
ਪੁਲਵਾਮਾ ਅਤਿਵਾਦੀ ਹਮਲੇ ਦੇ ਮਾਮਲੇ ‘ਚ ਪੰਜਾਬ ਪੁਲਿਸ ਅਤੇ ਜੰਮੂ-ਕਸ਼ਮੀਰ ਨੇ ਵਿਸ਼ੇਸ਼ ਅਭਿਆਨ ਦੇ ਅਧੀਨ ਬਠਿੰਡਾ...
ਬਠਿੰਡਾ : ਪੁਲਵਾਮਾ ਅਤਿਵਾਦੀ ਹਮਲੇ ਦੇ ਮਾਮਲੇ ‘ਚ ਪੰਜਾਬ ਪੁਲਿਸ ਅਤੇ ਜੰਮੂ-ਕਸ਼ਮੀਰ ਨੇ ਵਿਸ਼ੇਸ਼ ਅਭਿਆਨ ਦੇ ਅਧੀਨ ਬਠਿੰਡਾ ਸੈਂਟਰਲ ਯੂਨੀਵਰਸਿਟੀ ਤੋਂ ਇਕ ਕਸ਼ਮੀਰੀ ਵਿਦਿਆਰਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਵਿਦਿਆਰਥੀ ਦਾ ਨਾਮ ਹਿਲਾਲ ਅਹਿਮਦ ਹੈ ਜੋ ਪੀਐਚਡੀ ਦਾ ਵਿਦਿਆਰਥੀ ਹੈ।
Arrested
ਦੱਸਿਆ ਜਾ ਰਿਹਾ ਹੈ ਕਿ ਉਕਤ ਵਿਦਿਆਰਥੀ ਦੇ ਵਿਰੁੱਧ ਐਫ਼ਆਈਆਰ ਦਰਜ ਸੀ ਤੇ ਗ੍ਰਿਫ਼ਤਾਰੀ ਵਾਰੰਟ ਵੀ ਜਾਰੀ ਸੀ। ਇਸ ਵਿਦਿਆਰਥੀ ਦੇ ਪੁਲਵਾਮਾ ਅਤਿਵਾਦੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਦਾ ਸ਼ੱਕ ਹੈ। ਫਿਲਹਾਲ ਦੋਨਾਂ ਰਾਜਾਂ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।