
ਤਿੰਨ ਲੋਕ ਗੰਭੀਰ ਜ਼ਖਮੀ
ਲੁਈਸਵਿਲੀ: ਨਿਊਯਾਰਕ ਵਿੱਚ ਅਮਰੀਕਾ-ਕੈਨੇਡਾ ਸਰਹੱਦ ਨੇੜੇ ਇੱਕ ਦਰਜਨ ਤੋਂ ਵੱਧ ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਦੀ ਟਰੱਕ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿਚ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ: ਫ਼ਿਲਮ ਗੋਲਗੱਪੇ ਦਾ ਰੂਹਾਨੀ ਟ੍ਰੈਕ "ਮੈਂ ਰੱਬ ਤਾਂ ਵੇਖਿਆ ਨਹੀਂ" ਰਿਲੀਜ਼
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀਆਂ 'ਚੋਂ ਇਕ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਅਤੇ ਇਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਮੁਤਾਬਕ ਲੁਈਸਵਿਲੀ ਸ਼ਹਿਰ ਨੇੜੇ ਹਾਈਵੇਅ 37 'ਤੇ ਇਸ ਬੱਸ 'ਚ 15 ਲੋਕ ਸਵਾਰ ਸਨ।
ਇਹ ਵੀ ਪੜ੍ਹੋ: ਪਾਕਿਸਤਾਨ - 33 ਸੰਸਦੀ ਸੀਟਾਂ 'ਤੇ ਪਾਰਟੀ ਦਾ ਇਕਲੌਤਾ ਉਮੀਦਵਾਰ ਹੋਵੇਗਾ ਇਮਰਾਨ ਖਾਨ
ਇਸ ਟੀਵੀ ਸਟੇਸ਼ਨ ਵੱਲੋਂ ਜਾਰੀ ਕੀਤੀਆਂ ਤਸਵੀਰਾਂ ਵਿੱਚ ਹਾਈਵੇਅ ਦੇ ਕਿਨਾਰੇ ਕੁਝ ਫੁੱਟ ਉੱਚੀ ਬਰਫ਼ ਦੇਖੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਹਾਦਸਾ ਸ਼ਨੀਵਾਰ ਸਵੇਰੇ 6 ਵਜੇ ਦੇ ਕਰੀਬ ਵਾਪਰਿਆ ਅਤੇ ਹੋ ਸਕਦਾ ਹੈ ਕਿ ਉਸ ਸਮੇਂ ਵਿਜ਼ੀਬਿਲਟੀ ਖਰਾਬ ਸੀ। ਅਧਿਕਾਰੀਆਂ ਨੇ ਟੀਵੀ ਸਟੇਸ਼ਨ ਨੂੰ ਦੱਸਿਆ ਕਿ ਟਰੱਕ ਪੂਰੀ ਤਰ੍ਹਾਂ ਸਾਮਾਨ ਨਾਲ ਲੱਦਿਆ ਹੋਇਆ ਸੀ।