
ਯੂ.ਕੇ. ਵਿਖੇ ਰਹਿੰਦੇ ਦੁਆਬੇ ਦੇ ਪਿੰਡ ਵਿਰਕ ਵਾਲਿਆਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਾਧ ਸੰਗਤ ਜੀ ਦੇ ਸਹਿਯੋਗ ਨਾਲ ਸੰਤ ਬਾਬਾ ਫੂਲਾ ਸਿੰਘ ਜੀ..............
ਸਲੋਹ : ਯੂ.ਕੇ. ਵਿਖੇ ਰਹਿੰਦੇ ਦੁਆਬੇ ਦੇ ਪਿੰਡ ਵਿਰਕ ਵਾਲਿਆਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਾਧ ਸੰਗਤ ਜੀ ਦੇ ਸਹਿਯੋਗ ਨਾਲ ਸੰਤ ਬਾਬਾ ਫੂਲਾ ਸਿੰਘ ਜੀ ਦੀ ੧੦੯ਵੀਂ ਬਰਸੀ ਬਹੁੱਤ ਹੀ ਸ਼ਰਧਾ ਭਾਵਨਾ ਨਾਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸੀਹੀ ਵੇ, ਸਲੋਹ ਵਿਖੇ ਮਨਾਈ। ਸਮੂਹ ਵਿਰਕ ਨਿਵਾਸੀਆਂ ਵਲੋ ਸ੍ਰੀ ਅਖੰਡ ਪਾਠ ਸਾਹਿਬ ਜੀ ਅਰੰਭ ਹੋਏ ਜਿਨਾਂ ਦੇ ਭੋਗ ਪਾਏ ਗਏ। ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਗੁਰਦੁਆਰਾ ਸਾਹਿਬ ਜੀ ਦੇ ਹਜੂਰੀ ਜੱਥੇ ਨੇ ਸਾਧ ਸੰਗਤ ਜੀ ਨੂੰ ਕੀਰਤਨ ਨਾਲ ਨਿਹਾਲ ਕੀਤਾ।
ਗਿਆਨੀ ਦਵਿੰਦਰ ਸਿੰਘ ਜੀ ਨੇ ਦੱਸਿਆ ਕਿ ਮਹਾਂਪੁਰਖਾਂ ਦੇ ਦਿਹਾੜੇ ਮਨਾਉਣੇ ਬਹੁੱਤ ਲਾਭਦਾਇੱਕ ਹਨ ਅਤੇ ਆਪਾਂ ਨੂੰ ਉਨਾ ਦੇ ਪੂਰਨਿਆ ਤੇ ਚੱਲਣਾ ਚਾਹੀਦਾ ਹੈ ਅਤੇ ਜਦੋਂ ਵੀ ਹੋ ਸਕੇ ਵੱਧ ਤੋਂ ਵੱਧ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਚਾਹੀਦਾ ਹੈ।ਬਰਤਾਨੀਆ ਦੇ ਪਹਿਲੇ ਦਸਤਾਰਧਾਰੀ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਦਾ ਸੁਨੇਹਾ ਸਾਧ ਸੰਗਤ ਨੂੰ ਪੜ ਕੇ ਸੁਣਾਇਆ ਗਿਆ। ਉਨ੍ਹਾ ਨੇ ਪ੍ਰਬੰਧਕਾਂ ਅਤੇ ਸਾਧ ਸੰਗਤ ਜੀ ਨੂੰ ਆਪਣੇ ਵਲੋਂ ਸ਼ੁੱਭ ਇਸ਼ਾਵਾਂ ਭੇਜੀਆਂ।
ਸਲੋਹ ਦੇ ਮੇਅਰ ਹਰਮੋਹਿੰਦਰਪਾਲ ਸਿੰਘ ਸੋਹਲ ਨੇ ਸਾਧ ਸੰਗਤ ਨੂੰ ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਉਤਸਵ ਦੀ ਖੁਸ਼ੀ ਵਿੱਚ ਸਲੋਹ ਨੂੰ ਹੋਰ ਵੀ ਸ਼ਾਨਦਾਰ ਬਨਾਉਣ ਲਈ ੫੫੦ ਪੌਦੇ ਲਗਵਾਉਣ ਦੀ ਜਾਣਕਾਰੀ ਦਿੱਤੀ ਅਤੇ ਪ੍ਰਬੰਧਕਾਂ ਨੂੰ ਸੰਤ ਬਾਬਾ ਫੂਲਾ ਸਿੰਘ ਜੀ ਦੀ ੧੦੯ਵੀਂ ਬਰਸੀ ਇਸ ਗੁਰਦੁਆਰਾ ਸਾਹਿਬ ਮਨਾਉਣ ਦੀਆਂ ਵਧਾਈਆਂ ਦਿੱਤੀਆਂ।
ਵਿਰਕ ਨਿਵਾਸੀਆਂ ਵਲੋਂ ਮੇਅਰ ਦੇ ਦਰਖਤ ਲਗਵਾਉਣ ਦੀ ਅਪੀਲ ਕੀਤੀ ਗਈ। ਸਾਬਕਾ ਢਾਡੀ ਸਾਧੂ ਸਿੰਘ 'ਯੋਗੀ' ਨੇ ਦੱਸਿਆ ਕਿ ਉਨਾ ਨੂੰ ਮਾਣ ਹੈ ਕਿ ਉਨ੍ਹਾ ਨੇ ਆਪਣੇ ਜੱਥੇ ਸਮੇਤ ਦੋ ਵਾਰ ਸੰਤ ਬਾਬਾ ਫੂਲਾ ਸਿੰਘ ਜੀ ਦੇ ਧਾਰਮਿੱਕ ਜੋੜ ਮੇਲੇ ਤੇ ਪਿੰਡ ਵਿਰਕ ਵਿਖੇ ਹਾਜਰੀ ਲਾਈ। ਬਰਤਾਨੀਆ ਦੇ ਪ੍ਰਸਿੱਧ ਢਾਡੀ ਜੱਥੇ ਭਾਈ ਜਸਵੰਤ ਸਿੰਘ ਲਾਧੂਪਾਣੇ ਨੇ ਸੰਗਤਾਂ ਨੂੰ ਸਿੱਖ ਇਤਿਹਾਸ, ਗੁਰੂ ਇਤਿਹਾਸ ਅਤੇ ਸੰਤ ਬਾਬਾ ਫੂਲਾ ਸਿੰਘ ਜੀ ਬਾਰੇ ਜਾਣਕਾਰੀ ਦਿੱਤੀ।
ਉਨ੍ਹਾ ਨੇ ਕਿਹਾ ਕਿ ਪੰਜਾਬ ਵਿੱਚ ੧੨,੫੮੧ ਪਿੰਡ ਹਨ, ਹਰ ਪਿੰਡ ਵਿੱਚ ਸੰਤ ਨਹੀਂ ਹੁੰਦੇ, ਹਰ ਪਿੰਡ ਵਿੱਚ ਸੂਰਮੇ ਨਹੀਂ ਹੁੰਦੇ। ਸੰਤ ਬਾਬਾ ਫੂਲਾ ਸਿੰਘ ਜੀ ਦੀ ਯਾਦ ਵਿੱਚ ਇਹ ਕਰਵਾਏ ਜਾ ਰਹੇ ਧਾਰਮਿੱਕ ਸਮਾਗਮ ਦੀਆਂ ਆਪਣੇ ਜੱਥੇ ਵਲੋਂ ਉਨ੍ਹਾ ਨੇ ਸਮੂਹ ਸਹਿਯੋਗੀਆਂ ਨੂੰ ਸ਼ੁੱਭ ਕਾਮਨਾਵਾ ਦਿੱਤੀਆਂ। ਇਸ ਮੌਕੇ ਸਟੇਜ ਦੀ ਸੇਵਾ ਰਵਿੰਦਰ ਸਿੰਘ ਸੋਢੀ ਨੇ ਵਧੀਆ ਢੰਗ ਨਾਲ ਨਿਭਾਈ।