OMG ! ਇਸ ਕੋਰਸ 'ਚ ਹੋਏ ਫੇਲ੍ਹ ਤਾਂ ਜਿੰਦਗੀ ਭਰ ਰਹਿਣਾ ਪਵੇਗਾ ਛੜਾ, ਨਹੀਂ ਹੋਵੇਗਾ ਵਿਆਹ
Published : Nov 28, 2019, 3:00 pm IST
Updated : Nov 28, 2019, 3:00 pm IST
SHARE ARTICLE
Wedding
Wedding

ਕਹਿੰਦੇ ਨੇ ਕਿ ਵਿਆਹ ਦਾ ਲੱਡੂ ਜੋ ਖਾਂਦਾ ਹੈ ਉਹ ਵੀ ਪਛਤਾਉਂਦਾ ਹੈ ਤੇ ਜਿਹੜਾ ਨਹੀਂ ਖਾਂਦਾ ਉਹ ਵੀ। ਲੋਕਾਂ ਦਾ ਕਹਿਣਾ ਹੈ ਕਿ ..

ਜਕਾਰਤਾ : ਕਹਿੰਦੇ ਨੇ ਕਿ ਵਿਆਹ ਦਾ ਲੱਡੂ ਜੋ ਖਾਂਦਾ ਹੈ ਉਹ ਵੀ ਪਛਤਾਉਂਦਾ ਹੈ ਤੇ ਜਿਹੜਾ ਨਹੀਂ ਖਾਂਦਾ ਉਹ ਵੀ। ਲੋਕਾਂ ਦਾ ਕਹਿਣਾ ਹੈ ਕਿ ਵਿਆਹ ਜ਼ਿੰਦਗੀ ਬਦਲ ਦਿੰਦਾ ਹੈ ਤੇ ਇੰਡੋਨੇਸ਼ੀਆ ਵਿਆਹ ਦੇ ਰਿਸ਼ਤੇ ਨੂੰ ਮਜ਼ਬੂਤ ਕਰਨ ਲਈ ਖਾਸ ਕਦਮ ਚੁੱਕ ਰਿਹਾ ਹੈ। ਅਸਲ 'ਚ ਇੱਥੇ ਸਰਕਾਰ ਪ੍ਰੀ-ਵੈਡਿੰਗ ਕੋਰਸ ਸ਼ੁਰੂ ਕਰਵਾਉਣ ਜਾ ਰਹੀ ਹੈ। ਇਸ 'ਚ ਵਿਆਹ ਕਰਨ ਜਾ ਰਹੇ ਜੋੜਿਆਂ ਨੂੰ ਵਿਆਹ ਦੇ ਬਾਅਦ ਜ਼ਿੰਦਗੀ 'ਚ ਹੋਣ ਵਾਲੇ ਬਦਲਾਵਾਂ ਬਾਰੇ ਸਿੱਖਿਅਤ ਕੀਤਾ ਜਾਵੇਗਾ।

WeddingWedding

ਕੋਰਸ 'ਚ ਸਿਹਤ ਦਾ ਧਿਆਨ ਰੱਖਣ, ਬੀਮਾਰੀਆਂ ਤੋਂ ਬਚਣ ਤੇ ਬੱਚਿਆਂ ਦੀ ਦੇਖ-ਭਾਲ ਦੀ ਟਰੇਨਿੰਗ ਦਿੱਤੀ ਜਾਵੇਗੀ ਤਾਂ ਕਿ ਇਹ ਜੋੜੇ ਸਫਲ ਵਿਆਹੁਤਾ ਜ਼ਿੰਦਗੀ ਨੂੰ ਜੀਅ ਸਕਣ। ਵਿਆਹ ਲਾਇਕ ਉਮਰ ਹੋਣ 'ਤੇ ਸਾਰੇ ਨੌਜਵਾਨਾਂ ਲਈ ਇਹ ਕੋਰਸ ਜ਼ਰੂਰੀ ਹੈ। ਫੇਲ ਹੋਣ ਵਾਲਿਆਂ ਨੂੰ ਸਰਕਾਰ ਵਿਆਹ ਦਾ ਅਧਿਕਾਰ ਨਹੀਂ ਦੇਵੇਗੀ ਭਾਵ ਛੜਿਆਂ ਦੀ ਗਿਣਤੀ ਵਧ ਸਕਦੀ ਹੈ।

WeddingWedding

ਇੰਡੋਨੇਸ਼ੀਆ ਦੇ ਅਖਬਾਰ ਮੁਤਾਬਕ,''ਇਹ ਕੋਰਸ 2020 'ਚ ਸ਼ੁਰੂ ਹੋਵੇਗਾ ਅਤੇ ਮੁਫਤ 'ਚ ਕਰਵਾਇਆ ਜਾਵੇਗਾ। ਤਿੰਨ ਮਹੀਨੇ ਦਾ ਇਹ ਕੋਰਸ ਇੰਡੋਨੇਸ਼ੀਆ ਦੇ ਮਨੁੱਖੀ ਵਿਕਾਸ ਅਤੇ ਭਾਈਚਾਰਕ ਮੰਤਰਾਲੇ ਨੇ ਧਾਰਮਿਕ ਅਤੇ ਸਿਹਤ ਵਿਭਾਗ ਨਾਲ ਮਿਲ ਕੇ ਤਿਆਰ ਕੀਤਾ ਹੈ। ਸਿਹਤ ਵਿਭਾਗ ਦੀ ਡਾਇਰੈਕਟਰ ਜਨਰਲ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਨਹੀਂ ਹੋ ਰਿਹਾ ਹੈ।

WeddingWedding

ਪਹਿਲਾਂ ਵੀ ਵਿਭਾਗ ਵਿਆਹ ਲਾਇਕ ਨੌਜਵਾਨਾਂ ਨੂੰ ਇਹ ਕੋਰਸ ਕਰਵਾਉਂਦਾ ਰਿਹਾ ਹੈ ਪਰ ਇਸ ਵਾਰ ਇਹ ਪੂਰੇ ਦੇਸ਼ 'ਚ ਲਾਗੂ ਕੀਤਾ ਜਾ ਰਿਹਾ ਹੈ। ਇੰਡੋਨੇਸ਼ੀਆ ਦੇ ਮਨੁੱਖੀ ਵਿਕਾਸ ਮੰਤਰੀ ਮੁਹਾਜਿਰ ਨੇ ਕਿਹਾ ਕਿ ਕੋਰਸ ਜ਼ਰੂਰੀ ਇਸ ਲਈ ਕੀਤਾ ਹੈ ਤਾਂ ਕਿ ਲੋਕ ਵਿਆਹ ਦੇ ਬਾਅਦ ਪੂਰੀ ਤਰ੍ਹਾਂ ਜ਼ਿੰਮੇਵਾਰ ਰਹਿਣ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜੇਲ੍ਹ 'ਚੋਂ ਬਾਹਰ ਆਉਣ ਮਗਰੋਂ CM Arvind Kejriwal ਦੀ ਧਮਾਕੇਦਾਰ Speech, ਸਟੇਜ ਤੋਂ ਲਲਕਾਰੇ ਵਿਰੋਧੀ

15 Sep 2024 12:12 PM

ਜੇਲ੍ਹ 'ਚੋਂ ਬਾਹਰ ਆਉਣ ਮਗਰੋਂ CM Arvind Kejriwal ਦੀ ਧਮਾਕੇਦਾਰ Speech, ਸਟੇਜ ਤੋਂ ਲਲਕਾਰੇ ਵਿਰੋਧੀ

15 Sep 2024 12:10 PM

ਕੌਣ ਸਿਰਜ ਰਿਹਾ ਸਿੱਖਾਂ ਖਿਲਾਫ਼ ਬਿਰਤਾਂਤ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਦੇ ਕੀ ਮਾਇਨੇ ?

14 Sep 2024 10:25 AM

'GYM ਜਾਣ ਵਾਲੇ 90% ਮਰਦ ਹੁੰਦੇ..

13 Sep 2024 5:58 PM

Weather Update: ਠੰਡ ਦੇ ਟੁੱਟਣਗੇ ਰਿਕਾਰਡ, ਮੌਸਮ ਵਿਭਾਗ ਦੀ ਭਵਿੱਖਬਾਣੀ, ਕੜਾਕੇਦਾਰ ਠੰਢ ਦਾ ਦੱਸਿਆ ਵੱਡਾ ਕਾਰਨ

12 Sep 2024 5:26 PM
Advertisement