ਅਮਰੀਕਾ ’ਚ ਭਾਰਤੀ ਵਿਦਿਆਰਥੀ ਲੜ ਰਿਹਾ ਜ਼ਿੰਦਗੀ ਦੀ ਜੰਗ, ਵੀਜ਼ੇ ਦੀ ਉਡੀਕ ਕਰ ਰਹੇ ਮਾਪੇ
Published : Nov 29, 2022, 3:14 pm IST
Updated : Nov 29, 2022, 3:40 pm IST
SHARE ARTICLE
Indian student battles for life after car crash in US
Indian student battles for life after car crash in US

ਨਿਊਜਰਸੀ ਇੰਸਟੀਚਿਊਟ ਆਫ ਟੈਕਨਾਲੋਜੀ ਦਾ ਵਿਦਿਆਰਥੀ ਵਿਨਮਰਾ ਸ਼ਰਮਾ 12 ਨਵੰਬਰ ਨੂੰ ਯੂਨੀਵਰਸਿਟੀ ਕੈਂਪਸ ਤੋਂ ਘਰ ਜਾ ਰਿਹਾ ਸੀ।

 

ਨਿਊਯਾਰਕ: ਇਸ ਮਹੀਨੇ ਦੀ ਸ਼ੁਰੂਆਤ ਵਿਚ ਅਮਰੀਕਾ ਦੇ ਨਿਊਜਰਸੀ ਵਿਚ ਇਕ ਕਾਰ ਹਾਦਸੇ ’ਚ ਗੰਭੀਰ ਜ਼ਖਮੀ ਹੋਇਆ ਭਾਰਤੀ ਵਿਦਿਆਰਥੀ ਹਸਪਤਾਲ ਵਿਚ ਜ਼ਿੰਦਗੀ ਲਈ ਜੂਝ ਰਿਹਾ ਹੈ। ਭਾਰਤੀ ਵਿਦਿਆਰਥੀ ਨੂੰ ਹਾਦਸੇ ਦੌਰਾਨ ਦਿਮਾਗੀ ਸੱਟ ਲੱਗ ਗਈ ਅਤੇ ਕਈ ਪਸਲੀਆਂ ਟੁੱਟ ਗਈਆਂ। ਨਿਊਜਰਸੀ ਇੰਸਟੀਚਿਊਟ ਆਫ ਟੈਕਨਾਲੋਜੀ ਦਾ ਵਿਦਿਆਰਥੀ ਵਿਨਮਰਾ ਸ਼ਰਮਾ 12 ਨਵੰਬਰ ਨੂੰ ਯੂਨੀਵਰਸਿਟੀ ਕੈਂਪਸ ਤੋਂ ਘਰ ਜਾ ਰਿਹਾ ਸੀ। ਇਸ ਦੌਰਾਨ ਉਹ ਰਾਸਤੇ ਵਿਚ ਬੇਹੋਸ਼ ਮਿਲਿਆ।

ਇਹ ਵੀ ਪੜ੍ਹੋ: ਭਾਰਤੀ ਹਵਾਈ ਅੱਡੇ 'ਤੇ ਸਾਬਕਾ ਰੂਸੀ ਮੰਤਰੀ ਗ੍ਰਿਫ਼ਤਾਰ, ਸੈਟੇਲਾਈਟ ਫੋਨ ਰੱਖਣ ਦਾ ਹੈ ਮਾਮਲਾ

ਵਿਨਮਰਾ ਸ਼ਰਮਾ ਦੇ ਸਮਰਥਨ ਵਿਚ ਫੰਡ ਇਕੱਠਾ ਕਰਨ ਲਈ ਉਸ ਦੇ ਇਕ ਦੋਸਤ ਅਭਿਸ਼ੇਕ ਸ਼ਰਮਾ ਨੇ GoFundMe ਪੇਜ ਵੀ ਬਣਾਇਆ ਹੈ। ਅਭਿਸ਼ੇਕ ਨੇ ਅੱਗੇ ਕਿਹਾ, “ਉਸ ਨੂੰ ਵੈਂਟੀਲੇਟਰ ਤੋਂ ਉਤਾਰ ਦਿੱਤਾ ਗਿਆ ਹੈ ਪਰ ਪਿਛਲੇ ਹਫ਼ਤੇ ਉਸ ਦੀਆਂ ਕਈ ਸਰਜਰੀਆਂ ਕਾਰਨ ਉਹ ਅਜੇ ਵੀ ਦਿਮਾਗ ਦੀ ਸੋਜ ਤੋਂ ਪੀੜਤ ਹੈ।

ਇਹ ਵੀ ਪੜ੍ਹੋ: ਵਿਜੀਲੈਂਸ ਸਾਹਮਣੇ ਪੇਸ਼ ਹੋਏ ਸਾਬਕਾ ਡਿਪਟੀ CM ਓਪੀ ਸੋਨੀ, ਕਿਹਾ- ਜਾਂਚ ’ਚ ਦੇਵਾਂਗਾ ਪੂਰਾ ਸਹਿਯੋਗ 

ਹਾਦਸੇ ਦੇ 10 ਦਿਨਾਂ ਅੰਦਰ ਵਿਨਮਰਾ ਸ਼ਰਮਾ ਦੇ ਦਿਮਾਗ ਦੀਆਂ 4 ਸਰਜਰੀਆਂ ਹੋਈਆਂ ਹਨ ਅਤੇ ਉਹ ਇੰਟੈਂਸਿਵ ਕੇਅਰ ਯੂਨਿਟ ਵਿਚ ਹੈ। ਭਾਰਤ ਵਿਚ ਵਿਨਮਰਾ ਸ਼ਰਮਾ ਦੇ ਮਾਤਾ-ਪਿਤਾ ਬੇਸਬਰੀ ਨਾਲ ਅਮਰੀਕਾ ਦੇ ਵੀਜ਼ੇ ਦੀ ਮਨਜ਼ੂਰੀ ਦੀ ਉਡੀਕ ਕਰ ਰਹੇ ਹਨ। ਉਸ ਦਾ ਸਿਹਤ ਬੀਮਾ ਕਵਰ ਸਿਹਤ ਖਰਚਿਆਂ ਨੂੰ ਕਵਰ ਨਹੀਂ ਕਰਦਾ ਹੈ। ਹੁਣ ਤੱਕ ਕ੍ਰਾਊਡ ਫੰਡਿੰਗ ਜ਼ਰੀਏ ਵਿਨਮਾਰ ਦੀ ਮਦਦ ਲਈ ਲਗਭਗ 72,199 ਡਾਲਰ ਇਕੱਠੇ ਕੀਤੇ ਗਏ ਹਨ, ਜੋ ਸਿੱਧੇ ਵਿਦਿਆਰਥੀ ਦੇ ਪਰਿਵਾਰ ਨੂੰ ਟ੍ਰਾਂਸਫਰ ਕੀਤੇ ਜਾਣਗੇ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement