
ਭਾਰਤੀ ਮੂਲ ਦੇ ਇੰਜੀਨੀਅਰ ਨੇ ਰਿਪਬਲੀਕਨ ਪਾਰਟੀ ਵਿਚ ਪੇਸ਼ ਕੀਤੀ ਦਾਅਵੇਦਾਰੀ
ਵਾਸ਼ਿੰਗਟਨ: ਅਮਰੀਕਾ ਵਿਚ ਭਾਰਤੀ ਮੂਲ ਦੇ ਇੰਜੀਨੀਅਰ ਹਰਸ਼ਵਰਧਨ ਸਿੰਘ ਨੇ ਰਾਸ਼ਟਰਪਤੀ ਦੇ ਅਹੁਦੇ ਲਈ ਅਪਣੀ ਉਮੀਦਵਾਰੀ ਦਾ ਐਲਾਨ ਕੀਤਾ ਹੈ। ਉਹ ਨਿੱਕੀ ਹੇਲੀ ਅਤੇ ਵਿਵੇਕ ਰਾਮਾਸਵਾਮੀ ਤੋਂ ਬਾਅਦ ਭਾਰਤੀ ਮੂਲ ਦੇ ਤੀਜੇ ਵਿਅਕਤੀ ਬਣ ਗਏ ਹਨ, ਜਿਨ੍ਹਾਂ ਨੇ 2024 ਵਿਚ ਅਮਰੀਕੀ ਰਾਸ਼ਟਰਪਤੀ ਬਣਨ ਲਈ ਰਿਪਬਲਿਕਨ ਪਾਰਟੀ ਵਿਚ ਅਪਣੀ ਦਾਅਵੇਦਾਰੀ ਪੇਸ਼ ਕੀਤੀ ਹੈ। ਹਰਸ਼ਵਰਧਨ ਸਿੰਘ (38) ਨੇ ਟਵਿਟਰ 'ਤੇ ਇਕ ਵੀਡੀਉ ਸੰਦੇਸ਼ ਵਿਚ ਕਿਹਾ ਕਿ ਉਹ "ਜੀਵਨ ਭਰ ਰਿਪਬਲਿਕਨ" ਅਤੇ "ਅਮਰੀਕੀ ਹਿੱਤਾਂ ਨੂੰ ਤਰਜੀਹ" ਦੇਣ ਵਾਲੇ ਵਿਅਕਤੀ ਰਹੇ ਹਨ, ਜਿਨ੍ਹਾਂ ਨੇ ਨਿਊ ਜਰਸੀ ਰਿਪਬਲਿਕਨ ਪਾਰਟੀ ਦੇ ਇਕ ਰੂੜੀਵਾਦੀ ਵਿੰਗ ਨੂੰ ਬਹਾਲ ਕਰਨ ਲਈ ਕੰਮ ਕੀਤਾ ਹੈ।
ਇਹ ਵੀ ਪੜ੍ਹੋ: ਪਿੰਡ ਮੂਸਾ 'ਚ ਡਿੱਗੀ ਗਰੀਬ ਪ੍ਰਵਾਰ ਦੇ ਮਕਾਨ ਦੀ ਛੱਤ
ਸਿੰਘ ਨੇ ਸ਼ੁਕਰਵਾਰ ਨੂੰ ਤਿੰਨ ਮਿੰਟ ਦੇ ਵੀਡੀਉ ਵਿਚ ਕਿਹਾ, "ਸਾਨੂੰ ਪਿਛਲੇ ਕੁੱਝ ਸਾਲਾਂ ਵਿਚ ਹੋਈਆਂ ਤਬਦੀਲੀਆਂ ਨੂੰ ਉਲਟਾਉਣ ਅਤੇ ਅਮਰੀਕੀ ਕਦਰਾਂ-ਕੀਮਤਾਂ ਨੂੰ ਬਹਾਲ ਕਰਨ ਲਈ ਮਜ਼ਬੂਤ ਲੀਡਰਸ਼ਿਪ ਦੀ ਲੋੜ ਹੈ। ਇਸੇ ਲਈ ਮੈਂ ਸੰਯੁਕਤ ਰਾਜ ਦੇ ਰਾਸ਼ਟਰਪਤੀ ਲਈ 2024 ਦੀਆਂ ਚੋਣਾਂ ਵਿਚ ਰਿਪਬਲਿਕਨ ਪਾਰਟੀ ਦੀ ਨਾਮਜ਼ਦਗੀ ਲਈ ਚੋਣ ਲੜਨ ਦਾ ਫੈਸਲਾ ਕੀਤਾ ਹੈ”। ਸਥਾਨਕ ਅਖ਼ਬਾਰ ਮੁਤਾਬਕ ਉਨ੍ਹਾਂ ਨੇ ਅਧਿਕਾਰਤ ਤੌਰ 'ਤੇ ਵੀਰਵਾਰ ਨੂੰ ਸੰਘੀ ਚੋਣ ਕਮਿਸ਼ਨ ਕੋਲ ਅਪਣੀ ਉਮੀਦਵਾਰੀ ਦਾਇਰ ਕੀਤੀ ਹੈ।
ਇਹ ਵੀ ਪੜ੍ਹੋ: ਬੱਚਿਆਂ ਲਈ ਕਮਾਈ ਦਾ ਸਾਧਨ ਪੈਦਾ ਕਰਨਾ ਪਿਤਾ ਦੀ ਨੈਤਿਕ ਜ਼ਿੰਮੇਵਾਰੀ : ਹਾਈ ਕੋਰਟ
ਹਰਸ਼ਵਰਧਨ ਸਿੰਘ ਤੋਂ ਪਹਿਲਾਂ ਦੱਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ ਹੇਲੀ (51) ਅਤੇ ਕਰੋੜਪਤੀ ਉਦਯੋਗਪਤੀ ਰਾਮਾਸਵਾਮੀ (37) ਨੇ ਇਸ ਸਾਲ ਦੇ ਸ਼ੁਰੂਆਤ ਵਿਚ ਅਮਰੀਕਾ ਦੇ ਚੋਟੀ ਦੇ ਅਹੁਦੇ ਲਈ ਰਿਪਬਲਿਕਨ ਉਮੀਦਵਾਰੀ ਦਾ ਐਲਾਨ ਕੀਤਾ ਸੀ। ਉਹ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਮੁਕਾਬਲਾ ਕਰਨਗੇ, ਜੋ ਕਾਨੂੰਨੀ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਬਾਵਜੂਦ 2024 ਰਿਪਬਲਿਕਨ ਨਾਮਜ਼ਦਗੀ ਲਈ ਸੱਭ ਤੋਂ ਅੱਗੇ ਹਨ।
ਇਹ ਵੀ ਪੜ੍ਹੋ: ਮਨੀਪੁਰ ਵੀਡੀਉ ਮਾਮਲਾ: ਪੀੜਤਾ ਦੀ ਮਾਂ ਨੇ ਦੋਸ਼ੀਆਂ ਲਈ ਮੌਤ ਦੀ ਸਜ਼ਾ ਦੀ ਕੀਤੀ ਮੰਗ
ਰਿਪਬਲਿਕਨ ਪਾਰਟੀ ਰਸਮੀ ਤੌਰ 'ਤੇ ਰਾਸ਼ਟਰਪਤੀ ਲਈ ਉਮੀਦਵਾਰ ਦੀ ਚੋਣ ਕਰਨ ਲਈ ਮਿਲਵਾਕੀ, ਵਿਸਕਾਨਸਿਨ ਵਿਖੇ ਜੁਲਾਈ 15-18, 2024 ਵਿਚ ਮੀਟਿੰਗ ਕਰੇਗੀ। ਰੀਪੋਰਟ ਵਿਚ ਕਿਹਾ ਗਿਆ ਹੈ ਕਿ ਹਰਸ਼ਵਰਧਨ ਸਿੰਘ 2017 ਅਤੇ 2021 ਵਿਚ ਨਿਊ ਜਰਸੀ ਦੇ ਗਵਰਨਰ ਦੇ ਅਹੁਦੇ ਲਈ, 2018 ਵਿਚ ਪ੍ਰਤੀਨਿਧੀ ਸਭਾ ਦੀ ਇਕ ਸੀਟ ਲਈ ਅਤੇ 2020 ਵਿਚ ਰਿਪਬਲਿਕਨ ਪ੍ਰਾਇਮਰੀ ਵਿਚ ਸੈਨੇਟ ਲਈ ਮੁਕਾਬਲੇ ਵਿਚ ਸ਼ਾਮਲ ਸਨ, ਪਰ ਰਿਪਬਲਿਕਨ ਨਾਮਜ਼ਦਗੀ ਜਿੱਤਣ ਵਿਚ ਅਸਫਲ ਰਹੇ ਹਨ। ਹਰਸ਼ਵਰਧਨ ਸਿੰਘ ਰਾਜਪਾਲ ਦੇ ਅਹੁਦੇ ਦੀ ਦੌੜ ਵਿਚ ਤੀਜੇ ਸਥਾਨ ’ਤੇ ਰਹੇ।