
ਜਿੰਬਾਬਵੇ 'ਚ ਇੱਕ ਵੱਡੇ ਮਗਰਮੱਛ ਦੇ ਪੰਜਿਆਂ 'ਚ ਫਸੀ ਆਪਣੀ ਦੋਸਤ ਨੂੰ ਬਚਾਉਣ ਲਈ ਇੱਕ ਲੜਕੀ ਨੇ ਉਸਦੀ ਪਿੱਠ 'ਤੇ ਛਲੰਗ ਲਗਾ ਦਿੱਤੀ।
ਹਰਾਰੇ : ਜਿੰਬਾਬਵੇ 'ਚ ਇੱਕ ਵੱਡੇ ਮਗਰਮੱਛ ਦੇ ਪੰਜਿਆਂ 'ਚ ਫਸੀ ਆਪਣੀ ਦੋਸਤ ਨੂੰ ਬਚਾਉਣ ਲਈ ਇੱਕ ਲੜਕੀ ਨੇ ਉਸਦੀ ਪਿੱਠ 'ਤੇ ਛਾਲ ਲਗਾ ਦਿੱਤੀ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਰਿਪੋਰਟ ਅਨੁਸਾਰ ਸਿੰਡਰੇਲਾ ਪਿੰਡ 'ਚ ਨੌਂ ਸਾਲ ਦੀ ਲੜਕੀ ਲਾਟੋਆ ਮੁਵਾਨੀ ਆਪਣੇ ਦੋਸਤਾਂ ਦੇ ਨਾਲ ਤੈਰ ਰਹੀ ਸੀ, ਉਦੋਂ ਇੱਕ ਮਗਰਮੱਛ ਨੇ ਉਸ 'ਤੇ ਹਮਲਾ ਕਰ ਦਿੱਤਾ। ਮਗਰਮੱਛ ਉਸਨੂੰ ਖਿੱਚ ਕੇ ਲਿਜਾ ਰਿਹਾ ਸੀ। ਉਸਦੀ ਚੀਖਾਂ ਸੁਣਕੇ ਉਸਦੀ ਦੋਸਤ ਰੇਬੇਕਾ ਮੁੰਕੋਂਬਵੇ ਨੇ ਮਗਰਮੱਛ ਦੀ ਪਿੱਠ 'ਤੇ ਛਾਲ ਲਗਾ ਦਿੱਤੀ।
Girl fight with Crocodile
ਮੁੰਕੋਂਬਵੇ ਨੇ ਕਿਹਾ ਉੱਥੇ ਤੈਰ ਰਹੇ ਬੱਚਿਆਂ ਵਿੱਚ ਸਭ ਤੋਂ ਵੱਡੀ ਮੈਂ ਸੀ। ਇਸ ਨੇ ਮੈਨੂੰ ਉਸਨੂੰ ਬਚਾਉਣ ਲਈ ਪ੍ਰੇਰਿਤ ਕੀਤਾ। ਰਿਪੋਰਟਸ ਅਨੁਸਾਰ ਮਗਰਮੱਛ ਨੇ ਲਾਟੋਆ ਦਾ ਹੱਥ ਅਤੇ ਪੈਰ ਫੜ ਲਿਆ ਸੀ। ਇਹ ਵੇਖਕੇ ਰੇਬੇਕਾ ਉਸ ਨਾਲ ਭਿੜ ਗਈ ਅਤੇ ਉਸਦੀ ਅੱਖ ਤੇ ਉਦੋਂ ਤੱਕ ਹਮਲਾ ਕਰਦੀ ਰਹੀ ਜਦੋਂ ਤੱਕ ਲੜਕੀ ਤੋਂ ਉਸਦੀ ਪਕੜ ਹੌਲੀ ਨਾ ਹੋ ਗਈ। ਉਸਨੇ ਕਿਹਾ ਲਾਟੋਆ ਦੇ ਆਜ਼ਾਦ ਹੁੰਦੇ ਹੀ ਮੈਂ ਉਸਦੇ ਨਾਲ ਕੰਡੇ 'ਤੇ ਤੈਰ ਕੇ ਆ ਗਈ। ਮਗਰਮੱਛ ਨੇ ਸਾਡੇ ਤੇ ਦੁਬਾਰਾ ਹਮਲਾ ਨਹੀਂ ਕੀਤਾ।
Girl fight with Crocodile
ਰੇਬੇਕਾ ਜਖ਼ਮੀ ਨਹੀਂ ਹੋਈ ਪਰ ਉਸਦੀ ਦੋਸਤ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਇੱਕ ਨਰਸ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਲਾਟੋਆ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ। ਉਸਦੇ ਪਿਤਾ ਫਾਰਚੂਨ ਮੁਵਾਨੀ ਨੇ ਕਿਹਾ, ਮੈਂ ਰੱਬ ਦਾ ਅਹਿਸਾਨਮੰਦ ਹਾਂ। ਉਨ੍ਹਾਂ ਨੇ ਕਿਹਾ, ਲਾਟੋਆ ਠੀਕ ਹੋ ਰਹੀ ਹੈ...ਉਸਦੇ ਹਸਪਤਾਲ ਤੋਂ ਜ਼ਲਦੀ ਆਉਣ ਦੀ ਉਂਮੀਦ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।