
ਕੈਨੇਡਾ ਦੇ ਸੂਬੇ ਉਂਟਾਰੀਉ ਦੇ ਸ਼ਹਿਰ ਮਿਸੀਸਾਗਾ ਵਿਚ ਇਕ ਭਾਰਤੀ ਰੈਸਟੋਰੈਂਟ ਬਾਂਬੇ ਬੇਲ ਵਿਚ ਬੀਤੇ ਵੀਰਵਾਰ 24 ਮਈ ਨੂੰ ਬੰਬ ਧਮਾਕਾ ਹੋਇਆ ...
ਉਂਟਾਰੀਉ : ਕੈਨੇਡਾ ਦੇ ਸੂਬੇ ਉਂਟਾਰੀਉ ਦੇ ਸ਼ਹਿਰ ਮਿਸੀਸਾਗਾ ਵਿਚ ਇਕ ਭਾਰਤੀ ਰੈਸਟੋਰੈਂਟ ਬਾਂਬੇ ਬੇਲ ਵਿਚ ਬੀਤੇ ਵੀਰਵਾਰ 24 ਮਈ ਨੂੰ ਬੰਬ ਧਮਾਕਾ ਹੋਇਆ ਸੀ। ਇਸ ਧਮਾਕੇ ਦੌਰਾਨ 15 ਲੋਕ ਜ਼ਖ਼ਮੀ ਹੋ ਗਏ ਸਨ। ਇਹ ਬੰਬ ਧਮਾਕਾ ਦੋ ਸ਼ੱਕੀ ਵਿਅਕਤੀਆਂ ਵਲੋਂ ਕੀਤਾ ਗਿਆ ਸੀ।
Indian Restaurant Canada ਇਸ ਘਟਨਾ ਤੋਂ ਬਾਅਦ ਪੁਲਿਸ ਅਜੇ ਵੀ ਸ਼ੱਕੀਆਂ ਦੀ ਭਾਲ 'ਚ ਲੱਗੀ ਹੋਈ ਹੈ। ਪੀਲ ਰੀਜਨਲ ਪੁਲਿਸ ਦੇ ਸਬ-ਇੰਸਪੈਕਟਰ ਰੌਬ ਰਿਆਨ ਨੇ ਕਿਹਾ ਕਿ ਧਮਾਕੇ ਪਿੱਛੇ ਦੋ ਸ਼ੱਕੀਆਂ ਦਾ ਹੱਥ ਹੈ, ਜਿਨ੍ਹਾਂ 'ਚੋਂ ਇਕ ਔਰਤ ਹੋ ਸਕਦੀ ਹੈ।
2 Suspectsਪੁਲਿਸ ਅਧਿਕਾਰੀ ਨੇ ਦਸਿਆ ਕਿ ਰੈਸਟੋਰੈਂਟ ਦੇ ਅੰਦਰ ਧਮਾਕਾ ਵਿਸਫੋਟਕ ਯੰਤਰ ਆਈਈਡੀ ਨਾਲ ਕੀਤਾ ਗਿਆ ਅਤੇ ਸ਼ੱਕੀ ਧਮਾਕਾ ਕਰਨ ਮਗਰੋਂ ਉੱਥੋਂ ਫ਼ਰਾਰ ਹੋ ਗਏ। ਇਹ ਧਮਾਕਾ ਵੀਰਵਾਰ ਦੀ ਰਾਤ ਤਕਰੀਬਨ 10.30 ਵਜੇ ਕੀਤਾ ਗਿਆ। ਧਮਾਕਾ ਹੁਰੋਂਟਾਰੀਓ ਸਟਰੀਟ ਅਤੇ ਐਗਲਿੰਗਟਨ ਐਵੇਨਿਊ ਈਸਟ ਇਲਾਕੇ ਵਿਚ ਸਥਿਤ ਬਾਂਬੇ ਬੇਲ ਰੈਸਟੋਰੈਂਟ 'ਚ ਕੀਤਾ ਗਿਆ। ਜਿਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।
canada policeਪੁਲਿਸ ਅਧਿਕਾਰੀ ਰਿਆਨ ਅਨੁਸਾਰ ਜਿਸ ਸਮੇਂ ਰੈਸਟੋਰੈਂਟ 'ਚ ਧਮਾਕਾ ਕੀਤਾ ਗਿਆ, ਉਸ ਸਮੇਂ ਰੈਸਰੋਰੈਂਟ ਦੇ ਅੰਦਰ ਲੱਗਭਗ 30 ਲੋਕ ਮੌਜੂਦ ਸਨ। ਧਮਾਕੇ ਵਿਚ 15 ਲੋਕ ਜ਼ਖਮੀ ਹੋਏ, ਜਿਨ੍ਹਾਂ 'ਚੋਂ 3 ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ। ਜਾਂਚ ਕਰਤਾਵਾਂ ਨੇ ਐਤਵਾਰ ਨੂੰ ਧਮਾਕੇ ਸਬੰਧੀ ਸਾਰੀ ਜਾਂਚ ਦਾ ਕੰਮ ਪੂਰਾ ਕਰ ਲਿਆ ਹੈ। ਰਿਆਨ ਨੇ ਕਿਹਾ ਕਿ ਘਟਨਾ ਦੇ ਪਿੱਛੇ ਦਾ ਮਕਸਦ ਕੀ ਸੀ, ਇਹ ਅਜੇ ਤਕ ਸਪੱਸ਼ਟ ਨਹੀਂ ਹੋ ਸਕਿਆ ਹੈ।
Blast Indian Restaurant Canadaਉਨ੍ਹਾਂ ਕਿਹਾ ਕਿ ਅਜੇ ਤਕ ਕਿਸੇ ਨੇ ਵੀ ਇਸ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਹਾਲਾਂਕਿ ਧਮਾਕਾ ਕਰਨ ਵਾਲੇ ਦੋ ਸ਼ੱਕੀ ਕੈਮਰੇ 'ਚ ਕੈਦ ਹੋ ਗਏ ਹਨ, ਜਿਨ੍ਹਾਂ ਨੇ ਮੂੰਹ ਢਕੇ ਹੋਏ ਸਨ। ਰਿਆਨ ਨੇ ਕਿਹਾ ਕਿ ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਇਸ ਧਮਾਕੇ ਦੇ ਪਿੱਛੇ ਦੋ ਸ਼ੱਕੀਆਂ 'ਚੋਂ ਇਕ ਔਰਤ ਦਾ ਹੱਥ ਹੋ ਸਕਦਾ ਹੈ।