
ਜੀ.ਕੇ ਡਿਜ਼ੀਟਲ ਅਤੇ ਗੀਤ ਐਮ.ਪੀ 3 ਦੇ ਆਨਰ ਕੇਵੀ ਢਿੱਲੋਂ ਬਿਤੇ ਦਿਨੀਂ ਯਾਨੀ ਐਤਵਾਰ ਵਾਲੇ ਦਿਨ...
ਚੰਡੀਗੜ੍ਹ: ਜੀ.ਕੇ ਡਿਜ਼ੀਟਲ ਅਤੇ ਗੀਤ ਐਮ.ਪੀ 3 ਦੇ ਆਨਰ ਕੇਵੀ ਢਿੱਲੋਂ ਬਿਤੇ ਦਿਨੀਂ ਯਾਨੀ ਐਤਵਾਰ ਵਾਲੇ ਦਿਨ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ। ਉਨ੍ਹਾਂ ਦੇ ਵਿਆਹ ਦੇ ਚਾਰ ਫੰਕਸ਼ਨ ਹੋਏ ਜਿਸ ‘ਚ ਚਾਰੇ ਹੀ ਦਿਨ ਪੰਜਾਬੀ ਗਾਇਕਾਂ ਤੇ ਪੰਜਾਬੀ ਕਲਾਕਾਰਾਂ ਨੇ ਖੂਬ ਰੌਣਕਾਂ ਲਗਾਈਆਂ।
ਜਿਸ ‘ਚ ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਜਿਵੇਂ ਲਾਭ ਹੀਰਾ, ਜੱਸ ਮਾਣਕ, ਗੁਰੀ, ਦੀਪ ਜੰਡੂ, ਹਰਫ ਚੀਮਾ ਤੇ ਕਈ ਹੋਰ ਕਲਾਕਾਰ ਇਸ ਵਿਆਹ ਦੇ ਪ੍ਰੋਗਰਾਮਾਂ ‘ਚ ਸ਼ਾਮਿਲ ਹੋਏ।। ਦੱਸ ਦਈਏ ਕੇਵੀ ਢਿੱਲੋਂ ਦਾ ਵਿਆਹ ਕਾਫੀ ਰੰਗਾ ਰੰਗ ਤੇ ਰੋਆਇਲ ਰਿਹਾ। ਕੇਵੀ ਢਿੱਲੋਂ ਦੇ ਵਿਆਹ ਦੇ ਕਈ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੇ ਹਨ।
ਇੱਕ ਵੀਡੀਓ ‘ਚ ਦੇਖ ਸਕਦੇ ਹੋ ਕਿ ਉਹ ਆਪਣੀ ਲਾੜੀ ਨੂੰ ਵਿਆਹੁਣ ਲਈ ਹੈਲੀਕਾਪਟਰ ‘ਚ ਗਏ ਸਨ। ਜਿਸ ‘ਚ ਉਨ੍ਹਾਂ ਦੇ ਨਾਲ ਗੀਤ ਐੱਮ ਪੀ 3 ਦੀ ਟੀਮ ਮੈਂਬਰ ਵੀ ਨਜ਼ਰ ਆ ਰਹੇ ਹਨ। ਗੁਰੀ ਨੇ ਕੇਵੀ ਢਿੱਲੋਂ ਦੇ ਵਿਆਹ ਦੀ ਤਸਵੀਰ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕਰਕੇ ਨਵੀਂ ਵਿਆਹੀ ਜੋੜੀ ਨੂੰ ਵਧਾਈ ਦਿੱਤੀ ਹੈ। ਇਸ ਤਸਵੀਰ ‘ਚ ਗੁਰੀ, ਜੱਸ ਮਾਣਕ, ਹਰਫ ਚੀਮਾ, ਜੈ ਰੰਧਾਵਾ ਵਰਗੇ ਨਾਮੀ ਗਾਇਕ ਨਜ਼ਰ ਆ ਰਹੇ ਹਨ।