
New York/Washington News :ਕਿਹਾ ਕਿ ਸ਼ਾਂਤੀ ਦੀ ਸੜਕ ਅੰਸ਼ਕ ਰੂਪ ’ਚ ਦਿੱਲੀ ਵਿਚੋਂ ਲੰਘਦੀ ਹੈ।
New York/Washington News in Punjabi : ਵ੍ਹਾਈਟ ਹਾਊਸ ਦੇ ਵਪਾਰ ਸਲਾਹਕਾਰ ਪੀਟਰ ਨਾਵਾਰੋ ਨੇ ਦੋਸ਼ ਲਾਇਆ ਹੈ ਕਿ ਯੂਕਰੇਨ ਸੰਘਰਸ਼ ‘ਮੋਦੀ ਦੀ ਜੰਗ’ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸ਼ਾਂਤੀ ਦੀ ਸੜਕ ਅੰਸ਼ਕ ਰੂਪ ’ਚ ਦਿੱਲੀ ਵਿਚੋਂ ਲੰਘਦੀ ਹੈ।
ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਪਾਰ ਅਤੇ ਨਿਰਮਾਣ ਦੇ ਸੀਨੀਅਰ ਸਲਾਹਕਾਰ ਨਾਵਾਰੋ ਨੇ ਬੁਧਵਾਰ ਨੂੰ ਬਲੂਮਬਰਗ ਨੂੰ ਦਿਤੇ ਇਕ ਇੰਟਰਵਿਊ ਵਿਚ ਦਾਅਵਾ ਕੀਤਾ ਕਿ ਭਾਰਤ ਰੂਸੀ ਜੰਗ ਮਸ਼ੀਨ ਨੂੰ ਚਲਾਉਣ ਵਿਚ ਮਦਦ ਕਰ ਰਿਹਾ ਹੈ।
ਉਨ੍ਹਾਂ ਕਿਹਾ, ‘‘ਭਾਰਤ ਜੋ ਕਰ ਰਿਹਾ ਹੈ, ਉਸ ਕਾਰਨ ਅਮਰੀਕਾ ’ਚ ਹਰ ਕਿਸੇ ਨੂੰ ਨੁਕਸਾਨ ਹੁੰਦਾ ਹੈ। ਭਾਰਤ ਦੇ ਉੱਚ ਟੈਰਿਫ ਨੇ ਸਾਨੂੰ ਨੌਕਰੀਆਂ, ਫੈਕਟਰੀਆਂ ਅਤੇ ਆਮਦਨ ਅਤੇ ਉੱਚ ਤਨਖਾਹ ਦਾ ਨੁਕਸਾਨ ਕੀਤਾ ਹੈ, ਅਤੇ ਫਿਰ ਟੈਕਸਦਾਤਾਵਾਂ ਨੂੰ ਨੁਕਸਾਨ ਹੁੰਦਾ ਹੈ, ਕਿਉਂਕਿ ਸਾਨੂੰ ਮੋਦੀ ਦੀ ਲੜਾਈ ਲਈ ਫੰਡ ਦੇਣਾ ਪੈਂਦਾ ਹੈ।’’ ਮੇਜ਼ਬਾਨ ਵਲੋਂ ਪੁੱਛੇ ਜਾਣ ਉਤੇ ਕਿ ਕੀ ਉਨ੍ਹਾਂ ਦਾ ਮਤਲਬ ਪੁਤਿਨ ਦੀ ਜੰਗ ਹੈ, ਨਾਵਾਰੋ ਨੇ ਦੁਹਰਾਇਆ ਕਿ ਇਹ ਮੋਦੀ ਦੀ ਜੰਗ ਹੈ।
ਉਨ੍ਹਾਂ ਕਿਹਾ, ‘‘ਮੇਰਾ ਮਤਲਬ ਮੋਦੀ ਦੀ ਜੰਗ ਤੋਂ ਹੈ ਕਿਉਂਕਿ ਸ਼ਾਂਤੀ ਦਾ ਰਸਤਾ ਕੁੱਝ ਹੱਦ ਤਕ ਨਵੀਂ ਦਿੱਲੀ ਰਾਹੀਂ ਚੱਲਦਾ ਹੈ।’’ ਟਰੰਪ ਨੇ ਰੂਸੀ ਤੇਲ ਦੀ ਖਰੀਦ ਲਈ ਭਾਰਤ ਉਤੇ 25 ਫੀ ਸਦੀ ਵਾਧੂ ਟੈਰਿਫ ਲਗਾਇਆ ਹੈ, ਜੋ ਬੁਧਵਾਰ ਤੋਂ ਲਾਗੂ ਹੋ ਗਿਆ ਹੈ, ਜਿਸ ਨਾਲ ਭਾਰਤ ਉਤੇ ਲਗਾਏ ਗਏ ਕੁਲ ਡਿਊਟੀ 50 ਫੀ ਸਦੀ ਹੋ ਗਏ ਹਨ।
(For more news apart from White House trade adviser claims, ‘Ukraine conflict is Modi’s war’ News in Punjabi, stay tuned to Rozana Spokesman)