
ਇਰਾਨ ਦੀ ਸੰਸਦ ਵਿਚ ਇਕ ਅਜਿਹਾ ਬਿੱਲ ਪਾਸ ਹੋਇਆ ਹੈ, ਜਿਸ ਬਾਰੇ ਸੁਣ ਕੇ ਹਰ ਕੋਈ ਹੈਰਾਨ ਹੈ।
ਇਰਾਨ: ਇਰਾਨ ਦੀ ਸੰਸਦ ਵਿਚ ਇਕ ਅਜਿਹਾ ਬਿੱਲ ਪਾਸ ਹੋਇਆ ਹੈ, ਜਿਸ ਬਾਰੇ ਸੁਣ ਕੇ ਹਰ ਕੋਈ ਹੈਰਾਨ ਹੈ। ਇਸ ਬਿੱਲ ਮੁਤਾਬਕ ਪਿਤਾ ਅਪਣੀ ਹੀ ਲੜਕੀ ਨਾਲ ਵਿਆਹ ਕਰ ਸਕਦਾ ਹੈ। ਜੀ ਹਾਂ, ਹੁਣ ਇਰਾਨ ਵਿਚ ਇਕ ਪਿਤਾ ਅਪਣੀ ਹੀ ਧੀ ਨੂੰ ਪਾਲ਼ ਕੇ ਉਸ ਨਾਲ ਵਿਆਹ ਕਰਨ ਦਾ ਹੱਕ ਰੱਖਦਾ ਹੈ। ਸਿਰਫ਼ ਲੜਕੀ ਦੀ ਉਮਰ 13 ਸਾਲ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ ਅਤੇ ਲੜਕੀ ਗੋਦ ਲਈ ਹੋਵੇ। ਭਾਵ ਇਰਾਨ ਵਿਚ ਇਕ ਵਿਅਕਤੀ 13 ਸਾਲ ਤੋਂ ਜ਼ਿਆਦਾ ਉਮਰ ਦੀ ਗੋਦ ਲਈ ਹੋਈ ਅਪਣੀ ਲੜਕੀ ਨਾਲ ਵਿਆਹ ਕਰ ਸਕਦਾ ਹੈ।
Iran passes law allowing fathers to marry their adopted teen daughters
ਇਰਾਨ ਵਿਚ ਇਹ ਬਿੱਲ 22 ਸਤੰਬਰ ਨੂੰ ਪਾਸ ਕੀਤਾ ਗਿਆ। ਇਸ ਦੇਸ਼ ਵਿਚ ਕੰਮ ਕਰ ਰਹੀਆਂ ਕਈ ਸਰਗਰਮ ਜਥੇਬੰਦੀਆਂ ਨੇ ਇਸ ਬਿੱਲ ਦਾ ਵਿਰੋਧ ਵੀ ਜਤਾਇਆ ਹੈ। ਉੱਥੇ ਹੀ ਲੰਡਨ ਬੇਸਡ ਜਸਟਿਸ ਫਾਰ ਇਰਾਨ ਨਾਂਅ ਦੇ ਇਕ ਗਰੁੱਪ ਦੀ ਮਨੁੱਖੀ ਅਧਿਕਾਰ ਵਕੀਲ ਸ਼ਦੀ ਸਦਰ ਨੇ ਦੱਸਿਆ ਕਿ , ‘ਇਹ ਬਿੱਲ ਬੱਚਿਆਂ ਨਾਲ ਬਦਸਲੂਕੀ ਨੂੰ ਲੀਗਲ ਕਰ ਰਿਹਾ ਹੈ। ਅਪਣੀ ਗੋਦ ਲਈ ਹੋਈ ਲੜਕੀ ਨਾਲ ਵਿਆਹ ਕਰਨਾ ਇਰਾਨੀ ਸੰਸਕ੍ਰਿਤੀ ਦਾ ਹਿੱਸਾ ਨਹੀਂ ਹੈ। ਇਹ ਬਿੱਲ ਬੱਚਿਆਂ ਪ੍ਰਤੀ ਕ੍ਰਾਈਮ ਨੂੰ ਹੋਰ ਉਤਸ਼ਾਹਿਤ ਕਰਨਾ ਹੈ।‘।
Iran passes law allowing fathers to marry their adopted teen daughters
ਸ਼ਦੀ ਸਦਰ ਨੇ ਦੱਸਿਆ ਕਿ ਇਰਾਨ ਦੇ ਕੁਝ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਬਿੱਲ ਨੂੰ ਪਾਸ ਕਰਨ ਦਾ ਮਕਸਦ ਹਿਜ਼ਾਬ ਦੀ ਸਮੱਸਿਆ ਨੂੰ ਸਹੀ ਕਰਨਾ ਹੈ। ਕੁੱਝ ਮਾਹਿਰਾਂ ਦਾ ਮੰਨਣਾ ਹੈ ਕਿ ਨਵਾਂ ਬਿੱਲ ਇਸਲਾਮੀ ਮਾਨਤਾਵਾਂ ਦਾ ਵਿਰੋਧ ਕਰਦਾ ਹੈ। ਇਰਾਨ ਵਿਚ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਵਾਲੀ ਸੰਸਥਾ ਦੀ ਮੁਖੀ ਨੇ ਇਸ ਬਿਲ ਨੂੰ ਲੈ ਕੇ ਕਿਹਾ ਹੈ ਕਿ ਇਸ ਨਾਲ ਬੱਚਿਆਂ ਪ੍ਰਤੀ ਅਪਰਾਧ ਵਧਣਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।