ਨਿਊਯਾਰਕ ਵਿਚ ਪਾਕਿ ਵਿਰੋਧ ਪ੍ਰਦਰਸ਼ਨ ਦਾ ਨਵਾਂ ਚਿਹਰਾ ਬਣੀ ਗੁਲਾਲਾਈ ਇਸਮਾਇਲ
Published : Sep 29, 2019, 9:42 am IST
Updated : Sep 29, 2019, 9:42 am IST
SHARE ARTICLE
gulalai ismail
gulalai ismail

ਮਹਿਲਾ ਅਧਿਕਾਰ ਕਾਰਕੁਨ ਗੁਲਾਲਾਈ ਇਸਮਾਈਲ, ਜੋ ਕਿਸੇ ਤਰ੍ਹਾਂ ਪਾਕਿਸਤਾਨ ਤੋਂ ਬਾਹਰ ਨਿਕਲਣ ਵਿਚ ਕਾਮਯਾਬ ਹੋਈ

ਨਿਊਯਾਰਕ- ਮਹਿਲਾ ਅਧਿਕਾਰ ਕਾਰਕੁਨ ਗੁਲਾਲਾਈ ਇਸਮਾਇਲ, ਜੋ ਕਿਸੇ ਤਰ੍ਹਾਂ ਪਾਕਿਸਤਾਨ ਤੋਂ ਬਾਹਰ ਨਿਕਲਣ ਵਿਚ ਕਾਮਯਾਬ ਹੋਈ, ਅੱਜ ਕੱਲ੍ਹ ਅਮਰੀਕਾ ਵਿਚ ਪਾਕਿਸਤਾਨ ਵਿਰੋਧੀ ਪ੍ਰਦਰਸ਼ਨ ਦਾ ਚਿਹਰਾ ਬਣ ਗਈ ਹੈ। ਉਹ ਸੰਯੁਕਤ ਰਾਸ਼ਟਰ ਵਿਚ ਇੱਕ ਰਾਜਨੀਤਿਕ ਸ਼ਰਨਾਰਥੀ ਵਜੋਂ ਰਹਿਣ ਦੀ ਬੇਨਤੀ ਕਰ ਰਹੀ ਹੈ। ਪਿਛਲੇ ਦਿਨੀਂ ਉਸ ਨੂੰ ਨਿਊਯਾਰਕ ਦੀਆਂ ਸੜਕਾਂ 'ਤੇ ਪਾਕਿਸਤਾਨ ਵਿਚ ਘੱਟ ਗਿਣਤੀਆਂ ਨਾਲ ਹੋ ਰਹੇ ਅੱਤਿਆਚਾਰ ਵਿਰੁੱਧ ਪ੍ਰਦਰਸ਼ਨ ਕਰਦੇ ਵੇਖਿਆ ਗਿਆ ਸੀ।

gulalai ismailGulalai Ismail

ਉਹ ਇੱਕ ਮਹੀਨੇ ਪਹਿਲਾਂ ਹੀ ਨਿਊਯਾਰਕ ਪਹੁੰਚੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਸੰਯੁਕਤ ਰਾਸ਼ਟਰ ਮਹਾਂਸਭਾ ਵਿਚ ਜੰਗੀ ਭਾਸ਼ਣ ਦੇ ਰਹੇ ਸਨ। ਉਸ ਸਮੇਂ ਗੁਲਾਲਾਈ ਸੰਯੁਕਤ ਰਾਸ਼ਟਰ ਦੇ ਹੈੱਡਕੁਆਰਟਰ ਦੇ ਬਾਹਰ ਮੁਹਾਜਰਾਂ, ਪਸ਼ਤੂਨਾਂ, ਬਲੋਚੀਆਂ, ਸਿੰਧੀਆਂ ਅਤੇ ਕਈ ਹੋਰ ਘੱਟ ਗਿਣਤੀਆਂ ਨਾਲ ਵਿਰੋਧ ਪ੍ਰਦਰਸ਼ਨ ਕਰ ਰਹੀ ਸੀ। ਬਹੁਤ ਸਾਰੇ ਪ੍ਰਦਰਸ਼ਨਕਾਰੀਆਂ ਦੇ ਹੱਥਾਂ ਵਿਚ ਤਖ਼ਤੀਆਂ ਸਨ ਅਤੇ ‘ਪਾਕਿਸਤਾਨ ਲਈ ਕੋਈ ਹੋਰ ਖਾਲੀ ਚੈਕ ਨਹੀਂ’ (ਹੁਣ ਪਾਕਿਸਤਾਨ ਲਈ ਕੋਈ ਸਹਾਇਤਾ ਨਹੀਂ) ਅਤੇ ‘ਪਾਕਿਸਤਾਨ ਦੀ ਫੌਜ ਮੈਦਾਨ ਵਿਚ ਰਾਜਨੀਤੀ ਬੰਦ ਕਰੋ’ ਵਰਗੇ ਨਾਹਰੇ ਲਗਾ ਰਹੇ ਸਨ।

Gulalai IsmailGulalai Ismail

ਨਿਊਯਾਰਕ ਵਿਚ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਖ਼ਿਲਾਫ਼ ਇੱਕ ਪ੍ਰਦਰਸ਼ਨ ਵਿਚ ਗੁਲਾਲਾਈ ਨੇ ਕਿਹਾ ਕਿ ਪਾਕਿਸਤਾਨ ਵਿਚ ਅਤਿਵਾਦ ਖ਼ਤਮ ਕਰਨ ਦੇ ਨਾਮ 'ਤੇ ਨਿਰਦੋਸ਼ ਪਸ਼ਤੂਨਾਂ ਨੂੰ ਮਾਰਿਆ ਜਾ ਰਿਹਾ ਹੈ। ਹਜ਼ਾਰਾਂ ਲੋਕ ਨਜ਼ਰਬੰਦੀ ਕੇਂਦਰਾਂ ਵਿਚ ਕੈਦ ਹੋ ਚੁੱਕੇ ਹਨ। ਪਾਕਿਸਤਾਨੀ ਫੌਜ ਦੇ ਤਸ਼ੱਦਦ ਘਰਾਂ ਵਿਚ ਲੋਕਾਂ ਨੂੰ ਤਸੀਹੇ ਦਿੱਤੇ ਜਾ ਰਹੇ ਹਨ।

gulalai ismailGulalai Ismail

ਇਸਮਾਇਲ ਨੇ ਕਿਹਾ ਕਿ ਉਸ ਨੂੰ ਆਪਣੇ ਪਰਿਵਾਰ ਅਤੇ ਭੂਮੀਗਤ ਨੈਟਵਰਕ ਦੀ ਚਿੰਤਾ ਹੈ। ਜਿਸ ਕਾਰਨ ਉਹ ਪਾਕਿਸਤਾਨ ਵਿਚੋਂ ਭੱਜਣ ਵਿਚ ਸਫ਼ਲ ਹੋਈ ਹੈ। ਉਸਨੇ ਕਿਹਾ, 'ਪਾਕਿਸਤਾਨੀ ਫੌਜੀ ਸਥਾਪਨਾ ਨੇ ਮੇਰੀ ਆਵਾਜ਼ ਨੂੰ ਦਬਾਉਣ ਲਈ ਹਰ ਹਥਿਆਰ ਦੀ ਵਰਤੋਂ ਕੀਤੀ। ਉਸਨੇ ਮੇਰੇ ਪਰਿਵਾਰ 'ਤੇ ਦਬਾਅ ਬਣਾਇਆ ਤਾਂ ਜੋ ਉਹ ਮੇਰੇ ਵਿਰੁੱਧ ਖੜੇ ਹੋ ਸਕਣ। ਹਾਲਾਂਕਿ, ਇਸਦੇ ਬਾਵਜੂਦ ਮੇਰਾ ਪੂਰਾ ਪਰਿਵਾਰ ਮੇਰੇ ਨਾਲ ਖੜ੍ਹਾ ਰਿਹਾ। ਉਸ ਦਾ ਕਹਿਣਾ ਹੈ ਕਿ ਉਸ ਨੂੰ ਪਰੇਸ਼ਾਨ ਕਰਨ ਲਈ ਉਸ ਦੇ ਪਰਵਾਰ 'ਤੇ ਝੂਠੇ ਇਲਜ਼ਾਮ ਵੀ ਲਗਾਏ ਗਏ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement