ਕਪੜਾ ਉਦਯੋਗ ਉਧਮੀਆਂ ਨੇ ਕਿਹਾ, ਅਮਰੀਕਾ-ਚੀਨ ਵਪਾਰ ਯੁੱਧ ਦਾ ਫ਼ਾਇਦਾ ਚੁੱਕ ਸਕਦਾ ਹੈ ਭਾਰਤ 
Published : Jul 27, 2019, 8:16 pm IST
Updated : Jul 27, 2019, 8:16 pm IST
SHARE ARTICLE
India China
India China

ਕਪੜਾ ਉਦਯੋਗ ਉਧਮੀਆਂ ਦਾ ਕਹਿਣਾ ਹੈ ਕਿ ਅਮਰੀਕਾ ਅਤੇ ਚੀਨ ਵਿਚਾਲੇ ਵਪਾਰ ਯੁੱਧ ਨਾਲ ਭਾਰਤ...

ਕੋਯੰਬਟੂਰ: ਕਪੜਾ ਉਦਯੋਗ ਉਧਮੀਆਂ ਦਾ ਕਹਿਣਾ ਹੈ ਕਿ ਅਮਰੀਕਾ ਅਤੇ ਚੀਨ ਵਿਚਾਲੇ ਵਪਾਰ ਯੁੱਧ ਨਾਲ ਭਾਰਤ ਦੇ ਕਪੜਾ ਉਦਯੋਗ ਲਈ ਚੰਗੀ ਸੰਭਾਵਨਾ ਦਾ ਦਰਵਾਜ਼ਾ ਖੋਲ੍ਹ ਸਕਦਾ ਹੈ। ਇੰਡੀਅਨ ਐਕਸਪਰੇਨਯੋਰ ਫ਼ਾਊਂਡੇਸ਼ਨ ਦੇ ਪ੍ਰਧਾਨ ਪ੍ਰਭੂ ਦਾਮੋਦਰਨ ਨੇ ਸਨਿਚਰਵਾਰ ਨੂੰ ਕਿਹਾ ਕਿ ਆਲਮੀ ਪੱਧਰ 'ਤੇ ਕਪੜੇ ਦਾ ਨਿਰਯਾਤ 260 ਅਰਬ ਡਾਲਰ ਦਾ ਹੋ ਗਿਆ ਹੈ। ਹਾਲਾਂਕਿ ਪਿਛਲੇ ਪੰਜ ਮਹੀਨਿਆਂ ਵਿਚ ਚੀਨ ਤੋਂ ਅਮਰੀਕਾ ਨੂੰ ਕੀਤੇ ਜਾਣ ਵਾਲੇ ਕਪੜੇ ਦੇ ਨਿਰਯਾਤ ਵਿਚ ਤਿੰਨ ਤੋਂ ਚਾਰ ਫ਼ੀ ਸ ਦੀ ਦੀ ਕਮੀ ਦਰਜ ਕੀਤੀ ਗਈ ਹੈ।

ਬਕੌਲ ਦਾਮੋਦਰ, ਭਾਰਤੀ ਕਪੜਾ ਨਿਰਮਾਤਾ ਇਸ ਸਥਿਤੀ ਦਾ ਲਾਭ ਚੁੱਕ ਸਕਦੇ ਹਨ। ਰਾਸ਼ਟਰੀ ਕਪੜਾ ਸਮਾਗਮ ਦੇ ਦੂਜੇ ਗੇੜ ਦਾ ਉਦਘਾਟਨ ਕਰਨ ਮੌਕੇ ਦਾਮੋਦਰਨ ਨੇ ਇਹ ਗੱਲ ਕਹੀ। ਸਮਾਗਮ ਦਾ ਆਯੋਜਨ ਇਥੇ ਕਵਾਲਿਟੀ ਸਰਕਲ ਫ਼ੋਰਮ ਆਫ਼ ਇੰਡੀਆ ਨੇ ਕੀਤਾ ਸੀ। ਉਨ੍ਹਾਂ ਕਿਹਾ ਕਿ ਭਾਰਤ ਵਲੋਂ ਕਪੜਾ ਨਿਰਯਾਤ ਵਿਚ ਇਕ ਅਰਬ ਡਾਲਰ ਦੇ ਵਾਧੇ ਨਾਲ ਡੇਢ ਲੱਖ ਨਵੇਂ ਰੁਜ਼ਗਾਰ ਪੈਦਾ ਹੋਣ ਵਿਚ ਮਦਦ ਮਿਲੇਗੀ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement