
ਅਫ਼ਗਾਨਿਸਤਾਨ ਵਿਚ ਰਾਸ਼ਟਰਪਤੀ ਚੋਣਾਂ ਲਈ ਅੱਜ ਸ਼ਨੀਵਾਰ ਨੂੰ ਵੋਟਿੰਗ ਹੋ ਰਹੀ ਹੈ। ਅਫ਼ਗਾਨਿਸਤਾਨ ਵਿਚ ਵੋਟਿੰਗ ਦੌਰਾਨ ਇਕ ਪੋਲਿੰਗ ਬੂਥ ‘ਤੇ ਬਲਾਸਟ ਹੋ ਗਿਆ
ਕਾਬੂਲ: ਅਫ਼ਗਾਨਿਸਤਾਨ ਵਿਚ ਰਾਸ਼ਟਰਪਤੀ ਚੋਣਾਂ ਲਈ ਅੱਜ ਸ਼ਨੀਵਾਰ ਨੂੰ ਵੋਟਿੰਗ ਹੋ ਰਹੀ ਹੈ। ਅਫ਼ਗਾਨਿਸਤਾਨ ਵਿਚ ਵੋਟਿੰਗ ਦੌਰਾਨ ਇਕ ਪੋਲਿੰਗ ਬੂਥ ‘ਤੇ ਬਲਾਸਟ ਹੋ ਗਿਆ, ਜਿਸ ਵਿਚ 15 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਅਫ਼ਗਾਨਿਸਤਾਨ ਦੀਆਂ ਰਾਸ਼ਟਰਪਤੀ ਚੋਣਾਂ ਵਿਚ ਅਸ਼ਰਫ਼ ਗਨੀ ਅਤੇ ਅਬਦੁੱਲ੍ਹਾ-ਅਬਦੁੱਲ੍ਹਾ ਵਿਚਕਾਰ ਮੁੱਖ ਮੁਕਾਬਲਾ ਹੈ।
Afghanistan Blast
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਤਾਲੀਬਾਨ ਨਾਲ ਗੱਲਬਾਤ ਖ਼ਤਮ ਕਰਨ ਦੇ ਐਲਾਨ ਮਗਰੋਂ ਅਫ਼ਗਾਨਿਸਤਾਨ ਵਿਚ ਅਜਿਹੀ ਸਥਿਤੀ ਪੈਦਾ ਹੋ ਗਈ ਹੈ। ਤਾਲੀਬਾਨ ਨੇ ਲੋਕਾਂ ਨੂੰ ਵੋਟਿੰਗ ਪ੍ਰਕਿਰਿਆ ਤੋਂ ਦੂਰ ਰਹਿਣ ਦੀ ਧਮਕੀ ਦਿੱਤੀ ਸੀ। ਇਸ ਦੇ ਮੱਦੇਨਜ਼ਰ ਅਫ਼ਗਾਨਿਸਤਾਨ ਵਿਚ ਤਾਲੀਬਾਨੀ ਅਤਿਵਾਦੀਆਂ ਨਾਲ ਮੁਕਾਬਲਾ ਕਰਨ ਲਈ 10 ਹਜ਼ਾਰ ਸੁਰੱਖਿਆ ਬਲ ਤੈਨਾਤ ਕੀਤੇ ਗਏ ਹਨ।
Afghanistan Blast
ਜ਼ਿਕਰਯੋਗ ਹੈ ਕਿ ਅਮਰੀਕਾ ਅਤੇ ਤਾਲੀਬਾਨ ਵਿਚ ਸ਼ਾਂਤੀ ਵਾਰਤਾ ਹੋਣ ਤੋਂ ਪਹਿਲਾਂ ਹੀ ਰੱਦ ਹੋ ਗਈ ਸੀ। ਕਾਬੂਲ ਵਿਚ ਅਮਰੀਕੀ ਫੌਜੀ ਦੀ ਹੱਤਿਆ ਕੀਤੇ ਜਾਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਖਰੀ ਸਮੇਂ ਵਿਚ ਸ਼ਾਂਤੀ ਵਾਰਤਾ ਨੂੰ ਰੱਦ ਕਰ ਦਿੱਤਾ ਸੀ। ਟਰੰਪ ਦੇ ਇਸ ਫ਼ੈਸਲੇ ਤੋਂ ਬਾਅਦ ਤਾਲੀਬਾਨ ਦਾ ਬਿਆਨ ਆਇਆ ਸੀ। ਤਾਲੀਬਾਨ ਨੇ ਕਿਹਾ ਸੀ ਕਿ ਇਸ ਨਾਲ ਅਮਰੀਕਾ ਨੂੰ ਬਹੁਤ ਨੁਕਸਾਨ ਹੋਵੇਗਾ ਅਤੇ ਹੁਣ ਜ਼ਿਆਦਾ ਅਮਰੀਕੀਆਂ ਦੀ ਜਾਨ ਜਾਵੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।