South Africa News: ਈਸਟਰ ਦੇ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ਪੁੱਲ ਤੋਂ ਡਿੱਗੀ ਹੇਠਾਂ, 45 ਲੋਕਾਂ ਦੀ ਹੋਈ ਮੌਤ

By : GAGANDEEP

Published : Mar 29, 2024, 11:11 am IST
Updated : Mar 29, 2024, 1:05 pm IST
SHARE ARTICLE
South Africa bus accident News
South Africa bus accident News

South Africa News: ਹਾਦਸੇ ਵਿਚ ਇਕੱਲੀ 8 ਸਾਲਾ ਬੱਚੀ ਬਚੀ

South Africa bus accident News: ਦੱਖਣੀ ਅਫ਼ਰੀਕਾ ਵਿੱਚ ਈਸਟਰ ਦੇ ਜਸ਼ਨਾਂ ਲਈ ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਇੱਕ ਪੁਲ ਤੋਂ ਡਿੱਗ ਗਈ। ਪੁਲ ਤੋਂ ਡਿੱਗਣ ਤੋਂ ਬਾਅਦ ਬੱਸ ਨੂੰ ਅੱਗ ਲੱਗ ਗਈ, ਜਿਸ ਕਾਰਨ ਘੱਟੋ-ਘੱਟ 45 ਲੋਕਾਂ ਦੀ ਦਰਦਨਾਕ ਮੌਤ ਹੋ ਗਈ।

ਇਹ ਵੀ ਪੜ੍ਹੋ: Jammu Kashmir Accident News: ਖੱਡ ਵਿਚ ਡਿੱਗੀ ਯਾਤਰੀਆਂ ਨਾਲ ਭਰੀ ਕੈਬ, 10 ਲੋਕਾਂ ਦੀ ਹੋਈ ਮੌਤ 

ਖਬਰਾਂ ਮੁਤਾਬਕ ਇਹ ਬੱਸ ਗੁਆਂਢੀ ਦੇਸ਼ ਬੋਤਸਵਾਨਾ ਤੋਂ ਮੋਰੀਆ ਸ਼ਹਿਰ ਜਾ ਰਹੀ ਸੀ। ਦੇਸ਼ ਦੇ ਉੱਤਰੀ ਲਿਮਪੋਪੋ ਸੂਬੇ ਦੇ ਅਧਿਕਾਰੀਆਂ ਨੇ ਕਿਹਾ ਕਿ ਹਾਦਸੇ 'ਚ ਸਿਰਫ 8 ਸਾਲ ਦਾ ਬੱਚਾ ਬਚਿਆ ਹੈ ਅਤੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਹਾਲਾਂਕਿ ਉਸ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ।

ਇਹ ਵੀ ਪੜ੍ਹੋ: Article 370: ਜੰਮੂ ਵਿਚ ਧਾਰਾ 370 ਨੂੰ ਹਟਾਉਣ ਦੇ ਪਿੱਛੇ ਦੀ ਕੀ ਸੀ ਪੂਰੀ ਕਹਾਣੀ? ਕਦੋਂ, ਕਿਵੇਂ ਹੋਈ ਧਾਰਾ ਖਤਮ, ਪੜ੍ਹੋ ਖਾਸ ਰਿਪੋਰਟ  

ਲਿਮਪੋਪੋ ਸੂਬਾਈ ਸਰਕਾਰ ਨੇ ਕਿਹਾ ਕਿ ਬੱਸ ਪੁਲ ਤੋਂ ਹੇਠਾਂ ਖੱਡ ਵਿੱਚ 164 ਫੁੱਟ ਡਿੱਗ ਗਈ ਅਤੇ ਅੱਗ ਲੱਗ ਗਈ। ਸੂਬਾਈ ਸਰਕਾਰ ਨੇ ਕਿਹਾ ਕਿ ਤਲਾਸ਼ੀ ਮੁਹਿੰਮ ਜਾਰੀ ਹੈ ਪਰ ਕਈ ਲਾਸ਼ਾਂ ਇੰਨੀਆਂ ਬੁਰੀ ਤਰ੍ਹਾਂ ਸੜ ਚੁੱਕੀਆਂ ਹਨ ਕਿ ਉਨ੍ਹਾਂ ਦੀ ਪਛਾਣ ਕਰਨਾ ਮੁਸ਼ਕਲ ਹੋ ਗਿਆ ਹੈ ਅਤੇ ਉਹ ਅਜੇ ਵੀ ਬੱਸ ਵਿੱਚ ਫਸੀਆਂ ਹੋਈਆਂ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਬੱਸ ਗੁਆਂਢੀ ਬੋਤਸਵਾਨਾ ਤੋਂ ਇੱਕ ਪ੍ਰਸਿੱਧ ਈਸਟਰ ਤੀਰਥ ਸਥਾਨ ਮੋਰੀਆ ਸ਼ਹਿਰ ਜਾ ਰਹੀ ਸੀ। ਉਨ੍ਹਾਂ ਮੁਤਾਬਕ ਬੱਸ ਡਰਾਈਵਰ ਦਾ ਬੱਸ 'ਤੇ ਕੰਟਰੋਲ ਨਹੀਂ ਰਿਹਾ, ਜਿਸ ਕਾਰਨ ਬੱਸ ਹੇਠਾਂ ਡਿੱਗ ਗਈ। 

(For more news apart from 'South Africa bus accident News' stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement