ਹੁਣ ਗੁੰਮਸ਼ੁਦਾ ਬੱਚਿਆਂ ਦੀ ਭਾਲ ਕਰਨ ਵਾਲਾ 'ਐਪ' ਹੋਇਆ ਸ਼ੁਰੂ
Published : Jun 29, 2018, 5:15 pm IST
Updated : Jun 29, 2018, 5:15 pm IST
SHARE ARTICLE
Now the search for missing kids 'app' has started
Now the search for missing kids 'app' has started

ਕੇਂਦਰੀ ਵਣਜ ਮੰਤਰੀ ਸੁਰੇਸ਼ ਪ੍ਰਭੂ ਅਤੇ ਨੋਬਲ ਪੁਰਸਕਾਰ ਨਾਲ ਸਨਮਾਨਤ ਕੈਲਾਸ਼ ਸਤਿਆਰਥੀ ਨੇ ਗੁੰਮਸ਼ੁਦਾ ਬੱਚਿਆਂ ਦਾ ਪਤਾ ਲਗਾਉਣ ਲ...

ਨਵੀਂ ਦਿੱਲੀ : ਕੇਂਦਰੀ ਵਣਜ ਮੰਤਰੀ ਸੁਰੇਸ਼ ਪ੍ਰਭੂ ਅਤੇ ਨੋਬਲ ਪੁਰਸਕਾਰ ਨਾਲ ਸਨਮਾਨਤ ਕੈਲਾਸ਼ ਸਤਿਆਰਥੀ ਨੇ ਗੁੰਮਸ਼ੁਦਾ ਬੱਚਿਆਂ ਦਾ ਪਤਾ ਲਗਾਉਣ ਲਈ ਇਕ ਮੋਬਾਇਲ ਐਪਲੀਕੇਸ਼ਨ ਦੀ ਸ਼ੁਰੂਆਤ ਕੀਤੀ ਹੈ। ਐਪ ਦਾ ਨਾਮ 'ਰਿਯੂਨਾਈਟ' ਹੈ। ਇਸ ਨੂੰ ਸੱਤਿਆਰਥੀ ਦੇ ਬਚਪਨ ਬਚਾਓ ਅੰਦੋਲਨ ਅਤੇ ਆਈਟੀ ਕੰਪਨੀ ਕੈਪੇਜੇਮਿਨੀ ਨੇ ਮਿਲ ਕੇ ਤਿਆਰ ਕੀਤਾ ਹੈ। ਸੱਤਿਆਰਥੀ ਨੇ ਗੁੰਮਸ਼ੁਦਾ ਬੱਚਿਆਂ ਨੂੰ ਮਹਿਜ਼ ਗਿਣਤੀ ਨਹੀਂ ਸਮਝਿਆ ਜਾਣਾ ਚਾਹੀਦਾ ਕਿਉਂਕਿ ਇਹ ਉਨ੍ਹਾਂ ਮਾਤਾ-ਪਿਤਾ ਲਈ ਤ੍ਰਾਸਦੀ ਹੈ, ਜਿਨ੍ਹਾਂ ਦੀ ਜ਼ਿੰਦਗੀ ਅਪਣੇ ਬੱਚੇ ਨੂੰ ਖੋਣ ਤੋਂ ਬਾਅਦ ਪੱਟੜੀ ਤੋਂ ਉਤਰ ਜਾਂਦੀ ਹੈ।

reunite applicationreunite application

 ਉਨ੍ਹਾਂ ਕਿਹਾ ਕਿ ਹਰ ਗੁਮਸ਼ੁਦਾ ਬੱਚਾ ਉਸ ਪਰਵਾਰ ਦੀ ਉਮੀਦ ਅਤੇ ਸੁਪਨੇ ਨੂੰ ਦਰਸਾਉਂਦਾ ਹੈ, ਜੋ ਉਨ੍ਹਾਂ ਨੂੰ ਖੋਂਦਾ ਹੈ। ਪ੍ਰਭੂ ਨੇ ਬਚਪਨ ਬਚਾਓ ਅੰਦੋਲਨ ਅਤੇ ਸੱਤਿਆਰਥੀ ਦੀ ਬੱਚਿਆਂ ਲਈ ਕੰਮ ਕਰਨ ਲਈ ਤਾਰੀਫ਼ ਕੀਤੀ ਅਤੇ ਉਮੀਦ ਪ੍ਰਗਟਾਈ ਕਿ ਐਪ ਗੁੰਮਸ਼ੁਦਾ ਬੱਚਿਆਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਨਾਲ ਮਿਲਵਾਉਣ ਵਿਚ ਮਦਦ ਕਰੇਗਾ। ਵਰਤਮਾਨ ਸਮੇਂ ਜੇਕਰ ਕੋਈ ਅਪਣਾ ਵਿਛੜ ਜਾਂਦਾ ਹੈ ਤਾਂ ਉਸ ਨੂੰ ਲੱਭਣਾ ਆਸਾਨ ਨਹੀਂ ਹੁੰਦਾ। ਉਥੇ ਆਏ ਦਿਨ ਬੱਚਿਆਂ ਦੇ ਲਾਪਤਾ ਹੋਣ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ, ਜਿਨ੍ਹਾਂ ਦਾ ਪਤਾ ਲਗਾਉਣ ਵਿਚ ਪੁਲਿਸ ਨੂੰ ਵੀ ਕਾਫ਼ੀ ਪਰੇਸ਼ਾਨੀ ਹੁੰਦੀ ਹੈ ਪਰ ਹੁਣ ਯੂਪੀ ਪੁਲਿਸ ਨੇ ਵੀ ਵਿਛੜਿਆਂ ਦੇ ਚਿਹਰੇ 'ਤੇ ਮੁਸਕਾਨ ਲਿਆਉਣ ਲਈ ਨਵੀਂ ਸੇਵਾ 'ਸਿਟੀਜ਼ਨ ਐਪ' ਸ਼ੁਰੂ ਕੀਤਾ ਹੈ। 

reunite reunite

ਇਸ ਐਪ ਵਿਚ ਮੌਜੂਦ ਸਰਚ ਆਪਸ਼ਨ 'ਤੇ ਕਲਿੱਕ ਕਰਨ 'ਤੇ ਗੁੰਮਸ਼ੁਦਾ ਅਤੇ ਅਣਪਛਾਤੇ ਲੋਕਾਂ ਦੀ ਜਾਣਕਾਰੀ ਮਿਲ ਜਾਵੇਗੀ। ਇੰਨਾ ਹੀ ਨਹੀਂ, ਇਸ ਐਪ ਨੂੰ ਕੋਈ ਵੀ ਵਿਅਕਤੀ ਅਪਣੇ ਮੋਬਾਇਲ ਫ਼ੋਨ ਵਿਚ ਆਸਾਨੀ ਨਾਲ ਅਪਲੋਡ ਕਰ ਸਕਦਾ ਹੈ। ਇਸ ਐਪ ਦੀ ਵਰਤੋਂ ਨਾ ਸਿਰਫ਼ ਪੁਲਿਸ ਮਦਦ ਲਈ ਕੀਤੀ ਜਾ ਸਕਦੀ ਹੈ, ਬਲਕਿ ਇਹ ਘਟਨਾ ਸਥਾਨ 'ਤੇ ਸਬੂਤ ਇਕੱਠੇ ਕਰਨ ਵਿਚ ਕਾਰਗਰ ਸਾਬਤ ਹੋਵੇਗਾ। ਇਸ ਐਪ ਵਿਚ ਮਿਸਿੰਗ ਅਤੇ ਅਨ ਆਈਡੈਂਟੀਫਾਈਡ ਪਰਸਨ ਦਿਤਾ ਗਿਆ ਹੈ, ਜਿਸ ਨਾਲ ਆਸਾਨੀ ਨਾਲ ਲੋਕਾਂ ਨੂੰ ਲੱਭਿਆ ਜਾ ਸਕਦਾ ਹੈ। ਸਿਟੀਜ਼ਨ ਐਪ ਦੇ ਸਬੰਧ ਵਿਚ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।

reunite reunite

ਇਸ ਨਾਲ ਪੁਲਿਸ ਦੇ ਨਾਲ-ਨਾਲ ਆਮ ਲੋਕਾਂ ਨੂੰ ਫ਼ਾਇਦਾ ਮਿਲ ਸਕੇਗਾ। ਇਸ ਐਪ 'ਤੇ ਡੇਟਾ ਅਪਲੋਡ ਹੋਣ 'ਤੇ ਅਣਪਛਾਤੀਆਂ ਲਾਸ਼ਾਂ ਦੀ ਵੀ ਪਹਿਚਾਣ ਕਰਨ ਵਿਚ ਮਦਦ ਮਿਲ ਸਕੇਗੀ। ਸਿਟੀਜ਼ਨ ਐਪ ਵਿਚ ਦਿਤੇ ਗਏ ਆਪਸ਼ਨ 'ਤੇ ਕਲਿੱਕ ਕਰਨ 'ਤੇ ਲੋਕਾਂ ਨੂੰ ਇਕ ਡੇਟਾ ਦਿਖਾਈ ਦੇਵੇਗਾ। ਇਸ ਵਿਚ ਲਾਪਤਾ ਵਿਅਕਤੀ ਦਾ ਨਾਮ, ਉਮਰ, ਪਤਾ, ਫ਼ੋਨ ਨੰਬਰ, ਫੋਟੋ ਸਮੇਤ ਹੋਰ ਜਾਣਕਾਰੀ ਭਰ ਕੇ ਸੇਵ ਕਰ ਦੇਣ। ਜਦੋਂ ਵੀ ਇਸ ਐਪ ਨੂੰ ਵਰਤੋਂ ਕਰਨ ਵਾਲੇ ਵਿਅਕਤੀ ਨੂੰ ਤੁਹਾਡਾ ਕੋਈ ਵਿਛੜਿਆ ਹੋਇਆ ਮਿਲਦਾ ਹੈ ਤਾਂ ਉਹ ਤੁਹਾਡੇ ਨਾਲ ਸੰਪਰਕ ਕਰ ਸਕੇਗਾ। ਪੁਲਿਸ ਵੀ ਹੁਣ ਅਪਣੇ ਅਪਣੇ ਖੇਤਰ ਵਿਚ ਲਾਪਤਾ ਲੋਕਾਂ ਦੀ ਜਾਣਕਾਰੀ ਇਸ ਐਪ ਵਿਚ ਪਾ ਸਕੇਗੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement