
ਪੂਰੇ ਵਿਸ਼ਵ ਵਿਚੋ ਕਰੋਨਾ ਵਾਇਰਸ ਨੇ ਅਮਰੀਕਾ ਵਿਚ ਸਭ ਤੋਂ ਵੱਧ ਕਹਿਰ ਮਚਾਇਆ ਹੋਇਆ ਹੈ। ਉਥੇ ਹੀ ਹੁਣ ਅਮਰੀਕਾਂ ਤੋਂ ਇਕ ਹੋਰ ਡਰਾਉਂਣ ਵਾਲਾ ਮਾਮਲਾ ਸਾਹਮਣੇ ਆਇਆ ਹੈ।
ਪੂਰੇ ਵਿਸ਼ਵ ਵਿਚੋ ਕਰੋਨਾ ਵਾਇਰਸ ਨੇ ਅਮਰੀਕਾ ਵਿਚ ਸਭ ਤੋਂ ਵੱਧ ਕਹਿਰ ਮਚਾਇਆ ਹੋਇਆ ਹੈ। ਉਥੇ ਹੀ ਹੁਣ ਅਮਰੀਕਾਂ ਤੋਂ ਇਕ ਹੋਰ ਡਰਾਉਂਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿਚ ਨਿਊਯਾਰਕ ਦੇ ਬਰੁਕਲਿਨ ਦੇ ਫਲੈਟਲੈਂਡ ਵਿਚ ਸਥਿਤ ਯੂਟਿਕਾ ਐਵੀਨਿ. ਵਿਚ ਪੁਲਿਸ ਨੂੰ ਦੋ ਟਰੱਕਾਂ ਵਿਚ ਲਗਭਗ 60 ਲੋਕਾਂ ਦੀਆਂ ਲਾਸ਼ਾਂ ਮਿਲੀਆਂ। ਉਧਰ ਆਸ-ਪਾਸ ਦੇ ਲੋਕਾਂ ਦਾ ਕਹਿਣਾਂ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਇਹ ਇਥੇ ਖੜੇ ਸਨ ਅਤੇ ਹੁਣ ਇਨ੍ਹਾਂ ਵਿਚੋਂ ਬਦਬੂ ਆਉਂਣ ਲੱਗ ਗਈ ਸੀ। ਜਿਸ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਫੋਨ ਕੀਤਾ।
photo
ਹਾਲਾਂਕਿ ਪੁਲਿਸ ਨੇ ਹਾਲੇ ਮੌਤਾਂ ਦਾ ਕਾਰਨ ਨਹੀਂ ਦੱਸਿਆ ਪਰ ਕਰੋਨਾ ਵਾਇਰਸ ਦੀ ਹੀ ਸ਼ੰਕਾ ਜਤਾਈ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ 2 ਟਰੱਕਾਂ ਵਿਚ 60 ਲਾਸ਼ਾਂ ਬਰਾਮਦ ਹੋਈਆਂ ਹਨ। ਇਹ ਦੋਵੇਂ ਰੈਫੀਜ੍ਰੇਟਡ ਵਾਲੇ ਟਰੱਕ ਨਹੀਂ ਸਨ, ਇਸ ਲਈ ਲਾਸ਼ਾਂ ਸੜਨ ਲੱਗੀਆਂ ਸੀ। ਲਾਸ਼ਾਂ ਨਾਲ ਭਰੇ ਟਰੱਕ ਦੁਆਰਾ ਕੋਰੋਨਾ ਦੇ ਲਾਗ ਲੱਗਣ ਦੇ ਸ਼ੱਕ ਕਾਰਨ ਖੇਤਰ ਵਿੱਚ ਹੰਗਾਮਾ ਹੋ ਗਿਆ। ਟਰੱਕ ਨੇੜੇ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਸਾਨੂੰ ਕੱਲ੍ਹ ਤੋਂ ਬਦਬੂ ਆ ਰਹੀ ਸੀ
file
ਪਰ ਜਦੋਂ ਅਸੀਂ ਵੇਖਿਆ ਕਿ ਟਰੱਕ ਵਿਚੋਂ ਖੂਨ ਵੀ ਟਪਕ ਰਿਹਾ ਸੀ, ਤਾਂ ਪੁਲਿਸ ਨੂੰ ਬੁਲਾਇਆ ਗਿਆ ਉਸ ਖੇਤਰ ਵਿੱਚ ਰਹਿਣ ਵਾਲੇ ਜੌਨ ਡੀਪੈਟ੍ਰੋ ਨੇ ਮਿਰਰ ਯੂਕੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਘੱਟੋ ਘੱਟ ਮਰੇ ਹੋਏ ਲੋਕਾਂ ਦਾ ਆਦਰ ਕਰਨਾ ਚਾਹੀਦਾ ਹੈ, ਇਹ ਜਿਸ ਨੇ ਵੀ ਕੀਤਾ ਹੈ, ਬੜਾ ਹੀ ਸ਼ਰਮਨਾਕ ਹੈ। ਇਸ ਦੀ ਜਗ੍ਹਾ ਮੇਰੇ ਪਿਤਾ ਜਾਂ ਭਰਾ ਵੀ ਹੋ ਸਕਦੇ ਸਨ। ਪੁਲਿਸ ਨੂੰ ਜਾਂਚ ਵਿਚ ਪਤਾ ਲੱਗਿਆ ਹੈ ਕਿ ਇਨ੍ਹਾਂ ਲਾਸ਼ਾਂ ਨੂੰ ਸ਼ਮਸ਼ਾਨਘਾਟ ਲਿਜਾਇਆ ਜਾਣਾ ਸੀ।
photo
ਪਰ ਉਨ੍ਹਾਂ ਨੂੰ ਅੰਤਮ ਸੰਸਕਾਰ ਘਰ ਦੇ ਬਾਹਰ ਛੱਡ ਦਿੱਤਾ ਗਿਆ ਸੀ। ਪੁਲਿਸ ਦੇ ਅਨੁਸਾਰ ਇਨ੍ਹਾਂ ਦੋਨਾਂ ਟਰੱਕਾਂ ਦੇ ਕੋਲ ਇੱਕ ਤੀਜਾ ਟਰੱਕ ਵੀ ਮਿਲਿਆ ਹੈ, ਜਿਸ ਵਿੱਚ ਇਹਨਾਂ ਲਾਸ਼ਾਂ ਨੂੰ ਦਫ਼ਨਾਉਣ ਲਈ ਤਾਬੂਤ ਰੱਖੇ ਗਏ ਸਨ। ਉਧਰ ਸ਼ਮਸ਼ਾਨਘਾਟ ਵਾਲਿਆਂ ਦਾ ਕਹਿਣਾ ਹੈ ਕਿ ਇਹ ਲਾਸ਼ਾਂ ਕੁਝ ਸਮੇਂ ਦੇ ਲਈ ਹੀ ਟਰੱਕ ਵਿਚ ਸਨ ਹਾਲਾਂਕਿ ਇਸ ਬਿਆਨ ਦੇ ਉਲਟ ਕੁਝ ਵੀਡੀਓ ਵੀ ਸਾਹਮਣੇ ਆਈਆਂ ਹਨ ਜਿਸ ਵਿਚ ਲੋਕ ਇਸ ਟਰੱਕ ਦੇ ਕੋਲ ਦੀ ਨੱਕ ਨੂੰ ਢੱਕ ਕੇ ਫਿਰ ਰਹੇ ਹਨ।
file
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।