ਮਰਦ-ਔਰਤਾਂ ਦਾ ਇੱਕਠੇ ਪਾਰਟੀ ਕਰਨਾ ਕਾਨੂੰਨੀ ਉਲੰਘਣ, 17 ਗ੍ਰਿਫਤਾਰ
Published : Oct 30, 2018, 7:07 pm IST
Updated : Oct 30, 2018, 7:07 pm IST
SHARE ARTICLE
Halloween Party
Halloween Party

ਸਊਦੀ ਅਰਬ ਵਿਚ ਇਕ ਹੈਲੋਵੀਨ ਪਾਰਟੀ ਵਿਚ ਸ਼ਾਮਿਲ ਹੋਣ 'ਤੇ ਫਿਲੀਪੀਨਜ਼ ਦੇ 17 ਨਾਗਰਿਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਿਨ੍ਹਾਂ ਵਿਚ ਮਰਦ ਅਤੇ...

ਮਨੀਲਾ : (ਭਾਸ਼ਾ) ਸਾਊਦੀ ਅਰਬ ਵਿਚ ਇਕ ਹੈਲੋਵੀਨ ਪਾਰਟੀ ਵਿਚ ਸ਼ਾਮਿਲ ਹੋਣ 'ਤੇ ਫਿਲੀਪੀਨਜ਼ ਦੇ 17 ਨਾਗਰਿਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਿਨ੍ਹਾਂ ਵਿਚ ਮਰਦ ਅਤੇ ਔਰਤਾਂ ਸ਼ਾਮਿਲ ਹਨ। ਫਿਲੀਪੀਨਜ਼ ਦੇ ਵਿਦੇਸ਼ ਵਿਭਾਗ ਦੇ ਮੰਤਰਾਲੇ ਨੇ ਮੰਗਲਵਾਰ (30 ਅਕਤੂਬਰ 2018) ਨੂੰ ਇਕ ਬਿਆਨ ਜਾਰੀ ਕਰ ਇਹ ਜਾਣਕਾਰੀ ਦਿਤੀ।

 Halloween PartyHalloween Party

ਖਬਰਾਂ ਦੇ ਮੁਤਾਬਕ, ਸਾਊਦੀ ਅਰਬ ਵਿਚ ਫਿਲੀਪੀਨਜ਼ ਦੇ ਰਾਜਦੂਤ ਅਦਨਾਨ ਅਲੋਂਟੋ ਨੇ ਵਿਦੇਸ਼ ਵਿਭਾਗ ਨੂੰ ਇਕ ਰਿਪੋਰਟ ਭੇਜੀ ਜਿਸ ਵਿਚ ਦੱਸਿਆ ਗਿਆ ਕਿ ਸਾਊਦੀ ਖੁਫੀਆ ਅਧਿਕਾਰੀਆਂ ਦੇ ਇਕ ਸਮੂਹ ਨੇ ਰਿਆਦ ਵਿਚ ਇਕ ਘਰ ਵਿਚ ਦਾਖਲ ਕੀਤਾ ਜਿਥੇ ਇਕ ਹੈਲੋਵੀਨ ਪਾਰਟੀ ਕੀਤੀ ਜਾ ਰਹੀ ਸੀ।ਅਧਿਕਾਰੀਆਂ ਨੇ ਪਾਰਟੀ ਵਿਚ ਮੌਜੂਦ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ। ਅਲੋਂਟੋ ਨੇ ਅਲ ਨਿਸਾ ਜੇਲ੍ਹ ਵਿਚ ਬੰਦ ਫਿਲੀਪੀਨਜ਼ ਦੇ ਨਾਗਰਿਕਾਂ ਤੋਂ ਮਿਲਣ ਦੀ ਮੰਗ ਕੀਤੀ ਹੈ ਹਾਲਾਂਕਿ ਉਨ੍ਹਾਂ ਨੂੰ ਹੁਣੇ ਤੱਕ ਕੋਈ ਜਵਾਬ ਨਹੀਂ ਮਿਲਿਆ ਹੈ।

ਉਨ੍ਹਾਂ ਦੇ ਵਿਰੁਧ ਇਲਜ਼ਾਮਾਂ ਦੀ ਸਟੀਕ ਜਾਣਕਾਰੀ ਵੀ ਨਹੀਂ ਮਿਲੀ ਹੈ ਜਿਸ ਦੇ ਨਾਲ ਇਸ ਸਮੇਂ ਹਾਲਤ ਸਾਫ ਨਹੀਂ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪਾਰਟੀ ਦੇ ਆਯੋਜਕਾਂ ਨੇ ਉਚਿਤ ਮਨਜ਼ੂਰੀ ਨਹੀਂ ਲਈ ਸੀ ਪਰ ਫਿਲੀਪੀਨਜ਼ ਦੇ ਦੂਤਾਵਾਸ ਨੂੰ ਡਰ ਹੈ ਕਿ ਇਹ ਇਲਜ਼ਾਮ ਇਸ ਸਚਾਈ ਨਾਲ ਜੁਡ਼ੇ ਹਨ ਕਿ ਪਾਰਟੀ ਵਿਚ ਮਰਦ ਅਤੇ ਔਰਤਾਂ ਸਨ ਜੋ ਸਾਊਦੀ ਅਰਬ ਦੇ ਕਾਨੂੰਨਾਂ ਦੀ ਉਲੰਘਣਾ ਹੈ। 

 Halloween PartyHalloween Party

ਬਿਆਨ ਵਿਚ ਕਿਹਾ ਗਿਆ ਹੈ ਕਿ ਸਾਊਦੀ ਕਾਨੂੰਨ ਜਨਤਕ ਸਥਾਨਾਂ 'ਤੇ ਮਰਦਾਂ ਅਤੇ ਔਰਤਾਂ, ਜਿਨ੍ਹਾਂ ਦਾ ਆਪਸ ਵਿਚ ਕੋਈ ਸਬੰਧ ਨਾ ਹੋਵੇ, ਦਾ ਇਕ ਨਾਲ ਮੌਜੂਦ ਹੋਣ 'ਤੇ ਸੱਖਤੀ ਨਾਲ ਪਾਬੰਦੀ ਲਗਾਉਂਦਾ ਹੈ। ਗੁਆਂਢੀਆਂ ਵਲੋਂ ਤੇਜ਼ ਸੰਗੀਤ ਦੀ ਸ਼ਿਕਾਇਤ  ਤੋਂ ਬਾਅਦ ਕੰਪਲੈਕਸ ਵਿਚ ਅਧਿਕਾਰੀ ਪੁੱਜੇ ਸਨ। ਫਿਲੀਪੀਨਜ਼ ਦੇ ਦੂਤਾਵਾਸ ਨੇ ਇਕ ਐਡਵਾਇਜ਼ਰੀ ਜਾਰੀ ਕਰ ਅਪਣੇ ਨਾਗਰਿਕਾਂ ਤੋਂ ਸਥਾਨਕ ਭਾਵਨਾ ਦਾ ਸਨਮਾਨ ਕਰਨ ਨੂੰ ਕਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement