
ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਫੋਸਾ ਨੇ ਅਪਣੀ ਨਵੀਂ ਕੈਬਨਿਟ ਵਿਚ ਭਾਰਤੀ ਮੂਲ ਦੇ ਦੋ ਨੇਤਾਵਾਂ ...
ਜੋਹਾਨਸਬਰਗ : ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਫੋਸਾ ਨੇ ਅਪਣੀ ਨਵੀਂ ਕੈਬਨਿਟ ਵਿਚ ਭਾਰਤੀ ਮੂਲ ਦੇ ਦੋ ਨੇਤਾਵਾਂ ਅਤੇ 50 ਫ਼ੀਸਦੀ ਔਰਤਾਂ ਨੂੰ ਸ਼ਾਮਲ ਕੀਤੀ ਹੈ। ਇਸ ਤਰ੍ਹਾਂ ਇੱਥੋਂ ਦੀ ਸਰਕਾਰ ਲਿੰਗੀ ਸਮਾਨਤਾ ਦੇ ਮਾਮਲੇ ਵਿਚ ਦੁਨਾਂ ਦੇ ਚੋਣਵੇਂ ਦੇਸ਼ਾਂ ਵਿਚ ਸ਼ਾਮਲ ਹੋ ਗਈ ਹੈ। ਰਾਮਫੋਸਾ ਨੇ ਕੈਬਨਿਟ ਮੰਤਰੀਆਂ ਦੀ ਗਿਣਤੀ 36 ਤੋਂ ਘਟਾ ਕੇ 28 ਕਰ ਦਿੱਤੇ ਕਿਉਂਕਿ ਪਿਛਲੇ ਪ੍ਰਸ਼ਾਸਨ ਵਿਚ ਕਈ ਮੰਤਰੀਆਂ ਦੇ ਭ੍ਰਿਸ਼ਟਾਚਾਰ ਵਿਚ ਸ਼ਾਮਲ ਹੋਣ ਦੇ ਦੋਸਾਂ ਕਾਰਨ ਵੱਡੇ ਪੱਧਰ ‘ਤੇ ਚਿੰਤਾ ਜ਼ਾਹਰ ਕੀਤੀ ਗਈ ਸੀ।
Women
ਇਸ ਚਿੰਤਾ ਦੇ ਮੱਦੇਨਜ਼ਰ ਰਾਮਫੋਸਾ ਨੇ ਜ਼ਿਆਦਤਾਰ ਦਾਗੀ ਨੇਤਾਵਾਂ ਨੂੰ ਮੰਤਰੀ ਨ ਹੀਂ ਬਣਾਇਆ ਪਰ ਕੁਝ ਨੂੰ ਬਰਕਰਾਰ ਰੱਖਿਆ ਹੈ। ਉਨ੍ਹਾਂ ਦੀ ਕੈਬਨਿਟ ਵਿਚ ਭਾਰਤੀ ਮੂਲ ਦੇ ਦੋ ਮੰਤਰੀ ਪ੍ਰਵੀਨ ਗੋਵਰਧਨ ਅਤੇ ਇਬਰਾਹਿਮ ਪਟੇਲ ਸ਼ਾਮਲ ਕੀਤੇ ਗਏ ਹਨ। ਨਵੇਂ ਮੰਤਰੀਆਂ ਵਿਚ 50 ਫ਼ੀਸਦੀ ਔਰਤਾਂ ਹਨ। ਰਾਮਫੋਸਾ (66) ਨੇ ਸੱਤਾਧਾਰੀ ਅਫ਼ਰੀਕੀ ਨੈਸ਼ਨਲ ਕਾਂਗਰਸ (ਏਐਨਸੀ) ਪਾਰਟੀ ਨੂੰ ਇਸ ਮਹੀਨੇ ਦੇ ਸ਼ੁਰੂ ਵਿਚ ਹੋਈਆਂ ਚੋਣਾਂ ਵਿਚ 57.5 ਫ਼ੀਸਦੀ ਬਹੁਮਤ ਨਾਲ ਜਿੱਤ ਦਿਵਾਈ।
Ramaphosa
ਉਨ੍ਹਾਂ ਨੇ ਬੁੱਧਵਾਰ ਨੂੰ ਕਿਹਾ ਜੇਕਰ ਅਸੀਂ ਇਸ ਜਨਾਦੇਸ਼ ਨੂੰ ਪ੍ਰਭਾਵੀ ਬਣਾਉਣਾ ਹੈ ਤਾਂ ਸਾਨੂੰ ਇਕ ਸਮਰੱਥ, ਪ੍ਰਭਾਵੀ ਅਤੇ ਨੈਤਿਕਤਾ ਦੇ ਨਾਲ ਕੰਮ ਕਰਨ ਵਾਲੀ ਸਰਕਾਰ ਦੀ ਲੋੜ ਹੋਵੇਗੀ। ਰਾਮਫੋਸਾ ਨੇ ਭ੍ਰਿਸ਼ਟਾਚਾਰ ਨਾਲ ਲੜਨ ਅਤੇ ਦੇਸ਼ ਦੀ ਅਰਥਵਿਵਸਥਾ ਵਿਚ ਸੁਧਾਰ ਲਿਆਉਣ ਦਾ ਸੰਕਲਪ ਲਿਆ ਹੈ।