ਅਮਰੀਕਾ 'ਚ ਝੀਲ 'ਚ ਡੁੱਬ ਜਾਣ ਕਾਰਨ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ
Published : Nov 29, 2022, 8:38 pm IST
Updated : Nov 29, 2022, 8:38 pm IST
SHARE ARTICLE
Image
Image

ਲਾਸ਼ਾਂ ਨੂੰ ਵਾਪਸ ਲਿਆਉਣ ਦੀ ਪ੍ਰਕਿਰਿਆ ਜਾਰੀ

 

ਹੈਦਰਾਬਾਦ - ਪਿਛਲੇ ਹਫਤੇ ਅਮਰੀਕਾ ਦੀ ਝੀਲ ਵਿੱਚ ਡੁੱਬਣ ਵਾਲੇ ਤੇਲੰਗਾਨਾ ਦੇ ਦੋ ਭਾਰਤੀ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰ, ਹੁਣ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਦੇ ਇੱਥੇ ਪਹੁੰਚਣ ਦੀ ਉਡੀਕ ਕਰ ਰਹੇ ਹਨ।

ਮ੍ਰਿਤਕ ਵਿਦਿਆਰਥੀ ਉਥੇਜ ਕੁੰਟਾ ਦੇ ਇੱਕ ਰਿਸ਼ਤੇਦਾਰ ਨੇ ਦੱਸਿਆ ਕਿ ਲਾਸ਼ਾਂ ਦੇ ਸ਼ੁੱਕਰਵਾਰ ਨੂੰ ਘਰ ਪਹੁੰਚਣ ਦੀ ਉਮੀਦ ਹੈ।

ਕੁੰਟਾ (24) ਦੇ ਪਿਤਾ ਵਾਰੰਗਲ ਦੇ ਨੇੜੇ ਰਹਿੰਦੇ ਹਨ, ਅਤੇ ਇੱਕ ਸਰਕਾਰੀ ਕਰਮਚਾਰੀ ਹਨ, ਜਦ ਕਿ ਉਸ ਦੀ ਮਾਂ ਇੱਕ ਘਰੇਲੂ ਔਰਤ ਹੈ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਬੇਟੇ ਦੀ ਬੇਵਕਤੀ ਮੌਤ ਨਾਲ ਦੋਵੇਂ ਬਹੁਤ ਦੁਖੀ ਹਨ।

ਉਨ੍ਹਾਂ ਦੱਸਿਆ ਕਿ ਕੁੰਟਾ ਪੇਸ਼ੇ ਵਜੋਂ ਦੰਦਾਂ ਦਾ ਡਾਕਟਰ ਹੈ, ਅਤੇ ਅਮਰੀਕਾ ਵਿੱਚ ਹੈਲਥ ਇਨਫੋਰਮੈਟਿਕਸ ਵਿੱਚ ਐਮ.ਐਸ. ਦੀ ਪੜ੍ਹਾਈ ਕਰ ਰਿਹਾ ਸੀ। ਉਸ ਨੇ ਦੱਸਿਆ ਕਿ ਉਸ ਦਾ ਕੋਰਸ ਕੁਝ ਮਹੀਨੇ ਪਹਿਲਾਂ ਹੀ ਸ਼ੁਰੂ ਹੋਇਆ ਸੀ।

ਉਸ ਨੇ ਕਿਹਾ ਕਿ ਕੁੰਟਾ ਅਤੇ ਉਸ ਦਾ ਦੋਸਤ ਸ਼ਿਵ ਕੇਲਿਗਰੀ, ਜੋ ਪਿਛਲੇ ਹਫ਼ਤੇ ਉਸ ਨਾਲ ਝੀਲ ਵਿੱਚ ਡੁੱਬ ਗਿਆ ਸੀ, ਹੈਦਰਾਬਾਦ ਵਿੱਚ ਵੀ ਕਰੀਬੀ ਦੋਸਤ ਸਨ।

ਲਾਸ਼ਾਂ ਨੂੰ ਵਾਪਸ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ, ਅਤੇ ਲਾਸ਼ਾਂ ਦੇ ਸ਼ੁੱਕਰਵਾਰ ਨੂੰ ਹੈਦਰਾਬਾਦ ਪਹੁੰਚਣ ਦੀ ਉਮੀਦ ਹੈ। ਉਸ ਨੇ ਕਿਹਾ ਕਿ ਮਦਦ ਲਈ ਪਰਿਵਾਰ ਨੇ ਕੁਝ ਸਿਆਸਤਦਾਨਾਂ ਅਤੇ ਹੋਰ ਲੋਕਾਂ ਤੱਕ ਪਹੁੰਚ ਕੀਤੀ ਸੀ।

ਪੁਲਿਸ ਮੁਤਾਬਕ ਤੇਲੰਗਾਨਾ ਦੇ ਦੋ ਭਾਰਤੀ ਵਿਦਿਆਰਥੀ ‘ਥੈਂਕਸਗਿਵਿੰਗ ਵੀਕੈਂਡ’ ਦੌਰਾਨ ਅਮਰੀਕੀ ਸੂਬੇ ਮਿਸੌਰੀ ਦੀ ਓਜ਼ਾਰਕ ਝੀਲ ਵਿੱਚ ਡੁੱਬ ਗਏ।

ਮਿਸੌਰੀ ਸਟੇਟ ਹਾਈਵੇ ਪੈਟਰੋਲ ਨੇ ਮ੍ਰਿਤਕ ਵਿਦਿਆਰਥੀਆਂ ਦੀ ਪਛਾਣ 24 ਸਾਲਾ ਉਥੇਜ ਕੁੰਟਾ ਅਤੇ 25 ਸਾਲਾ ਸ਼ਿਵ ਕੇਲਿਗਰੀ ਵਜੋਂ ਕੀਤੀ ਹੈ। ਵਿਦਿਆਰਥੀਆਂ ਦੇ ਝੀਲ 'ਚ ਡੁੱਬਣ ਦੀ ਘਟਨਾ ਸ਼ਨੀਵਾਰ ਦੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement