
ਇੰਗਲੈਂਡ ਦੇ ਪ੍ਰਮੁੱਖ ਗੁਰੂ ਘਰਾਂ ਵਿਚੋਂ ਇਕ ਜਾਣੇ ਜਾਂਦੇ ਅਤੇ ਸਿੱਖ ਭਾਈਚਾਰੇ ਦੀ ਸੰਘਣੀ ਵਸੋਂ ਵਾਲੇ ਇਲਾਕੇ ਗ੍ਰੇਵਜ਼ੈਂਡ ਦੇ ਗੁਰਦਵਾਰਾ ਗੁਰੂ ਨਾਨਕ ਦਰਬਾਰ ਦੀ ਨਵੀਂ..
ਲੰਦਨ, 2 ਅਗੱਸਤ (ਹਰਜੀਤ ਸਿੰਘ ਵਿਰਕ) : ਇੰਗਲੈਂਡ ਦੇ ਪ੍ਰਮੁੱਖ ਗੁਰੂ ਘਰਾਂ ਵਿਚੋਂ ਇਕ ਜਾਣੇ ਜਾਂਦੇ ਅਤੇ ਸਿੱਖ ਭਾਈਚਾਰੇ ਦੀ ਸੰਘਣੀ ਵਸੋਂ ਵਾਲੇ ਇਲਾਕੇ ਗ੍ਰੇਵਜ਼ੈਂਡ ਦੇ ਗੁਰਦਵਾਰਾ ਗੁਰੂ ਨਾਨਕ ਦਰਬਾਰ ਦੀ ਨਵੀਂ ਪ੍ਰਬੰਧਕ ਕਮੇਟੀ ਬਾਰੇ ਹੋਈ ਜਨਰਲ ਬਾਡੀ ਦੀ ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਜਨਰਲ ਸਕੱਤਰ ਤਰਸੇਮ ਸਿੰਘ ਮਾਹਲ ਨੇ ਕਿਹਾ ਕਿ ਮੀਟਿੰਗ ਬਹੁਤ ਹੀ ਸੁਖਾਵੇਂ ਮਾਹੌਲ 'ਚ ਹੋਈ, ਪਰ ਇਸ ਮੌਕੇ ਅਗਲੀ ਪ੍ਰਬੰਧਕ ਕਮੇਟੀ ਬਾਰੇ ਸਰਬਸੰਮਤੀ ਨਾ ਹੋਣ ਕਰ ਕੇ ਨਵਾਂ ਚੋਣ ਬਰੋਡ ਬਣਾਇਆ ਗਿਆ ਹੈ। ਇਸ ਪੰਜ ਮੈਂਬਰੀ ਬੋਰਡ ਵਿਚ ਤਰਸੇਮ ਸਿੰਘ ਮਾਹਲ, ਬੀਬੀ ਕੁਲਵਿੰਦਰ ਕੌਰ ਵਿਰਕ, ਮਹਿੰਦਰ ਸਿੰਘ ਉੱਪਲ, ਬਲਬੀਰ ਸਿੰਘ ਸੰਘਾ ਅਤੇ ਬਲਜੀਤ ਸਿੰਘ ਹੇਅਰ ਸ਼ਾਮਲ ਹਨ। ਸ. ਮਾਹਲ ਨੇ ਕਿਹਾ ਕਿ ਚੋਣਾਂ ਬਾਰੇ ਚੋਣ ਬੋਰਡ ਵਲੋਂ ਮੈਂਬਰਸ਼ਿਪ ਭਰਤੀ ਅਤੇ ਚੋਣ ਮਿਤੀ ਦਾ ਛੇਤੀ ਐਲਾਨ ਕੀਤਾ ਜਾਵੇਗਾ।