
ਗੋਰੇ ਨੌਜਵਾਨ ਐਰਕ ਮੈਕੌਰਡ ਦਾ ਭੰਗੜਾ ਦੇਖ ਹਰ ਕੋਈ ਹੋ ਰਿਹੈ ਹੈਰਾਨ
ਅਮਰੀਕਾ- ਭੰਗੜਾ ਪੰਜਾਬ ਦੀ ਸ਼ਾਨ ਹੈ। ਪੰਜਾਬ ਦਾ ਲੋਕ ਨਾਚ ਹੈ, ਜਿਸ ਨੂੰ ਦੇਖ ਹਰ ਪੰਜਾਬੀ ਗੱਭਰੂ ਦੇ ਪੈਰ ਥਿੜਕਣ ਲੱਗ ਜਾਂਦੇ ਹਨ ਪਰ ਕੀ ਤੁਸੀਂ ਕਿਸੇ ਅਮਰੀਕਨ ਗੋਰੇ ਮੁੰਡੇ ਨੂੰ ਭੰਗੜਾ ਟੀਮ ਦੀ ਅਗਵਾਈ ਕਰਦੇ ਦੇਖਿਆ ਹੈ। ਦਰਅਸਲ ਲਾਲ ਰੰਗ ਦੀ ਡਰੈੱਸ ਵਿਚ ਭੰਗੜਾ ਪਾ ਰਿਹਾ ਨੌਜਵਾਨ ਐਰਕ ਮੈਕੌਰਡ ਸਨੂਕ ਜੋ ਅਮਰੀਕਾ ਦਾ ਰਹਿਣ ਵਾਲਾ ਗੋਰਾ ਨੌਜਵਾਨ ਹੈ ਅਤੇ ਯੂਨੀਵਰਸਿਟੀ ਆਫ਼ ਵਰਜ਼ੀਨੀਆ ਦਾ ਵਿਦਿਆਰਥੀ ਹੈ।
ਐਰਕ ਨੂੰ ਪੰਜਾਬੀ ਭੰਗੜੇ ਦਾ ਇੰਨਾ ਸ਼ੌਕ ਹੈ ਕਿ ਉਸ ਨੇ ਭੰਗੜੇ ਦੇ ਸਾਰੇ ਸਟੈੱਪ ਬਾਖ਼ੂਬੀ ਸਿੱਖ ਲਏ ਹਨ ਇਹੀ ਨਹੀਂ ਉਹ ਕਈ ਮੌਕਿਆਂ 'ਤੇ ਭੰਗੜਾ ਟੀਮ ਦੀ ਅਗਵਾਈ ਕਰਦਾ ਵੀ ਦੇਖਿਆ ਜਾ ਸਕਦਾ। ਜਦੋਂ ਲੋਕੀਂ ਇਸ ਗੋਰੇ ਨੌਜਵਾਨ ਨੂੰ ਭੰਗੜਾ ਪਾਉਂਦੇ ਹੋਏ ਦੇਖਦੇ ਹਨ ਤਾਂ ਉਹ ਇਸ ਦੀ ਪ੍ਰਫਾਰਮੈਂਸ ਦੇਖ ਕੇ ਹੈਰਾਨ ਹੋ ਜਾਂਦੇ ਹਨ। ਬੀਤੇ ਦਿਨੀਂ ਯੂਨੀਵਰਸਿਟੀ ਵਿਚ ਕਰਵਾਏ ਗਏ।
ਇਸ ਭੰਗੜਾ ਪ੍ਰੋਗਰਾਮ ਦੇ ਇਸ ਵੀਡੀਓ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਸ ਗੋਰੇ ਨੌਜਵਾਨ ਦੀ ਖ਼ੂਬ ਤਾਰੀਫ਼ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਪੰਜਾਬ ਵਿਚ ਭੰਗੜੇ ਦਾ ਰਿਵਾਜ਼ ਖ਼ਤਮ ਹੁੰਦਾ ਜਾ ਰਿਹਾ ਹੈ ਅਤੇ ਵਿਦੇਸ਼ਾ ਵਿਚ ਭੰਗੜੇ ਨੂੰ ਲੈ ਕੇ ਲੋਕਾਂ ਦੇ ਦਿਲਾਂ ਵਿਚ ਜ਼ਿਆਦਾ ਚਾਹਤ ਹੈ।