Twitter ਦੇ CEO Jack Dorsey ਨੇ ਦਿੱਤਾ ਅਸਤੀਫਾ, ਭਾਰਤੀ ਮੂਲ ਦੇ ਪਰਾਗ ਅਗਰਵਾਲ ਬਣੇ ਨਵੇਂ CEO
Published : Nov 29, 2021, 10:13 pm IST
Updated : Nov 29, 2021, 10:13 pm IST
SHARE ARTICLE
Twitter names Parag Agrawal as CEO after Jack Dorsey steps down
Twitter names Parag Agrawal as CEO after Jack Dorsey steps down

ਟਵਿੱਟਰ ਦੇ ਸਹਿ-ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਜੈਕ ਡੋਰਸੀ ਨੇ ਸੋਮਵਾਰ ਨੂੰ ਆਪਣੇ ਅਸਤੀਫੇ ਦਾ ਐਲਾਨ ਕੀਤਾ ਹੈ।

ਨਵੀਂ ਦਿੱਲੀ: ਟਵਿੱਟਰ ਦੇ ਸਹਿ-ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਜੈਕ ਡੋਰਸੀ ਨੇ ਸੋਮਵਾਰ ਨੂੰ ਆਪਣੇ ਅਸਤੀਫੇ ਦਾ ਐਲਾਨ ਕੀਤਾ ਹੈ। ਕੰਪਨੀ ਦੇ ਬੋਰਡ ਨੇ ਸਰਬਸੰਮਤੀ ਨਾਲ ਭਾਰਤੀ ਮੂਲ ਦੇ ਪਰਾਗ ਅਗਰਵਾਲ ਨੂੰ ਟਵਿਟਰ ਦਾ ਅਗਲਾ ਸੀਈਓ ਨਿਯੁਕਤ ਕੀਤਾ ਹੈ। ਪਰਾਗ ਹੁਣ ਤੱਕ ਟਵਿੱਟਰ ਦੇ ਚੀਫ ਟੈਕਨਾਲੋਜੀ ਅਫਸਰ ਸਨ।

Jack DorseyJack Dorsey

ਡੋਰਸੀ ਨੇ ਇਕ ਬਿਆਨ ਵਿਚ ਕਿਹਾ, "ਮੈਂ ਟਵਿੱਟਰ ਛੱਡਣ ਦਾ ਫੈਸਲਾ ਕੀਤਾ ਹੈ ਕਿਉਂਕਿ ਮੇਰਾ ਮੰਨਣਾ ਹੈ ਕਿ ਕੰਪਨੀ ਆਪਣੇ ਸੰਸਥਾਪਕਾਂ ਦੀ ਛਤਰ ਛਾਇਆ ਤੋਂ ਅੱਗੇ ਨਿਕਲ ਕੇ ਵਧਣ ਲਈ ਤਿਆਰ ਹੈ।" 45 ਸਾਲਾ ਡੋਰਸੀ ਨੇ ਅਸਤੀਫੇ ਦੇ ਨਾਲ ਆਪਣੇ ਉੱਤਰਾਧਿਕਾਰੀ ਪਰਾਗ ਅਗਰਵਾਲ 'ਤੇ ਭਰੋਸਾ ਜਤਾਇਆ ਹੈ। ਪਰਾਗ ਨੇ 2011 ਵਿਚ ਟਵਿੱਟਰ ਨੂੰ ਜੁਆਇੰਨ ਕੀਤਾ ਸੀ।

Tweet
Tweet

2017 ਵਿਚ ਕੰਪਨੀ ਨੇ ਉਹਨਾਂ ਨੂੰ ਸੀਟੀਓ ਨਿਯੁਕਤ ਕੀਤਾ ਸੀ। ਡੋਰਸੀ ਨੇ ਕਿਹਾ, "ਮੈਨੂੰ ਟਵਿੱਟਰ ਦੇ ਸੀਈਓ ਦੇ ਰੂਪ ਵਿਚ ਪਰਾਗ 'ਤੇ ਪੂਰਾ ਯਕੀਨ ਹੈ। ਪਿਛਲੇ 10 ਸਾਲਾਂ ਵਿਚ ਉਹਨਾਂ ਦਾ ਕੰਮ ਕ੍ਰਾਂਤੀਕਾਰੀ ਰਿਹਾ ਹੈ। ਮੈਂ ਉਹਨਾਂ ਦੇ ਹੁਨਰ ਤੋਂ ਬਹੁਤ ਪ੍ਰਭਾਵਿਤ ਹਾਂ। ਹੁਣ ਸਮਾਂ ਆ ਗਿਆ ਹੈ ਕਿ ਉਹ ਅੱਗੇ ਵਧਣ"।

Parag AgrawalParag Agrawal

ਅਗਰਵਾਲ ਨੇ ਇਸ ਬਾਰੇ ਕਿਹਾ ਕਿ ਮੈਂ ਬੋਰਡ ਦਾ ਮੇਰੇ 'ਤੇ ਅਤੇ ਮੇਰੀ ਅਗਵਾਈ 'ਚ ਵਿਸ਼ਵਾਸ ਜਤਾਉਣ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ। ਮੈਂ ਜੈਕ ਦਾ ਉਹਨਾਂ ਦੀ ਨਿਰੰਤਰ ਸਲਾਹ, ਸਮਰਥਨ ਅਤੇ ਭਾਗੀਦਾਰੀ ਲਈ ਧੰਨਵਾਦੀ ਹਾਂ। ਉਹਨਾਂ ਕਿਹਾ ਮੈਂ ਜੈਕ ਡੋਰਸੀ ਦੀ ਅਗਵਾਈ ਵਿਚ ਕੰਪਨੀ ਵਲੋਂ ਹਾਸਲ ਕੀਤੀਆਂ ਪ੍ਰਾਪਤੀਆਂ ਨੂੰ ਵਧਾਉਣ ਲਈ ਤਿਆਰ ਹਾਂ। ਇਸ ਸਮੇਂ ਪੂਰੀ ਦੁਨੀਆ ਸਾਨੂੰ ਦੇਖ ਰਹੀ ਹੈ

TweetTweet

ਅਗਰਵਾਲ ਨੇ ਕਿਹਾ ਕਿ ਅੱਜ ਦੀਆਂ ਖ਼ਬਰਾਂ ਬਾਰੇ ਲੋਕ ਵੱਖ-ਵੱਖ ਵਿਚਾਰ ਦਿਖਾਉਣਗੇ। ਅਜਿਹਾ ਇਸ ਲਈ ਕਿਉਂਕਿ ਉਹ ਟਵਿੱਟਰ ਅਤੇ ਸਾਡੇ ਭਵਿੱਖ ਦੀ ਪਰਵਾਹ ਕਰਦੇ ਹਨ। ਇਹ ਇਸ ਗੱਲ ਦਾ ਸੰਕੇਤ ਹੈ ਕਿ ਸਾਡਾ ਕੰਮ ਮਹੱਤਵਪੂਰਨ ਹੈ। ਆਓ ਦੁਨੀਆ ਨੂੰ ਟਵਿੱਟਰ ਦੀ ਪੂਰੀ ਸਮਰੱਥਾ ਦਿਖਾਉਂਦੇ ਹਾਂ। ਦੱਸ ਦਈਏ ਕਿ ਟਵਿੱਟਰ ਦੇ ਨਾਲ ਜੁੜਨ ਤੋਂ ਪਹਿਲਾਂ ਪਰਾਗ ਅਗਰਵਾਲ ਨੇ ਯਾਹੂ, ਮਾਈਕ੍ਰੋਸਾਫਟ ਅਤੇ ਏਟੀਐਂਡਟੀ ਵਰਗੀਆਂ ਪ੍ਰਮੁੱਖ ਅਮਰੀਕੀ ਕੰਪਨੀਆਂ ਨਾਲ ਕੰਮ ਕੀਤਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਨੂੰ ਠੀਕ ਕਰ ਦਿੰਦੇ ਹਨ ਇਹ ਬੂਟੇ ਪਹਿਲੀ ਵਾਰ ਦੇਖੋ 10 ਤਰ੍ਹਾਂ ਦਾ ਪੁਦੀਨਾ

26 Jul 2024 9:31 AM

Big Breaking:ਸਿੱਧੂ ਮੂਸੇਵਾਲਾ ਕ.ਤ.ਲ.ਕਾਂ.ਡ ਨਾਲ ਜੁੜੀ ਅਹਿਮ ਖ਼ਬਰ! ਅੱਜ ਕੋਰਟ ਸੁਣਾ ਸਕਦੀ ਹੈ ਵੱਡਾ ਫੈਸਲਾ

26 Jul 2024 9:25 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:21 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:19 AM

Beadbi ਮਗਰੋਂ ਹੋਏ Goli kand 'ਚ ਗੋ/ਲੀ/ਆਂ ਦੇ ਖੋਲ ਚੁੱਕ ਲੈ ਗੀਆ ਸੀ ਇਕ Leader, ਕਿਹੜੇ ਅਫ਼ਸਰਾਂ ਤੋ ਲੈਕੇ ਲੀਡਰ

26 Jul 2024 9:15 AM
Advertisement