
ਮੁਸਲਮਾਨਾਂ ਦੇ ਪਵਿੱਤਰ ਮਹੀਨੇ ਰਮਜ਼ਾਨ ਦੇ ਚਲਦਿਆਂ ਦੁਬਈ ਦੇ ਸਿੱਖਾਂ ਨੇ ਗੁਰੂ ਨਾਨਕ ਦਰਬਾਰ ਸਿੱਖ ਗੁਰਦੁਆਰਾ ਸਾਹਿਬ ਵਿਚ ਇਫ਼ਤਾਰ ਦੀ ...
ਨਵੀਂ ਦਿੱਲੀ : ਮੁਸਲਮਾਨਾਂ ਦੇ ਪਵਿੱਤਰ ਮਹੀਨੇ ਰਮਜ਼ਾਨ ਦੇ ਚਲਦਿਆਂ ਦੁਬਈ ਦੇ ਸਿੱਖਾਂ ਨੇ ਗੁਰੂ ਨਾਨਕ ਦਰਬਾਰ ਸਿੱਖ ਗੁਰਦੁਆਰਾ ਸਾਹਿਬ ਵਿਚ ਇਫ਼ਤਾਰ ਦੀ ਦਾਅਵਤ ਕੀਤੀ, ਜਿਸ ਵਿਚ ਮੁਸਲਮਾਨਾਂ ਦੇ ਨਾਲ-ਨਾਲ ਇਸਾਈ ਭਾਈਚਾਰੇ ਦੇ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ ਅਤੇ ਮੁਸਲਿਮ ਭਰਾਵਾਂ ਦੇ ਨਾਲ ਇਫ਼ਤਾਰ ਦੀ ਦਾਅਵਤ ਦਾ ਆਨੰਦ ਉਠਾਇਆ।
Dubai’s Sikh ‘Iftar’ partyਇਸ ਪ੍ਰੋਗਰਾਮ ਵਿਚ ਦੇਸ਼ ਦੇ ਵੱਖ-ਵੱਖ ਵਿਭਾਗਾਂ ਦੇ ਕਈ ਸੀਨੀਅਰ ਮੰਤਰੀਆਂ, ਅਧਿਕਾਰੀਆਂ ਅਤੇ ਰਾਜਨਾਇਕਾਂ ਨੂੰ ਸੱਦਿਆ ਗਿਆ ਸੀ, ਜਿਨ੍ਹਾਂ ਵਿਚ ਵਾਤਾਵਰਣ ਅਤੇ ਜਲਵਾਯੂ ਪਵਿਰਤਨ ਮੰਤਰੀ ਡਾ. ਥਾਨੀ ਬਿਨ ਅਹਿਮਦ ਅਲ ਜਯੋਉਦੀ, ਡਾਕਟਰ ਉਮਰ ਅਲ ਮੁਥੰਨਾ ਸੀਈਓ ਲਾਇਸੈਂਸਿੰਗ ਅਤੇ ਨਿਗਰਾਨੀ ਖੇਤਰ, ਸਮੁਦਾਇਕ ਵਿਕਾਸ ਬੋਰਡ ਦੇ ਅਧਿਕਾਰੀਆਂ ਤੋਂ ਇਲਾਵਾ ਦੁਬਈ ਦੇ ਉਪ ਸ਼ਾਸਕ ਸ਼ੇਖ਼ ਹਮਦਾਨ ਬਿਨ ਰਾਸ਼ਿਦ ਅਲ ਮਕਤੂਮ ਦੇ ਦਫ਼ਤਰ ਨਿਦੇਸ਼ਕ ਮਿਰਜ਼ਾ ਅਲ ਸੱਯਦ ਅਤੇ ਦੁਬਈ ਦੇ ਹੋਰ ਸ਼ਾਸਕ ਮੌਜੂਦ ਸਨ। ਇਸ ਦੌਰਾਨ ਆਏ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ।
Dubai’s Sikh ‘Iftar’ partyਇਸ ਸਬੰਧੀ ਗੱਲਬਾਤ ਕਰਦਿਆਂ ਡਾਕਟਰ ਜਯੋਉਦੀ ਨੇ ਅਪਣੀ ਖ਼ੁਸ਼ੀ ਜ਼ਾਹਿਰ ਕੀਤੀ। ਉਨ੍ਹਾਂ ਆਖਿਆ ਕਿ ਮੈਂ ਇਸ ਦਾਅਵਤ-ਏ-ਇਫ਼ਤਾਰ ਲਹੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦਾ ਧੰਨਵਾਦ ਪ੍ਰਗਟ ਕਰਦਾ ਹਾਂ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨਾਲ ਆਪਸੀ ਭਾਈਚਾਰਕ ਸਾਂਝ ਪੈਦਾ ਹੁੰਦੀ ਹੈ। ਉਨ੍ਹਾਂ ਆਖਿਆ ਕਿ ਵੈਸੇ ਵੀ ਰਜ਼ਮਾਨ ਦਾ ਮਹੀਨਾ ਮਿਲ ਕੇ ਕੰਮ ਕਰਨ ਆਪਸੀ ਭਾਈਚਾਰਕ ਸਾਂਝ ਵਧਾਉਣ ਦਾ ਮਹੀਨਾ ਹੈ।