ਬ੍ਰਿਟੇਨ 'ਚ ਭਾਰਤੀ ਵਿਦਿਆਰਥੀਆਂ ਨੂੰ ਮਿਲੇਗੀ ਤਿੰਨ ਸਾਲ ਲਈ ਸਕਾਲਰਸ਼ਿਪ
Published : Apr 30, 2023, 1:23 pm IST
Updated : Apr 30, 2023, 2:07 pm IST
SHARE ARTICLE
UK Scholarship For Indian
UK Scholarship For Indian

ਇਸ ਵਿਚ ਅੱਧਾ ਵਜ਼ੀਫ਼ਾ ਮਹਿਲਾ ਵਿਦਵਾਨਾਂ ਲਈ ਰਾਖਵਾਂ ਹੋਵੇਗਾ।

ਬ੍ਰਿਟੇਨ - ਯੂਨਾਈਟਿਡ ਕਿੰਗਡਮ ਦੇ ਇੰਪੀਰੀਅਲ ਕਾਲਜ ਆਫ਼ ਇੰਜੀਨੀਅਰਿੰਗ ਨੇ ਆਪਣੇ ਮਾਸਟਰਜ਼ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਲਈ ਇੱਕ ਨਵੇਂ ਸਕਾਲਰਸ਼ਿਪ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਕਾਲਜ ਨੇ ਦੱਸਿਆ ਕਿ ਸਕਾਲਰਸ਼ਿਪ ਪ੍ਰੋਗਰਾਮ ਦਾ ਨਾਂ ਫਿਊਚਰ ਲੀਡਰਜ਼ ਸਕਾਲਰਸ਼ਿਪ ਰੱਖਿਆ ਗਿਆ ਹੈ। ਇਸ ਪ੍ਰੋਗਰਾਮ ਤਹਿਤ ਕਾਲਜ ਅਗਲੇ ਤਿੰਨ ਸਾਲਾਂ ਵਿਚ 30 ਵਿਦਿਆਰਥੀਆਂ ਨੂੰ ਵਜ਼ੀਫ਼ਾ ਦੇਵੇਗਾ। ਇਸ ਵਿਚ ਅੱਧਾ ਵਜ਼ੀਫ਼ਾ ਮਹਿਲਾ ਵਿਦਵਾਨਾਂ ਲਈ ਰਾਖਵਾਂ ਹੋਵੇਗਾ।

ਯੂਨਾਈਟਿਡ ਕਿੰਗਡਮ ਨੇ ਇਹ ਐਲਾਨ ਉਦੋਂ ਕੀਤਾ ਜਦੋਂ ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਜਤਿੰਦਰ ਸਿੰਘ ਉੱਥੇ ਖੋਜਕਰਤਾਵਾਂ ਨੂੰ ਮਿਲਣ ਲਈ ਇੰਪੀਰੀਅਲ ਕਾਲਜ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਭਾਰਤ ਅਤੇ ਬ੍ਰਿਟੇਨ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਕਾਲਜ ਦਾ ਦੌਰਾ ਕੀਤਾ। ਇੰਪੀਰੀਅਲ ਕਾਲਜ, ਯੂਨਾਈਟਿਡ ਕਿੰਗਡਮ ਦੇ ਇੰਜੀਨੀਅਰਿੰਗ, ਨੈਚੁਰਲ ਸਾਇੰਸ, ਮੈਡੀਕਲ ਅਤੇ ਬਿਜ਼ਨਸ ਸਕੂਲ ਦੇ ਵਿਭਾਗਾਂ ਵਿਚ ਐਮਐਸਸੀ ਕਰਨ ਵਾਲੇ ਵਿਦਿਆਰਥੀਆਂ ਲਈ ਸਕਾਲਰਸ਼ਿਪ ਉਪਲੱਬਧ ਹੋਵੇਗੀ।

ਇੰਪੀਰੀਅਲ ਵਿਖੇ ਵਾਈਸ-ਪ੍ਰੋਵੋਸਟ (ਸਿੱਖਿਆ ਅਤੇ ਵਿਦਿਆਰਥੀ ਅਨੁਭਵ) ਪ੍ਰੋਫੈਸਰ ਪੀਟਰ ਹੇਨਸ ਨੇ ਸਕਾਲਰਸ਼ਿਪ ਪ੍ਰੋਗਰਾਮ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਅਤੇ ਬ੍ਰਿਟੇਨ ਦਰਮਿਆਨ ਦੋ-ਪੱਖੀ ਸਬੰਧਾਂ ਦਾ ਸਮਰਥਨ ਕਰਨਾ ਇੰਪੀਰੀਅਲ ਕਾਲਜ ਦੀ ਤਰਜੀਹ ਹੈ। ਪੀਟਰ ਹੇਨਸ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਅਸੀਂ ਆਉਣ ਵਾਲੇ ਸਮੇਂ ਵਿਚ ਭਾਰਤ ਤੋਂ ਹੋਰ ਵਿਦਿਆਰਥੀਆਂ ਦਾ ਸੁਆਗਤ ਕਰ ਸਕਾਂਗੇ। ਮੈਨੂੰ ਇਹ ਘੋਸ਼ਣਾ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਇੰਪੀਰੀਅਲ ਭਾਰਤ ਦੇ ਇੱਕ ਸੰਭਾਵੀ STM-B ਵਿਦਵਾਨ ਲਈ ਸਕਾਲਰਸ਼ਿਪ ਦੀ ਪੇਸ਼ਕਸ਼ ਕਰਨ ਜਾ ਰਿਹਾ ਹੈ। ਇਸ ਦੇ ਲਈ 400,000 ਪੌਂਡ (4 ਕਰੋੜ 10 ਲੱਖ) ਦਾ ਨਿਵੇਸ਼ ਕੀਤਾ ਜਾ ਰਿਹਾ ਹੈ।

ਯੂਨਾਈਟਿਡ ਕਿੰਗਡਮ ਦਾ ਇੰਪੀਰੀਅਲ ਕਾਲਜ ਅਗਲੇ ਤਿੰਨ ਸਾਲਾਂ ਵਿਚ ਮੈਰਿਟ ਦੇ ਆਧਾਰ 'ਤੇ 30 ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇਵੇਗਾ। ਇਸ ਲਈ ਅਰਜ਼ੀ ਦਾ ਸਮਾਂ ਅਗਲੇ ਸਮੈਸਟਰ ਵਿਚ ਸ਼ੁਰੂ ਹੋਵੇਗਾ। ਇਸ ਵੱਕਾਰੀ ਫਿਊਚਰ ਲੀਡਰਜ਼ ਸਕਾਲਰਸ਼ਿਪ ਵਿਚ ਘੱਟੋ-ਘੱਟ 50 ਫ਼ੀਸਦੀ ਸੀਟਾਂ ਮਹਿਲਾ ਵਿਦਵਾਨਾਂ ਲਈ ਰਾਖਵੀਆਂ ਹੋਣਗੀਆਂ। ਇੰਪੀਰੀਅਲ ਕਾਲਜ ਦੇ ਪ੍ਰੋਫੈਸਰ ਨੇ ਕਿਹਾ ਕਿ ਇਹ ਆਉਣ ਵਾਲੇ ਸਮੇਂ ਵਿਚ ਯੂਕੇ-ਭਾਰਤ ਭਾਈਵਾਲੀ ਨੂੰ ਸਮਰਥਨ ਦੇਣ ਲਈ ਕੰਮ ਕਰੇਗਾ। 

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement