
ਅਹੁਦੇਦਾਰ ਦਾ ਦਾਅਵਾ ਹੈ ਕਿ ਉਸ ਨੇ 'ਈਮੇਲ ਦੀ ਕਾਢ' ਕੱਢੀ
ਵਾਸ਼ਿੰਗਟਨ - ਐਲਨ ਮਸਕ ਵੱਲੋਂ ਟਵਿਟਰ ਮੁਖੀ ਦੀ ਭਾਲ਼ ਬਾਰੇ ਕੀਤੇ ਐਲਾਨ ਤੋਂ ਕੁਝ ਦਿਨ ਬਾਅਦ, ਇੱਕ ਭਾਰਤੀ-ਅਮਰੀਕੀ ਇੰਜੀਨੀਅਰ ਨੇ ਟਵਿਟਰ ਦੇ ਸੀ.ਈ.ਓ. ਵਜੋਂ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਵੀ.ਏ. ਸ਼ਿਵਾ ਅਯਾਦੁਰਈ ਨੇ ਟਵਿਟਰ ਪੋਸਟ ਵਿੱਚ ਨੌਕਰੀ ਲਈ 'ਅਪਲਾਈ' ਕੀਤਾ ਹੈ, ਹਾਲਾਂਕਿ, ਅਜੇ ਤੱਕ ਇਸ 'ਐਪਲੀਕੇਸ਼ਨ' 'ਤੇ ਮਸਕ ਨੇ ਕੋਈ ਜਵਾਬ ਨਹੀਂ ਦਿੱਤਾ।
"ਮੈਂ ਟਵਿਟਰ ਦੇ ਸੀ.ਈ.ਓ. ਦੇ ਅਹੁਦੇ ਵਿੱਚ ਦਿਲਚਸਪੀ ਰੱਖਦਾ ਹਾਂ। ਮੇਰੇ ਕੋਲ ਐੱਮ.ਆਈ.ਟੀ. ਤੋਂ 4 ਡਿਗਰੀਆਂ ਹਨ ਅਤੇ ਮੈਂ 7 ਸਫ਼ਲ ਉੱਚ-ਤਕਨੀਕੀ ਸਾਫ਼ਟਵੇਅਰ ਕੰਪਨੀਆਂ ਬਣਾਈਆਂ ਹਨ। ਕਿਰਪਾ ਕਰਕੇ ਅਰਜ਼ੀ ਦੇਣ ਦੀ ਪ੍ਰਕਿਰਿਆ ਦੀ ਸਲਾਹ ਦਿਓ" ਅਯਾਦੁਰਈ ਨੇ ਮਸਕ ਨੂੰ ਸੰਬੋਧਿਤ ਕੀਤੇ ਇੱਕ ਟਵੀਟ ਵਿੱਚ ਲਿਖਿਆ।
ਆਪਣੇ ਟਵਿਟਰ 'ਤੇ ਅਯਾਦੁਰਈ ਇਹ ਵੀ ਕਹਿੰਦਾ ਹੈ ਕਿ ਉਸ ਨੇ 'ਈਮੇਲ ਦੀ ਕਾਢ ਕੱਢੀ' ਅਤੇ ਉਸ ਦੀ ਚਾਰ ਡਿਗਰੀਆਂ ਵਿੱਚੋਂ ਇੱਕ ਡਿਗਰੀ ਜੈਵਿਕ ਇੰਜੀਨੀਅਰਿੰਗ ਵਿੱਚ ਪੀ.ਐਚ.ਡੀ. ਦੀ ਹੈ।
ਅਯਾਦੁਰਾਈ ਨੇ 1978 ਵਿੱਚ ਇੱਕ ਕੰਪਿਊਟਰ ਪ੍ਰੋਗਰਾਮ ਬਣਾਇਆ, ਜਿਸ ਨੂੰ ਉਸ ਨੇ 'ਈਮੇਲ' ਕਿਹਾ, ਅਤੇ ਇਸ ਵਿੱਚ ਇਨਬਾਕਸ, ਆਉਟਬਾਕਸ, ਫ਼ੋਲਡਰ, ਮੀਮੋ, ਅਟੈਚਮੈਂਟ, ਐਡਰੈੱਸ ਬੁੱਕ, ਆਦਿ ਦੀ ਸਭ ਕੁਝ ਸ਼ਾਮਲ ਹੈ। ਅਮਰੀਕੀ ਸਰਕਾਰ ਨੇ ਉਸ ਨੂੰ 1982 ਵਿੱਚ ਈਮੇਲ ਲਈ ਪਹਿਲਾ ਕਾਪੀਰਾਈਟ ਵੀ ਪ੍ਰਦਾਨ ਕੀਤਾ ਸੀ। .
ਅਯਾਦੁਰਈ ਦੀ 'ਐਪਲੀਕੇਸ਼ਨ' ਬਾਰੇ ਟਵਿਟਰ ਉਪਭੋਗਤਾਵਾਂ ਨੇ ਕਈ ਕਿਸਮ ਦੀਆਂ ਟਿੱਪਣੀਆਂ ਦਿੱਤੀਆਂ।
ਇੱਕ ਟਵਿਟਰ ਉਪਭੋਗਤਾ ਨੇ ਲਿਖਿਆ, "ਮੈਂ ਦੇਖਿਆ ਹੈ ਕਿ ਡਿਗਰੀਆਂ ਆਖਰੀ ਚੀਜਾਂ ਵਿੱਚੋਂ ਇੱਕ ਹਨ ਜੋ ਐਲਨ ਮਸਕ ਕਿਸੇ ਨੂੰ ਭਰਤੀ ਕਰਨ ਵੇਲੇ ਵੇਖਦਾ ਹੈ।"
"ਤੁਹਾਡੇ ਲਈ ਸ਼ੁਭਕਾਮਨਾਵਾਂ। ਮੈਂ ਉਮੀਦ ਕਰਾਂਗਾ ਕਿ ਤੁਹਾਡੀ ਅਰਜ਼ੀ ਰੱਦ ਕਰ ਦਿੱਤੀ ਜਾਵੇਗੀ ਕਿਉਂਕਿ ਤੁਸੀਂ ਆਪਣੀ ਸਿੱਖਿਆ ਦਾ ਜ਼ਿਕਰ ਕਰਦੇ ਹੋ" ਇੱਕ ਹੋਰ ਟਵਿੱਟਰ ਉਪਭੋਗਤਾ ਨੇ ਟਿੱਪਣੀ ਕੀਤੀ।