
ਨੌਂ ਸਾਲ ਪਹਿਲਾਂ ਮਨੀਲਾ ਵਿੱਚ ਰੋਜ਼ੀ ਰੋਟੀ ਦੀ ਭਾਲ ਲਈ ਗਏ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
-ਮੋਗਾ ਜ਼ਿਲ੍ਹੇ ਦੇ ਪਿੰਡ ਵੱਡਾ ਘਰ ਦਾ ਰਹਿਣ ਵਾਲਾ ਸੀ ਇਹ ਨੌਜਵਾਨ
-ਮ੍ਰਿਤਕ ਦੇ ਪਿਤਾ ਨੇ ਪੁੱਤਰ ਦੀ ਲਾਸ਼ ਭਾਰਤ ਲਿਆਉਣ ਲਈ ਭਾਰਤ ਸਰਕਾਰ ਤੋਂ ਕੀਤੀ ਮੰਗ
ਮੋਗਾ (ਅਮਜਦ ਖ਼ਾਨ): ਨੌਂ ਸਾਲ ਪਹਿਲਾਂ ਮਨੀਲਾ ਵਿੱਚ ਰੋਜ਼ੀ ਰੋਟੀ ਦੀ ਭਾਲ ਲਈ ਗਏ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਉਕਤ ਨੌਜਵਾਨ ਮੋਗਾ ਜ਼ਿਲ੍ਹੇ ਦੇ ਪਿੰਡ ਵੱਡਾ ਘਰ ਦਾ ਰਹਿਣ ਵਾਲਾ ਸੀ ਜੋ ਨੌ ਸਾਲ ਪਹਿਲਾਂ ਰੋਜ਼ੀ ਰੋਟੀ ਦੀ ਭਾਲ ਵਿੱਚ ਮਨੀਲਾ (ਫਿਲਪਾਈਣ) ਗਿਆ ਸੀ ਜਿਸ ਦਾ ਬੀਤੀ ਕੱਲ ਸ਼ਾਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।
Death
ਇਸ ਸੰਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਮਲਕੀਤ ਸਿੰਘ ਨੇ ਕਿਹਾ ਕਿ ਉਸਦਾ ਪੁੱਤਰ ਨਰਵੀਰ ਸਿੰਘ (ਗੋਰਾ) ਬੀਤੀ ਸ਼ਾਮ ਆਪਣੀ ਪਤਨੀ ਨੂੰ ਦਵਾਈ ਦਿਵਾਉਣ ਲਈ ਹਸਪਤਾਲ ਜਾ ਰਿਹਾ ਸੀ ਤਾਂ ਪਿੱਛੇ ਤੋਂ ਆ ਰਹੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਬਿਲਕੁਲ ਉਸਦੇ ਨੇੜੇ ਆ ਕੇ ਗੋਲੀਆਂ ਦੀ ਬੋਛਾਰ ਕਰ ਦਿੱਤੀ ਜਿਸ ਨਾਲ ਉਸਦੇ ਪੁੱਤਰ ਦੀ ਮੌਤ ਹੋ ਗਈ।
shot
ਮ੍ਰਿਤਕ ਦੇ ਪਿਤਾ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਮੇਰੇ ਪੁੱਤਰ ਦੀ ਲਾਸ਼ ਨੂੰ ਭਾਰਤ ਲਿਆਂਦਾ ਜਾਵੇ ਅਤੇ ਉਥੇ ਰਹਿ ਰਹੇ ਪੰਜਾਬੀ ਨੌਜਵਾਨ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਮੇਰੇ ਪੁੱਤਰ ਵਾਂਗ ਹੋਰ ਕਿਸੇ ਵੀ ਪਰਿਵਾਰ ਦੇ ਪੁੱਤਰ ਦੀ ਅਰਥੀ ਨਾ ਉੱਠੇ। ਉਨ੍ਹਾਂ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਕਾਤਲਾਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਈ ਜਾਵੇ ਅਤੇ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਜੱਦੀ ਪਿੰਡ ਲਿਆਂਦਾ ਜਾਵੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।