
ਪੈਰਿਸ ਪੁਲਿਸ ਵਿਭਾਗ ਨੇ ਦੱਸਿਆ ਧਮਾਕੇ ਦਾ ਕਾਰਨ
ਪੈਰਿਸ: ਫਰਾਂਸ ਦੀ ਰਾਜਧਾਨੀ ਪੈਰਿਸ ਅਤੇ ਆਸਪਾਸ ਦੇ ਇਲਾਕਿਆਂ ਵਿਚ ਤੇਜ਼ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਗਈ। ਇਸ ਆਵਾਜ਼ ਨਾਲ ਪੂਰਾ ਇਲਾਕਾ ਦਹਿਲ ਗਿਆ। ਜਾਣਕਾਰੀ ਮੁਤਾਬਕ ਤੇਜ਼ ਅਵਾਜ਼ ਦੇ ਨਾਲ ਇਮਾਰਤਾਂ ਵੀ ਹਿਲਦੀਆਂ ਹੋਈਆਂ ਮਹਿਸੂਸ ਕੀਤੀਆਂ ਗਈਆਂ। ਇਹ ਆਵਾਜ਼ ਪੂਰੇ ਪੈਰਿਸ ਦੇ ਸਮੇਤ ਆਸ-ਪਾਸ ਦੇ ਉਪਨਗਰਾਂ ਵਿਚ ਵੀ ਸੁਣਾਈ ਦਿੱਤੀ।
Loud noise heard in Paris due to fighter jet breaking sound barrier
ਜਾਣਕਾਰੀ ਮੁਤਾਬਕ ਇਹ ਆਵਾਜ਼ ਇਕ ਲੜਾਕੂ ਜਹਾਜ਼ ਕਾਰਨ ਪੈਦਾ ਹੋਈ। ਪੈਰਿਸ ਦੇ ਪੁਲਿਸ ਵਿਭਾਗ ਨੇ ਦੱਸਿਆ ਹੈ ਕਿ ਇਹ ਅਵਾਜ਼ ਇਕ ਲੜਾਕੂ ਜਹਾਜ਼ ਵੱਲੋਂ ਸਾਊਂਡ ਬੈਰੀਅਰ ਪਾਰ ਕਰਨ ਕਾਰਨ ਪੈਦਾ ਹੋਈ। ਪੁਲਿਸ ਵਿਭਾਗ ਦੇ ਅਧਿਕਾਰਤ ਟਵਿਟਰ ਹੈਂਡਲ ਤੋਂ ਟਵੀਟ ਕੀਤਾ ਗਿਆ, ‘ਪੈਰਿਸ ਅਤੇ ਉਸ ਦੇ ਆਸਪਾਸ ਦੇ ਇਲਾਕਿਆਂ ਵਿਚ ਬਹੁਤ ਤੇਜ਼ ਆਵਾਜ਼ ਸੁਣਾਈ ਦਿੱਤੀ। ਇਹ ਕੋਈ ਧਮਾਕਾ ਨਹੀਂ ਸੀ, ਇਹ ਇਕ ਲੜਾਕੂ ਜਹਾਜ਼ ਸੀ, ਜਿਸ ਨੇ ਸਾਊਂਡ ਬੈਰੀਅਰ ਪਾਰ ਕੀਤਾ’।
Loud noise heard in Paris due to fighter jet breaking sound barrier
ਕੀ ਹੈ ਸਾਊਂਡ ਬੈਰੀਅਰ
ਸਾਊਂਡ ਬੈਰੀਅਰ ਜਾਂ ਸੋਨਿਕ ਬੈਰੀਅਰ ਆਵਾਜ਼ ਦੀ ਗਤੀ ਨੂੰ ਕਿਹਾ ਜਾਂਦਾ ਹੈ। ਸਾਊਂਡ ਬੈਰੀਅਰ ਨੂੰ ਤੋੜਨ ਤੋਂ ਭਾਵ ਹੈ ਕਿ ਆਵਾਜ਼ ਦੀ ਗਤੀ ‘ਤੇ ਪਹੁੰਚਣਾ ਜਾਂ ਉਸ ਨੂੰ ਪਾਰ ਕਰ ਜਾਣਾ। ਜੇਕਰ ਕੋਈ ਜਹਾਜ਼ ਜਾਂ ਚੀਜ਼ ਸਾਊਂਡ ਬੈਰੀਅਰ ਨੂੰ ਪਾਰ ਕਰਦੀ ਹੈ ਤਾਂ ਇਸ ਦਾ ਮਤਲਬ ਹੈ ਕਿ ਉਹ ਆਵਾਜ਼ ਦੀ ਗਤੀ ਨਾਲ ਜਾਂ ਉਸ ਤੋਂ ਤੇਜ਼ ਚੱਲ ਰਹੀ ਹੈ।
Loud noise heard in Paris due to fighter jet breaking sound barrier
ਆਮ ਹਲਾਤਾਂ ਵਿਚ ਆਵਾਜ਼ ਦੀ ਗਤੀ ਕਰੀਬ 1234 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਹੈ। ਹਰ ਜਹਾਜ਼ ਗਤੀ ਕਰਦੇ ਹੋਏ ਤੇਜ਼ ਆਵਾਜ਼ ਪੈਦਾ ਕਰਦਾ ਹੈ, ਜਿਸ ਦੀਆਂ ਤਰੰਗਾਂ ਜਹਾਜ਼ ਦੇ ਅੱਗੇ ਚਲਦੀਆਂ ਰਹਿੰਦੀਆਂ ਹਨ। ਜਦੋਂ ਕਿਸੇ ਜਹਾਜ਼ ਦੀ ਰਫ਼ਤਾਰ, ਆਵਾਜ਼ ਦੀ ਰਫ਼ਤਾਰ ਦੇ ਨੇੜੇ ਪਹੁੰਚਦੀ ਹੈ ਤਾਂ ਜਹਾਜ਼ ਅਪਣੇ ਵੱਲੋਂ ਪੈਦਾ ਕੀਤੀਆਂ ਗਈਆਂ ਆਵਾਜ਼ ਤਰੰਗਾਂ ਨੂੰ ਪਾਰ ਕਰਨ ਲੱਗਦਾ ਹੈ।
Loud noise heard in Paris due to fighter jet breaking sound barrier
ਇਹਨਾਂ ਤਰੰਗਾਂ ਕਾਰਨ ਹਵਾ ਦੇ ਦਬਾਅ ਵਿਚ ਤਬਦੀਲੀ ਜਹਾਜ਼ ਨੂੰ ਅਸਥਿਰ ਬਣਾ ਦਿੰਦੀ ਹੈ। ਇਸ ਨੂੰ ਤਕਨੀਕੀ ਭਾਸ਼ਾ ਵਿਚ ਸਾਊਂਡ ਬੈਰੀਅਰ ਕਿਹਾ ਜਾਂਦਾ ਹੈ। ਜਦੋਂ ਜਹਾਜ਼ ਆਵਾਜ਼ ਦੀ ਗਤੀ ਨੂੰ ਪਾਰ ਕਰਦਾ ਹੈ ਤਾਂ ਆਵਾਜ਼ ਤਰੰਗਾਂ ਦੇ ਪਾਰ ਹੋਣ ਕਾਰਨ ਇਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੰਦੀ ਹੈ, ਜਿਸ ਨੂੰ ਸੋਨਿਕ ਬੂਮ ਕਿਹਾ ਜਾਂਦਾ ਹੈ।