
ਸ਼ੇਖ਼ ਭਾਵੇਂ ਦੁਬਈ ਦੇ ਹੋਣ ਜਾਂ ਫਿਰ ਸਾਊਦੀ ਅਰਬ ਦੇ, ਅਪਣੇ ਮਹਿੰਗੇ ਅਤੇ ਵਿਲੱਖਣ ਸ਼ੌਕਾਂ ਲਈ ਵਿਸ਼ਵ ਭਰ ਵਿਚ ਮਸ਼ਹੂਰ ਹਨ।
ਸਾਊਦੀ: ਸ਼ੇਖ਼ਾਂ ਦੀ ਅਮੀਰੀ ਬਾਰੇ ਤਾਂ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਵੇਗਾ। ਸ਼ੇਖ਼ ਭਾਵੇਂ ਦੁਬਈ ਦੇ ਹੋਣ ਜਾਂ ਫਿਰ ਸਾਊਦੀ ਅਰਬ ਦੇ, ਅਪਣੇ ਮਹਿੰਗੇ ਅਤੇ ਵਿਲੱਖਣ ਸ਼ੌਕਾਂ ਲਈ ਵਿਸ਼ਵ ਭਰ ਵਿਚ ਮਸ਼ਹੂਰ ਹਨ। ਸਾਊਦੀ ਦੇ ਇਕ ਸ਼ੇਖ਼ ਦੀ ਖ਼ਬਰ ਸੋਸ਼ਲ ਮੀਡੀਆ ’ਤੇ ਕਾਫ਼ੀ ਛਾਈ ਹੋਈ ਹੈ, ਜੋ ਅਪਣੇ ਬੇਟੇ ਦੇ ਜਨਮ ਦਿਨ ਮੌਕੇ ਦੋ ਏਅਰਕ੍ਰਾਫ਼ਟ ਦੇ ਸਿਰਫ਼ ਮਾਡਲ ਖ਼ਰੀਦਣਾ ਚਾਹੁੰਦਾ ਸੀ ਪਰ ਉਸ ਨੇ ਗ਼ਲਤੀ ਨਾਲ ਦੋ ਅਸਲੀ ‘‘ਏ350 ਏਅਰਬੱਸ ਜਹਾਜ਼’’ ਖ਼ਰੀਦ ਲਏ। ਉਹ 329 ਮਿਲੀਅਨ ਯੂਰੋ ਯਾਨੀ 2600 ਕਰੋੜ ਰੁਪਏ ਤੋਂ ਵੀ ਜ਼ਿਆਦਾ ਵਿਚ।
ਦਰਅਸਲ ਸ਼ੇਖ਼ ਅਪਣੇ ਬੱਚੇ ਲਈ ਏ350 ਦੇ ਦੋ ਖਿਡੌਣਾ ਮਾਡਲ ਖ਼ਰੀਦਣਾ ਚਾਹੁੰਦਾ ਸੀ ਪਰ ਉਸ ਨੇ ਗ਼ਲਤੀ ਨਾਲ ਦੋ ਅਸਲੀ ਏਅਰਕ੍ਰਾਫ਼ਟ ਖ਼ਰੀਦ ਲਏ। ਉਸ ਨੇ ਅਪਣੇ ਅਮਰੀਕਨ ਐਕਸਪ੍ਰੈਸ ਕਾਰਡ ਨਾਲ ਪੇਅ ਕੀਤਾ। ਸ਼ੇਖ਼ ਵਿਚ ਬਾਅਦ ਵਿਚ ਕੰਪਨੀ ਦੀ ਕਾਲ ਆਉਣ ’ਤੇ ਪਤਾ ਚੱਲਿਆ ਕਿ ਉਸ ਨੇ ਦੋ ਅਸਲੀ ਏਅਰਕ੍ਰਾਫ਼ਟ ਖਰੀਦ ਲਏ ਨੇ..ਹਨ। ਕੰਪਨੀ ਨੇ ਫ਼ੋਨ ਕਰਕੇ ਸ਼ੇਖ਼ ਨੂੰ ਜਹਾਜ਼ ਰੇਡੀ ਹੋਣ ਦੀ ਗੱਲ ਆਖੀ ਸੀ। ਇਸ ਖ਼ਬਰ ਅਨੁਸਾਰ ਸ਼ੇਖ਼ ਨੇ ਉਨ੍ਹਾਂ ਵਿਚੋਂ ਇਕ ਜਹਾਜ਼ ਅਪਣੇ ਕਜ਼ਨ ਨੂੰ ਗਿਫ਼ਟ ਕਰ ਦਿੱਤਾ।
ਦਰਅਸਲ ਇਸ ਖ਼ਬਰ ਨੂੰ ਸਟਾਇਰ ਵੈਬਸਾਈਟ ‘ਦਿ ਥੀਨ ਏਅਰ’ ਵੱਲੋਂ ਪ੍ਰਕਾਸ਼ਤ ਕੀਤਾ ਗਿਆ ਸੀ ਜੋ ਮਜ਼ਾਕੀਆ ਖ਼ਬਰਾਂ ਪ੍ਰਕਾਸ਼ ਕਰਨ ਲਈ ਮਸ਼ਹੂਰ ਹੈ। ਇਸ ਖ਼ਬਰ ਨੂੰ ਨਾ ਸਿਰਫ਼ ਲੋਕਾਂ ਬਲਕਿ ਟਾਈਮਜ਼ ਨਾਓ ਵਰਗੇ ਵੱਡੇ ਮੀਡੀਆ ਸੰਸਥਾਨਾਂ ਨੇ ਵੀ ਸੱਚੀ ਘਟਨਾ ਸਮਝ ਕੇ ਪ੍ਰਕਾਸ਼ਤ ਕਰ ਦਿੱਤਾ, ਜੋ ਸੋਸ਼ਲ ਮੀਡੀਆ ’ਤੇ ਖ਼ੂਬ ਚੱਲੀ ਸੀ।
ਅਸਲ ਵਿਚ ਸਾਰਿਆਂ ਨੇ ਇਸ ਖ਼ਬਰ ਨੂੰ ਸੱਚੀ ਸਮਝ ਲਿਆ ਸੀ ਪਰ ਇਹ ਇਕ ਫ਼ੇਕ ਖ਼ਬਰ ਹੈ, ਜਿਸ ਦੇ ਜਾਲ ਵਿਚ ਲੋਕ ਤਾਂ ਫਸੇ ਹੀ ਫਸੇ, ਇਕ ਵੱਡਾ ਮੀਡੀਆ ਅਦਾਰਾ ਵੀ ਫਸ ਗਿਆ। ਇਹ ਖ਼ਬਰ ਪੂਰੀ ਤਰ੍ਹਾਂ ਸਟਾਏਰਿਕਲ ਸਟੋਰੀ ਹੈ ਅਤੇ ਇਸ ਨੂੰ ਹਾਸੀ ਮਜ਼ਾਕ ਲਈ ਬਣਾਇਆ ਗਿਆ ਹੈ। ਇਹ ਵੈਬਸਾਈਟ ਪਹਿਲਾਂ ਵੀ ਅਜਿਹੀਆਂ ਬਹੁਤ ਸਾਰੀਆਂ ਖ਼ਬਰਾਂ ਪ੍ਰਕਾਸ਼ਤ ਕਰਦੀ ਰਹਿੰਦੀ ਹੈ, ਜਿਨ੍ਹਾਂ ਵਿਚ ਹਾਂਗਕਾਂਗ ਏਅਰਪੋਰਟ ਨੂੰ ਮੇਨਲੈਂਡ ਚੀਨ ਵਿਚ ਭੇਜਣ ਦੀ ਖ਼ਬਰ ਅਤੇ ਲੰਡਨ ਵਿਚ ਦੁਨੀਆ ਦਾ ਪਹਿਲਾ ਜ਼ਮੀਨਦੋਜ਼ ਏਅਰਪੋਰਟ ਬਣਨ ਦੀ ਖ਼ਬਰਾਂ ਵੀ ਸ਼ਾਮਲ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।