
ਪੰਜਾਬ ਨੈਸ਼ਨਲ ਬੈਂਕ ਘੁਟਾਲੇ ਦੇ ਦੋਸ਼ੀ ਅਤੇ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਦੀ ਭਾਰਤ ਹਵਾਲਗੀ ਦੀਆਂ ਉਮੀਦਾਂ ਵਧ ਗਈਆਂ ਹਨ।
ਨਵੀਂ ਦਿੱਲੀ: ਪੰਜਾਬ ਨੈਸ਼ਨਲ ਬੈਂਕ ਘੁਟਾਲੇ ਦੇ ਦੋਸ਼ੀ ਅਤੇ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਦੀ ਭਾਰਤ ਹਵਾਲਗੀ ਦੀਆਂ ਉਮੀਦਾਂ ਵਧ ਗਈਆਂ ਹਨ। ਐਂਟੀਗੁਆ ਦੇ ਪ੍ਰਧਾਨ ਮੰਤਰੀ ਗੈਸਟਨ ਬ੍ਰਾਨੇ ਮੁਤਾਬਕ ਮੇਹੁਲ ਚੋਕਸੀ ਨੂੰ ਲਿਆਉਣ ਲਈ ਭਾਰਤ ਨੇ ਡੋਮਿਨਿਕਾ ਵਿਚ ਨਿੱਜੀ ਜਹਾਜ਼ ਭੇਜਿਆ ਹੈ, ਇਸ ਦੇ ਨਾਲ ਹੀ ਜਹਾਜ਼ ਵਿਚ ਹਵਾਲਗੀ ਦੇ ਦਸਤਾਵੇਜ਼ ਵੀ ਭੇਜੇ ਗਏ।
Mehul Choksi
ਗੈਸਟਨ ਬ੍ਰਾਨੇ ਮੁਤਾਬਕ ਭਾਰਤ ਵੱਲੋਂ ਭੇਜਿਆ ਗਿਆ ਜਹਾਜ਼ ਡਗਲਜ਼-ਚਾਰਲਸ ਹਵਾਈ ਅੱਡੇ 'ਤੇ ਖੜ੍ਹਾ ਹੈ। ਉੱਥੇ ਹੀ ਭਾਰਤ ਨੇ ਡੋਮਿਨਿਕਾ ਨੂੰ ਕਿਹਾ ਹੈ ਕਿ ਚੋਕਸੀ ਗੰਭੀਰ ਅਪਰਾਧੀ ਹੈ ਅਤੇ ਉਹ ਭਾਰਤ ਦਾ ਨਾਗਰਿਕ ਹੈ, ਇਸ ਲਈ ਉਸ ਨੂੰ ਭਾਰਤ ਸੌਂਪਿਆ ਜਾਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਭਗੌੜਾ ਹੀਰਾ ਕਾਰੋਬਾਰੀ ਮੇਹੁਲ ਚੋਕਰੀ ਦੀ ਪੁਲਿਸ ਹਿਰਾਸਤ ਵਿਚ ਇਕ ਤਸਵੀਰ ਸਾਹਮਣੇ ਆਈ ਸੀ।
Photo of Mehul Choksi in police custody in Dominica
ਇਹ ਤਸਵੀਰ ਬੀਤੇ ਦਿਨ ਸਥਾਨਕ ਮੀਡੀਆ ਵੱਲੋਂ ਉਸ ਸਮੇਂ ਕੈਮਰਿਆਂ ਵਿਚ ਕੈਦ ਦੀਤੀ ਗਈ, ਜਦੋਂ ਉਸ ਨੂੰ ਡੋਮਿਨਿਕਾ ਕੋਰਟ ਤੋਂ ਬਾਹਰ ਲਿਜਾਇਆ ਜਾ ਰਿਹਾ ਰਿਹਾ ਸੀ। ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਮੇਹੁਲ ਚੋਕਸੀ ਜੇਲ ਦੀਆਂ ਸਲਾਖਾਂ ਪਿੱਛੇ ਹੈ ਅਤੇ ਉਹ ਬਹੁਤ ਕਮਜ਼ੋਰ ਦਿਖਾਈ ਦੇ ਰਿਹਾ ਹੈ। ਉਸ ਦੀਆਂ ਅੱਖਾਂ ਵੀ ਲਾਲ ਹਨ ਅਤੇ ਉਸ ਦੀਆਂ ਬਾਹਾਂ ਉੱਤੇ ਵੀ ਸੱਟਾਂ ਦੇ ਨਿਸ਼ਾਨ ਦਿਖਾਈ ਦੇ ਰਹੇ ਹਨ।
Photo of Mehul Choksi in police custody in Dominica
ਦੋ ਦਿਨ ਪਹਿਲਾਂ ਮੀਡੀਆ ਰਿਪੋਰਟਾਂ ਮੁਤਾਬਕ ਡੋਮਿਨਿਕਾ ਵਿਚ ਚੋਕਸੀ ਦੇ ਵਕੀਲ ਮਾਰਸ਼ ਵੇਨ ਨੇ ਕਿਹਾ ਕਿ ਉਹਨਾਂ ਨੇ ਅਪਣੇ ਕਲਾਇੰਟ ਨਾਲ ਮੁਲਾਕਾਤ ਕੀਤੀ ਹੈ। ਵਕੀਲ ਮੁਤਾਬਕ ਚੋਕਸੀ ਨੇ ਆਰੋਪ ਲਗਾਏ ਕਿ ਉਸ ਨੂੰ ਅਗਵਾ