
ਭਾਰਤ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਨੂੰ 10 ਦਿਨਾਂ ਲਈ ਕੁਆਰੰਟਾਈਨ ਕੀਤਾ ਜਾਵੇਗਾ।
ਮੈਡ੍ਰਿਡ : ਭਾਰਤ ਵਿਚ ਕੋਰੋਨਾ ਦੇ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ ਕਈ ਮੁਲਕਾਂ ਵਲੋਂ ਫ਼ਲਾਈਟਾਂ ’ਤੇ ਪਾਬੰਦੀ ਲਾ ਦਿਤੀ ਗਈ ਹੈ। ਉਥੇ ਹੀ ਕੋਰੋਨਾ ਮਹਾਂਮਾਰੀ ਕਾਰਨ ਹਰ ਦਿਨ ਵਧਦੀ ਪ੍ਰਭਾਵਤਾਂ ਦੀ ਗਿਣਤੀ ਨੂੰ ਦੇਖਦੇ ਹੋਏ ਸਪੇਨ ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਲਈ 10 ਦਿਨ ਦਾ ਕੁਆਰੰਟਾਈਨ ਲਾਜ਼ਮੀ ਕਰ ਦਿਤਾ ਗਿਆ ਹੈ। ਮੰਗਲਵਾਰ ਨੂੰ ਇਹ ਜਾਣਕਾਰੀ ਸਪੇਨ ਸਰਕਾਰ ਦੇ ਬੁਲਾਰੇ ਮਾਰਿਆ ਯੀਸ਼ੂ ਨੇ ਦਿਤੀ।
flight
ਬੁਲਾਰੇ ਨੇ ਕਿਹਾ ਕਿ ਇਹ ਉਪਾਅ, ਜੋ ਬੁਧਵਾਰ ਤੋਂ ਪ੍ਰਭਾਵੀ ਹੋਵੇਗਾ, ਉਹ ਤੀਜੇ ਮੁਲਕਾਂ ਤੋਂ ਯਾਤਰਾ ਕਰਨ ਵਾਲੇ ਲੋਕਾਂ ’ਤੇ ਲਾਗੂ ਹੋਣਗੇ ਕਿਉਂਕਿ ਭਾਰਤ ਅਤੇ ਸਪੇਨ ਦਰਮਿਆਨ ਕੋਈ ਸਿੱਧੀ ਉਡਾਣ ਨਹੀਂ ਹੈ। ਸਪੇਨ ਨੇ ਮੰਗਲਵਾਰ ਨੂੰ ਆਖਿਆ ਕਿ ਉਹ ਮੁਲਕ ਵਿਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਨੂੰ ਧਿਆਨ ਵਿਚ ਰਖਦੇ ਹੋਏ ਭਾਰਤ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਨੂੰ 10 ਦਿਨਾਂ ਲਈ ਕੁਆਰੰਟਾਈਨ ਕੀਤਾ ਜਾਵੇਗਾ।
Flight
ਬੁਲਾਰੇ ਨੇ ਇਕ ਹਫ਼ਤਾਵਾਰੀ ਕੈਬਨਿਟ ਬੈਠਕ ਤੋਂ ਬਾਅਦ ਪਤਰਕਾਰ ਸੰਮੇਲਨ ਵਿਚ ਇਹ ਜਾਣਕਾਰੀ ਦਿਤੀ। ਸਪੇਨ ਨੇ ਬ੍ਰਾਜ਼ੀਲ, ਪੇਰੂ ਅਤੇ ਕੋਲੰਬੀਆ ਦੇ ਨਾਲ-ਨਾਲ ਦੱਖਣੀ ਅਫ਼ਰੀਕਾ ਅਤੇ ਮੋਜ਼ਾਬਿੰਕ ਸਣੇ ਅਫ਼ਰੀਕਾ ਦੇ 9 ਮੁਲਕਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ 10 ਦਿਨਾਂ ਲਈ ਕੁਆਰੰਟਾਈਨ ਕੀਤਾ ਜਾਵੇਗਾ। ਇਸ ਵਿਚਾਲੇ ਵਿਦੇਸ਼ ਮੰਤਰੀ ਅਰੰਚਾ ਗੋਂਜਾਲੇਜ ਨੇ ਐਲਾਨ ਕੀਤਾ ਕਿ ਸਪੇਨ ਇਸ ਹਫ਼ਤੇ ਬਾਅਦ ਵਿਚ ਭਾਰਤ ਨੂੰ ਕੋਵਿਡ-19 ਦੀ ਲਾਗ ਵਿਚ ਵਾਧੇ ਨਾਲ ਨਜਿੱਠਣ ਵਿਚ ਮਦਦ ਕਰਨ ਲਈ 7 ਟਨ ਤੋਂ ਵਧ ਮੈਡੀਕਲ ਸਹਾਇਤਾ ਭੇਜੇਗਾ।