
ਕਰਤਾਰਪੁਰ ਲਾਂਘੇ ਤੋਂ ਬਾਅਦ ਹੁਣ ਪਾਕਿਸਤਾਨ ਸਰਕਾਰ ਭਾਰਤ ਸਰਕਾਰ ਦੋ ਕਦਮ ਅੱਗੇ ਨਿਕਲ ਚੁੱਕੀ ਹੈ...
ਕਰਤਾਰਪੁਰ ਸਾਹਿਬ (ਭਾਸ਼ਾ) : ਕਰਤਾਰਪੁਰ ਲਾਂਘੇ ਤੋਂ ਬਾਅਦ ਹੁਣ ਪਾਕਿਸਤਾਨ ਸਰਕਾਰ ਭਾਰਤ ਸਰਕਾਰ ਦੋ ਕਦਮ ਅੱਗੇ ਨਿਕਲ ਚੁੱਕੀ ਹੈ ਅਤੇ ਸਿੱਖ ਸੰਗਤ ਲਈ ਦਰਿਆ ਦਿਲੀ ਦਿਖਾਉਂਦੇ ਹੋਏ ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਵਿਚ ਰੇਲਵੇ ਸਟੇਸ਼ਨ ਅਤੇ ਹੋਟਲ ਬਣਾਉਣ ਦਾ ਐਲਾਨ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਿਕ ਪਾਕਿਸਤਾਨ ਸਰਕਾਰ ਨੇ ਸ਼ਰਧਾਲੂਆਂ ਦੀ ਸਹੂਲਤ ਲਈ ਧਾਰਮਿਕ ਸਥਾਨਾਂ ਦੇ ਨਜ਼ਦੀਕ ਹੋਟਲ ਅਤੇ ਰੇਲਵੇ ਸਟੇਸ਼ਨ ਬਣਾਉਣ ਦਾ ਐਲਾਨ ਕੀਤਾ ਹੈ। ਸੂਤਰਾਂ ਅਨੁਸਾਰ ਰੇਲਵੇ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਨੇ ਕਿਹਾ ਹੈ।
ਹੋਟਲ
ਕਿ ਸਰਕਾਰ ਕਰਤਾਰਪੁਰ, ਨਨਕਾਨਾ ਸਾਹਿਬ ਅਤੇ ਨਰੋਵਾਲ ਵਿਚ ਹੋਟਲਾਂ ਦੀ ਉਸਾਰੀ ਲਈ ਸਿੱਖ ਸੰਗਠਨਾਂ ਨੂੰ ਜ਼ਮੀਨ ਉਪਲੱਬਧ ਕਰਾਏਗੀ। ਇਹ ਵੀ ਕਿਹਾ ਗਿਆ ਹੈ ਕਿ ਸਰਕਾਰ ਕਰਤਾਰਪੁਰ ਵਿਚ ਰੇਲਵੇ ਸਟੇਸ਼ਨ ਦੇ ਉਸਾਰੀ ਲਈ ਜ਼ਮੀਨ ਵੀ ਦੇਵੇਗੀ। ਅਹਮਦ ਨੇ ਕਿਹਾ ਕਿ ਪਾਕਿਸਤਾਨ ਰੇਲਵੇ ਨੇ ਕਰਤਾਰਪੁਰ ਅਤੇ ਨਨਕਾਨਾ ਸਾਹਿਬ ਵਿਚ 10 - 10 ਏਕੜ ਜ਼ਮੀਨ ਅਤੇ ਨਰੋਵਾਲ ਵਿਚ ਸਿੱਖ ਸੰਗਠਨਾਂ ਨੂੰ ਪੰਜ ਸਿਤਾਰਾ ਹੋਟਲ ਬਣਾਉਣ ਲਈ ਪੰਜ ਏਕੜ ਜ਼ਮੀਨ ਦੀ ਪੇਸ਼ਕਸ਼ ਕੀਤੀ ਹੈ। ਖ਼ਬਰਾਂ ਅਨੁਸਾਰ ਉਨ੍ਹਾਂ ਨੇ ਕਿਹਾ ਕਿ ਨਨਕਾਨਾ ਸਾਹਿਬ ਤੋਂ ਕਰਤਾਰਪੁਰ ਤੱਕ ਲਈ ਵਿਸ਼ੇਸ਼ ਟ੍ਰੇਨਾਂ ਚੱਲਣਗੀਆਂ ਵੀ ਚੱਲਣਗੀਆਂ।