
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਰਬੀ ਏਸ਼ੀਆ ਦੇ ਤਿੰਨ ਦੇਸ਼ਾਂ ਦੀ ਯਾਤਰਾ ਦੇ ਪਹਿਲੇ ਪੜਾਅ ਤਹਿਤ ਅੱਜ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤ ਪਹੁੰਚ ਗਏ। ਪੂਰਬੀ ਏਸ਼ੀਆ...
ਜਕਾਰਤਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਰਬੀ ਏਸ਼ੀਆ ਦੇ ਤਿੰਨ ਦੇਸ਼ਾਂ ਦੀ ਯਾਤਰਾ ਦੇ ਪਹਿਲੇ ਪੜਾਅ ਤਹਿਤ ਅੱਜ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤ ਪਹੁੰਚ ਗਏ। ਪੂਰਬੀ ਏਸ਼ੀਆ ਵਿਚ ਗਤੀਵਿਧੀਆਂ ਵਧਾਉਣ ਦੀ ਭਾਰਤ ਦੀ ਨੀਤੀ ਨੂੰ ਬਲ ਦੇਣ ਲਈ ਮੋਦੀ ਇਸ ਯਾਤਰਾ ਦੌਰਾਨ ਮਲੇਸ਼ੀਆ ਅਤੇ ਸਿੰਗਾਪੁਰ ਵੀ ਜਾਣਗੇ।
Joko Widodo & Narendra Modi Shaking hands
ਇੰਡੋਨੇਸ਼ੀਆ ਦੀ ਪਹਿਲੀ ਸਰਕਾਰੀ ਯਾਤਰਾ 'ਤੇ ਪਹੁੰਚੇ ਮੋਦੀ ਕਲ ਇਥੇ ਰਾਸ਼ਟਰਪਤੀ ਜੋਕੇ ਵਿਡੋਡੋ ਨਾਲ ਮੁਲਾਕਾਤ ਕਰਨਗੇ ਅਤੇ ਵਪਾਰ ਤੇ ਨਿਵੇਸ਼ ਸਮੇਤ ਵੱਖ ਵੱਖ ਖੇਤਰਾਂ ਵਿਚ ਦੁਵੱਲੇ ਸਹਿਯੋਗ ਬਾਰੇ ਚਰਚਾ ਕਰਨਗੇ। ਇਥੇ ਪਹੁੰਚਣ 'ਤੇ ਮੋਦੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਨਵੀਂ ਦਿੱਲੀ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੇ ਮਜ਼ਬੂਤ ਅਤੇ ਦੋਸਤਾਨਾ ਸਬੰਧ ਹਨ ਤੇ ਇਤਿਹਾਸਕ ਅਤੇ ਪ੍ਰਾਚੀਨ ਸਬੰਧ ਵੀ ਰਹੇ ਹਨ। (ਏਜੰਸੀ)