Italy Floods: ਇਟਲੀ ਵਿਚ ਭਾਰੀ ਮੀਂਹ ਕਾਰਨ ਕਈ ਇਲਾਕਿਆਂ ਵਿਚ ਆਏ ਹੜ੍ਹ; 1000 ਲੋਕਾਂ ਨਾਲ ਟੁੱਟਿਆ ਸੰਪਰਕ
Published : Feb 29, 2024, 7:31 am IST
Updated : Feb 29, 2024, 11:42 am IST
SHARE ARTICLE
Floods in many areas due to heavy rain in Italy
Floods in many areas due to heavy rain in Italy

ਸਿਵਲ ਪ੍ਰੋਟੈਕਸ਼ਨ ਵਿਭਾਗ ਵਲੋਂ ਸੂਬੇ ਵੇਨੇਤੋ ਵਿਚ ਰੈਡ ਅਲਰਟ ਜਾਰੀ

Italy Floods:: ਇਟਲੀ ਦਾ ਮੌਸਮ ਹਮੇਸ਼ਾ ਹੀ ਇਥੋਂ ਦੇ ਮੌਸਮ ਵਿਭਾਗ ਲਈ ਚੁਨੌਤੀ ਬਣਿਆ ਰਹਿੰਦਾ ਹੈ ਜਿਸ ਦੇ ਚੱਲਦਿਆਂ ਇਟਲੀ ਵਿਚ ਆਮ ਜਨ-ਜੀਵਨ ਬਹੁਤ ਪ੍ਰਭਾਵਿਤ ਹੁੰਦਾ ਹੈ। ਇਕ ਪਾਸੇ ਇਟਲੀ ਦੀਆਂ ਨਦੀਆਂ ਵਿਚ ਪਾਣੀ ਘਟਦਾ ਜਾ ਰਿਹਾ ਹੈ ਤੇ ਦੂਜੇ ਪਾਸੇ ਇਟਲੀ ਦੇ ਕਈ ਇਲਾਕਿਆਂ ਵਿਚ ਭਾਰੀ ਮੀਂਹ ਕਾਰਨ ਹੜ੍ਹ ਆਏ ਹੋਏ ਹਨ। ਇਟਲੀ ਦੇ ਵੇਨੇਤੋ ਸੂਬੇ ਵਿਚ ਖਰਾਬ ਮੌਸਮ, ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਕਾਰਨ ਇਟਲੀ ਦੇ ਸਿਵਲ ਪ੍ਰੋਟੈਕਸ਼ਨ ਡਿਪਾਰਟਮੈਂਟ (ਨਾਗਰਿਕ ਸੁਰੱਖਿਆ ਵਿਭਾਗ)ਨੇ ਕੁੱਝ ਇਲਾਕਿਆ ਵਿਚ ਰੈੱਡ ਅਲਰਟ ਕਰ ਦਿਤਾ ਹੈ ਜਦਕਿ ਇਮਿਲੀਆ ਰੋਮਾਨਾ ਸੂਬੇ ਦੇ ਕਈ ਇਲਾਕੇ ਦੂਜੇ ਖਤਰੇ ਦੇ ਸੰਗਤਰੀ ਨਿਸ਼ਾਨ ’ਤੇ ਹਨ।

Floods in many areas due to heavy rain in ItalyFloods in many areas due to heavy rain in Italy

ਇਨ੍ਹਾਂ ਇਲਾਕਿਆਂ ਵਿਚ ਭਾਰੀ ਮੀਂਹ ਅਤੇ ਭਾਰੀ ਬਰਫ਼ਬਾਰੀ ਵੀ ਹੈ। ਖਰਾਬ ਮੌਸਮ ਕਾਰਨ ਰੇਲ ਸੇਵਾਵਾਂ ਵੇਨਿਸ, ਮਿਲਾਨ, ਵਿਚੈਂਸਾ ਤੇ ਪਾਦੋਵਾ ਵੱਡੇ ਪੱਧਰ ਤੇ ਪ੍ਰਭਾਵਿਤ ਹੋ ਰਹੀਆਂ ਹਨ, ਕਈ ਰੂਟ ਤਾਂ ਮੁਅਤੱਲ ਹੀ ਕਰਨੇ ਪੈ ਰਹੇ ਹਨ। ਵਿਚੈਂਸਾ ਇਲਾਕੇ ਵਿਚ ਸਕੂਲ ਵੀ ਬੰਦ ਕੀਤੇ ਗਏ ਹਨ ਤਾਂ ਜੋ ਕੋਈ ਵੀ ਅਣਸੁਖਾਵੀਂ ਘਟਨਾ ਨਾ ਘੱਟ ਜਾਵੇ। ਲਿਗੂਰੀਆ ਇਲਾਕੇ ਵਿਚ ਜ਼ਮੀਨ ਖਿਸਕਣ ਕਾਰਨ ਲੋਕਾਂ ਦੀ ਆਵਾਜਾਈ ਵਿਚ ਵੱਡਾ ਵਿਘਨ ਪੈ ਰਿਹਾ ਹੈ।

Floods in many areas due to heavy rain in ItalyFloods in many areas due to heavy rain in Italy

ਵੇਨੇਤੋ ਇਲਾਕੇ ਵਿਚ ਖਰਾਬ ਮੌਸਮ ਦੇ ਕਾਰਨ ਹੀ ਬਿਜਲੀ ਤੇ ਦੂਰਸੰਚਾਰ ਸੇਵਾਵਾ ਠੱਪ ਹੋ ਜਾਣ ਕਾਰਨ 1000 ਲੋਕਾਂ ਦਾ ਸੰਪਰਕ ਟੁੱਟ ਗਿਆ ਹੈ। ਇਸ ਇਲਾਕੇ ਵਿਚ ਭਾਰੀ ਮੀਂਹ ਕਾਰਨ ਨਦੀਆਂ ਦਾ ਪਾਣੀ ਨੱਕੋ-ਨੱਕ ਹੋਇਆ ਪਿਆ ਹੈ, ਜਿਨ੍ਹਾਂ ਦੇ ਕਿਨਾਰੇ ਕਦੀ ਵੀ ਟੁੱਟ ਸਕਦੇ ਹਨ। ਅਰਨੋਂ ਨਦੀਂ ਦੀ ਵਿਸ਼ੇਸ਼ ਨਿਗਰਾਨੀ ਕੀਤੀ ਜਾ ਰਹੀ ਹੈ। ਸਿਵਲ ਪ੍ਰੋਟੈਕਸ਼ਨ ਡਿਪਾਰਟਮੈਂਟ ਨੇ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਸਲਾਹ ਦਿਤੀ ਹੈ।

(For more Punjabi news apart from Floods in many areas due to heavy rain in Italy, stay tuned to Rozana Spokesman)

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM
Advertisement