਕਿਸਮ ਦੇ ਕਤਲ ਕਰਨ ਵਾਲੇ ਅਪਰਾਧੀਆਂ ਲਈ ਲਾਜ਼ਮੀ ਉਮਰ ਕੈਦ ਦੀ ਸਜ਼ਾ ਸ਼ੁਰੂ ਕਰਕੇ, ਅਸੀਂ ਇਹ ਯਕੀਨੀ ਬਣਾਵਾਂਗੇ ਕਿ ਉਹ ਕਦੇ ਵੀ ਆਜ਼ਾਦ ਨਾ ਹੋਣ”। ਇਹ ਕਦਮ ਅਜਿਹੇ ਸਮੇਂ ਚੁਕਿਆ ਜਾ ਰਿਹਾ ਹੈ ਜਦੋਂ ਕੁੱਝ ਦਿਨ ਪਹਿਲਾਂ ਉੱਤਰੀ ਇੰਗਲੈਂਡ ਦੇ ਇਕ ਹਸਪਤਾਲ ਵਿਚ ਸੱਤ ਨਵਜੰਮੇ ਬੱਚਿਆਂ ਦੀ ਹੱਤਿਆ ਲਈ ਦੋਸ਼ੀ ਪਾਏ ਜਾਣ ਤੋਂ ਬਾਅਦ ਇਕ ਨਰਸ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦੱਸ ਦੇਈਏ ਕਿ ਯੂ.ਕੇ. ਦੇ ਕਾਨੂੰਨੀ ਪ੍ਰਬੰਧ ਮੌਤ ਦੀ ਸਜ਼ਾ ਦੀ ਇਜਾਜ਼ਤ ਨਹੀਂ ਦਿੰਦੇ ਹਨ, ਇਸ ਲਈ ਉਮਰ ਕੈਦ ਸੱਭ ਤੋਂ ਸਖ਼ਤ ਸਜ਼ਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM

5 year old child killed in hoshiarpur : ਪ੍ਰਵਾਸੀ ਨੇ ਕਿਉਂ ਮਾਰਿਆ ਮਾਸੂਮ ਬੱਚਾ?hoshiarpur Child Muder Case

12 Sep 2025 3:26 PM

Manjinder lalpura usma kand : ਦੇਖੋ ਇਸ ਕੁੜੀ ਨਾਲ MLA lalpura ਨੇ ਕੀ ਕੀਤਾ ਸੀ ! ਕੈਮਰੇ ਸਾਹਮਣੇ ਦੱਸੀ ਗੱਲ

12 Sep 2025 3:26 PM
Advertisement